nabaz-e-punjab.com

ਵਨ ਰੈਂਕ ਵਨ ਪੈਨਸ਼ਨ: ਕਰਨਨ ਸੋਹੀ ਨੇ ਰੱਖਿਆ ਵਿਭਾਗ ਦੇ ਚੀਫ਼ ਸੈਕਟਰੀ ਨੂੰ ਲਿਖਿਆ ਪੱਤਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਜੁਲਾਈ
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਰੱਖਿਆ ਵਿਭਾਗ ਦੇ ਚੀਫ਼ ਸੈਕਟਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਮੇਂ ਤੋਂ ਪਹਿਲਾਂ ਆਪਣੀ ਮਰਜੀ ਨਾਲ ਹੀ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਲਈ ਵੀ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਬਹਾਲ ਰੱਖੀ ਜਾਵੇ। ਆਪਣੇ ਪੱਤਰ ਵਿਚ ਕਰਨਲ ਸੋਹੀ ਨੇ ਲਿਖਿਆ ਹੈ ਕਿ ਰੱਖਿਆ ਵਿਭਾਗ ਨੇ ਭਾਰਤੀ ਫੌਜ ਦੇ ਤਿੰਨੇ ਵਿੰਗਾਂ ਦੇ ਮੁੱਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਹੜੇ ਫੌਜੀ ਆਪਣੀ ਮਰਜੀ ਨਾਲ ਹੀ ਰਿਟਾਇਰਮੈਂਟ ਲੈ ਲੈਂਦੇ ਹਨ, ਉਹਨਾਂ ਨੂੰ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਨਾ ਦਿੱਤੀ ਜਾਵੇ। ਇਸ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਜਿਹੜੇ ਫੌਜੀ ਇਹ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਲੈ ਚੁਕੇ ਹਨ, ਉਹਨਾਂ ਤੋਂ ਇਸ ਸਹੂਲੀਅਤ ਲਈ ਦਿਤਾ ਗਿਆ ਪੈਸਾ ਵਿਆਜ ਸਮੇਤ ਵਸੂਲ ਕੀਤਾ ਜਾਵੇਗਾ।
ਕਰਨਲ ਸੋਹੀ ਨੇ ਲਿਖਿਆ ਹੈ ਕਿ ਰੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਇਹ ਫੌਜੀ ਇਹ ਸਹੂਲੀਅਤ ਲੈ ਕੇ ਮਿਲੇ ਹੋਏ ਪੈਸੇ ਖਰਚ ਵੀ ਕਰ ਚੁਕੇ ਹਨ, ਇਸ ਲਈ ਇਹਨਾਂ ਨੁੰ ਹੁਣ ਇਹ ਪੈਸੇ ਵਾਪਸ ਕਰਨ ਵਿਚ ਬਹੁਤ ਮੁਸ਼ਕਿਲ ਆਉਣੀ ਹੈ। ਉਹਨਾ ਕਿਹਾ ਹੈ ਕਿ ਆਮ ਤੌਰ ਤੇ ਫੌਜੀ 20 ਸਾਲ ਦੀ ਨੌਕਰੀ ਤੋੱ ਬਾਅਦ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈ ਲੈਂਦੇ ਹਨ ਪਰ ਹੁਣ ਰਖਿਆ ਵਿਭਾਗ ਦੇ ਫੈਸਲੇ ਨਾਲ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਨੂੰ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਨਹੀਂ ਮਿਲੇਗੀ।
ਕਰਨਲ ਸੋਹੀ ਨੇ ਕਿਹਾ ਹੈ ਕਿ ਜਦੋਂ ਕੇਂਦਰ ਸਰਕਾਰ ਨੇ 5.9.15 ਨੂੰ ਫੌਜੀਆਂ ਨੂੰ ਵਨ ਰੈਂਕ ਵਨ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਇਹ ਸਹੂਲੀਅਤ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਨੂੰ ਵੀ ਮਿਲੇਗੀ। ਇਸ ਤੋੱ ਬਾਅਦ ਇਸ ਸਕੀਮ ਤਹਿਤ ਕੇਂਦਰ ਸਰਕਾਰ ਨੇ ਰੱਖਿਆ ਵਿਭਾਗ ਅਤੇ ਫੌਜ ਨੂੰ ਪੈਸਾ ਵੀ ਦਿਤਾ ਜੋ ਕਿ ਅੱਗੋਂ ਫੌਜੀਆਂ ਨੂੰ ਦੇ ਦਿਤਾ ਗਿਆ ਪਰ ਹੁਣ ਰਖਿਆ ਵਿਭਾਗ ਦੇ ਹੁਕਮ ਨਾਲ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਤੋਂ ਇਹ ਸਹੂਲੀਅਤ ਵਾਪਸ ਲੈ ਲਈ ਗਈ ਹੈ ਅਤੇ ਉਹਨਾਂ ਤੋੱ ਵਿਆਜ ਸਮੇਤ ਪੈਸਾ ਵਸੂਲਣ ਲਈ ਕਿਹਾ ਗਿਆ ਹੈ, ਜੋ ਕਿ ਫੌਜੀਆਂ ਦੇ ਜਖਮਾਂ ਉਪਰ ਲੂਣ ਛਿੜਕਣ ਬਰਾਬਰ ਹੈ।
ਉਹਨਾਂ ਕਿਹਾ ਹੈ ਕਿ ਅਫ਼ਸਰਸ਼ਾਹੀ ਹਮੇਸ਼ਾ ਹੀ ਫੌਜੀਆਂ ਅਤੇ ਸਾਬਕਾ ਫੌਜੀਆਂ ਨਾਲ ਧੱਕੇਸ਼ਾਹੀ ਕਰਦੀ ਹੈ, ਖਾਸ ਤੌਰ ਤੇ ਉਦੋਂ, ਜਦੋਂ ਦੇਸ਼ ਦਾ ਕੋਈ ਵੱਖਰਾ ਰੱਖਿਆ ਮੰਤਰੀ ਹੀ ਨਹੀਂ ਹੈ। ਉਹਨਾ ਕਿਹਾ ਹੈ ਕਿ ਅਜਿਹਾ ਕਰਕੇ ਸਰਕਾਰ ਫੌਜੀਆਂ ਨੂੰ ਮੁੜ ਜੰਤਰ ਮੰਤਰ ਉਪਰ ਜਾ ਕੇ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…