ਕਸ਼ਮੀਰ ਰਾਜ ਮਾਰਗ ’ਤੇ ਹਲਕੇ ਯਾਤਰੀ ਵਾਹਨਾਂ ਦੇ ਲਈ ਇਕ ਪਾਸੜ ਆਵਾਜਾਈ ਸ਼ੁਰੂ
ਸਰਦੀਆਂ ਦੀਆਂ ਛੁੱਟੀਆਂ ਖਤਮ, ਘਾਟੀ ਦੇ ਵਿੱਚ ਫਿਰ ਵਾਪਸ ਆਈ ਰੌਣਕ
ਨਬਜ਼-ਏ-ਪੰਜਾਬ ਬਿਊਰੋ, ਸ੍ਰੀ ਨਗਰ, 1 ਮਾਰਚ:
ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੇ 300 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਜ਼ਮੀਨ ਖਿੱਸਕਣ ਦੇ ਕਾਰਨ ਕੱਲ ਬੰਦ ਰਹਿਣ ਤੋੱ ਬਾਅਦ ਅੱਜ ਹਲਕੇ ਯਾਤਰੀ ਵਾਹਨਾਂ ਲਈ ਇਕ ਪਾਸਿਓੱ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਆਵਾਜਾਈ ਪੁਲੀਸ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ ਤੋਂ ਸ਼੍ਰੀਨਗਰ ਵੱਲ ਜਾਣ ਲਈ ਅੱਜ ਹਲਕੇ ਵਾਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ ਹਲਕੇ ਯਾਤਰੀ ਵਾਹਨਾਂ ਨੂੰ ਜੰਮੂ ਤੋਂ ਸ਼੍ਰੀ ਨਗਰ ਜਾਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ ਜਦਕਿ ਵੱਖ-ਵੱਖ ਸਥਾਨ ਤੇ ਤਾਇਨਾਤ ਆਵਾਜਾਈ ਅਧਿਕਾਰੀਆਂ ਤੋਂ ਇਜਾਜ਼ਤ ਮਿਲਣ ਤੋੱ ਬਾਅਦ ਹੀ ਭਾਰੀ ਵਾਹਨਾਂ ਨੂੰ ਇਜਾਜ਼ਤ ਦੇਣ ਦੇ ਬਾਰੇ ਫੈਸਲਾ ਲਿਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਰਾਮਬਨ ਦੇ ਮਾਹਰ ਨਾਲਾ ਖੇਤਰ ਸਮੇਤ ਕਈ ਸਥਾਨਾਂ ਤੇ ਜ਼ਮੀਨ ਖਿੱਸਕੀ ਸੀ ਅਤੇ ਚੱਟਾਨ ਡਿੱਗਣ ਦੀ ਵੀ ਰਿਪੋਰਟ ਮਿਲੀ ਸੀ, ਜਿਸ ਤੋੱ ਬਾਅਦ ਰਾਜਮਾਰਗ ਤੇ ਆਵਾਜਾਈ ਬੰਦ ਕਰ ਦਿੱਤਾ ਗਿਆ ਸੀ। ਇਸ ਵਿਚਕਾਰ ਸ਼ੋਪੀਆਂ ਨੂੰ ਰਾਜੋਰੀ ਅਤੇ ਪੁੰਛ ਨਾਲ ਜੋੜਣ ਵਾਲਾ ਇਤਿਹਾਸਕ ਮੁਗਲ ਰੋਡ ਭਾਰੀ ਬਰਫਬਾਰੀ ਦੇ ਕਾਰਨ ਪਿਛਲੇ ਮਹੀਨੇ ਤੋਂ ਬੰਦ ਹੈ। ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਣ ਵਾਲਾ ਰਾਸ਼ਟਰੀ ਰਾਜਮਾਰਗ ਵੀ ਪਿਛਲੇ ਮਹੀਨੇ ਤੋਂ ਬੰਦ ਹੈ। ਜ਼ਿਕਰਯੋਗ ਹੈ ਕਿ ਬੀਤੀ 6 ਜਨਵਰੀ ਨੂੰ ਪਹਿਲੀ ਭਾਰੀ ਬਰਫਬਾਰੀ ਦੇ ਬਾਅਦ ਤੋੱ ਜ਼ਮੀਨ ਖਿੱਸਕਣ ਅਤੇ ਸੜਕ ਤੇ ਤਿਲਕਣ ਹੋਣ ਦੇ ਕਾਰਨ ਕਸ਼ਮੀਰ ਰਾਜ ਮਾਰਗ ਤੇ ਆਵਾਜਾਈ ਰੁੱਕੀ ਹੋਈ ਹੈ, ਜਿਸ ਨਾਲ ਘਾਟੀ ਵਿੱਚ ਜ਼ਰੂਰੀ ਵਸਤੂਆਂ ਦੀ ਕਮੀ ਹੋ ਗਈ ਹੈ ਅਤੇ ਉਨ੍ਹਾਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ।
ਉਧਰ, ਕਸ਼ਮੀਰ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ। ਬੱਚੇ ਸਕੂਲ ਬੈਗ ਲੈ ਕੇ ਹੱਸਦੇ ਹੋਏ ਸਕੂਲ ਪਹੁੰਚੇ। ਘਾਟੀ ਵਿੱਚ ਜੁਲਾਈ ਮਹੀਨੇ ਵਿੱਚ ਅੱਤਵਾਦੀ ਬੁਹਰਾਨ ਵਾਨੀ ਦੇ ਮਾਰੇ ਜਾਣ ਦੇ ਬਾਅਦ ਤੋੱ ਹੀ ਪੜ੍ਹਾਈ ਕਾਫੀ ਪ੍ਰਭਾਵਿਤ ਰਹੀ ਹੈ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ 1 ਕਲਾਸ ਤੋੱ ਲੈ ਕੇ 11ਵੀ ਕਲਾਸ ਤੱਕ ਬੱਚਿਆਂ ਦੀ ਪ੍ਰਮੋਸ਼ਨ ਤੇ ਕਾਫੀ ਧਿਆਨ ਦਿੱਤਾ ਜਾਵੇਗਾ। ਹਾਲਾਂਕਿ ਕਸ਼ਮੀਰ ਦੇ ਜਿਨ੍ਹਾਂ ਇਲਾਕਿਆਂ ਵਿੱਚ ਵਧ ਬਰਫਬਾਰੀ ਹੋਈ ਹੈ, ਉੱਥੇ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮਾਛਿਲ, ਗੁਰੇਜ, ਤੰਗਧਾਰ ਅਤੇ ਕੇਰਨ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਸਕੂਲ ਬਾਅਦ ਵਿੱਚ ਖੁੱਲਣਗੇ।