ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਤੇ ਇਸਮਾ ਅਕੈਡਮੀ ਵੱਲੋਂ ਆਨਲਾਈਨ ਗੱਤਕਾ ਕਲਾਸਾਂ

ਨਬਜ਼-ਏ-ਪੰਜਾਬ ਬਿਊਰੋ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਪ੍ਰੈਲ:
ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਬੱਚਿਆਂ ਨੂੰ ਘਰ ਬੈਠਿਆਂ ਗੱਤਕੇ ਦੀ ਸਿਖਲਾਈ ਨਿਰੰਤਰ ਜਾਰੀ ਰੱਖਣ ਲਈ ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਆਫ ਇੰਡੀਆ (ਰਜਿ) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਗੱਤਕੇ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਵਿੱਚ ਐਸੋਸ਼ੀਏਸ਼ਨ ਦੇ ਗੱਤਕਾ ਕੋਚਾਂ ਸੁਖਚੈਨ ਸਿੰਘ ਕਲਸਾਣੀ ਅਤੇ ਯੋਗਰਾਜ ਸਿੰਘ ਵੱਲੋਂ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਦਿਆਰਥੀਆਂ ਨੂੰ ਗੱਤਕਾ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਕਤ ਐਸੋਸੀਏਸ਼ਨ ਵੱਲੋਂ ਪ੍ਰਵਾਨਿਤ ਰੂਲ ਬੁੱਕ ਅਨੁਸਾਰ ਵਿਸਥਾਰਪੂਰਵਕ ਗੱਤਕਾ ਸਿਖਲਾਈ ਜੂਮ ਐਪ ਅਤੇ ਯੂਟਿਊਬ ਰਾਹੀਂ ਦਿੱਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਅਤੇ ਇਸਮਾ ਦੇ ਮੁੱਖ ਕੋਚ ਯੋਗਰਾਜ ਸਿੰਘ ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਇੰਨਾਂ ਆਨਲਾਈਨ ਕਲਾਸਾਂ ਦੌਰਾਨ ਬੱਚਿਆਂ ਨੂੰ ਗੱਤਕੇ ਬਾਰੇ ਮੁੱਢਲੀ ਸਿਖਲਾਈ ਤੋਂ ਸੁਰੂ ਕੀਤਾ ਗਿਆ ਹੈ। ਇਸ ਸਬੰਧੀ ਰੂਲ ਬੁੱਕ ਅਨੁਸਾਰ ਗੱਤਕਾ ਸਿੱਖਣ, ਪੈਂਤੜਾ ਕੱਢਣ ਸਮੇਤ ‘ਸੋਟੀ’ ਅਤੇ ‘ਫਰੀ’ ਦੀ ਵਰਤੋਂ, ਅੰਕ ਪ੍ਰਾਪਤ ਕਰਨ ਅਤੇ ਖੇਡਦੇ ਸਮੇਂ ਫਾਊਲਾਂ ਤੋ ਬਚਣ ਸੰਬੰਧੀ ਵੱਖ ਵੱਖ ਨਿਯਮਾਂ ਦੀ ਮੁਕੰਮਲ ਜਾਣਕਾਰੀ ਗੱਤਕਾ ਐਸੋਸੀਏਸ਼ਨ ਦੇ ਯੂਟਿਊਬ ਚੈਨਲ www.youtube.com/GatkaTV ਉਪਰ ਵੀ ਦਿੱਤੀ ਜਾ ਰਹੀ ਹੈ। ਇਸ ਲਈ ਚਾਹਵਾਨ ਬੱਚੇ ਸਿਖਲਾਈ ਹਾਸਲ ਕਰਨ ਲਈ ਇਸ ਚੈਨਲ ਨੂੰ ਸਬਸਕਰਾਇਬ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…