ਵੋਕੇਸ਼ਨਲ ਟਰੇਨਰਾਂ ਤੇ ਟਰੇਨਿੰਗ ਕੋਆਰਡੀਨੇਟਰਾਂ ਦਾ 7 ਰੋਜ਼ਾ ਆਨਲਾਈਨ ਸਿਖਲਾਈ ਪ੍ਰੋਗਰਾਮ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਅਧੀਨ ਕੰਮ ਕਰਦੇ ਸਮੂਹ ਵੋਕੇਸ਼ਨਲ ਟਰੇਨਰਾਂ ਅਤੇ ਕੋਆਰਡੀਨੇਟਰਾਂ ਦੀ ਸੱਤ ਰੋਜ਼ਾ ਟਰੇਨਿੰਗ ਅੱਜ ਸਮਾਪਤ ਹੋ ਗਈ। ਸਿੱਖਿਆ ਵਿਭਾਗ ਦੀ ਸਹਾਇਕ ਨਿਰਦੇਸ਼ਕਾ (ਵੋਕੇਸ਼ਨਲ) ਸੁਰਿੰਦਰਪਾਲ ਕੌਰ ਹੀਰਾ ਨੇ ਦੱਸਿਆ ਕਿ ਇਹ ਟਰੇਨਿੰਗ ਕੋਵਿਡ-19 ਦੇ ਹਾਲਾਤਾਂ ਨੂੰ ਦੇਖਦੇ ਹੋਇਆਂ ਰੋਜ਼ਾਨਾ ਆਨਲਾਈਨ ਦੋ ਘੰਟੇ ਲਈ ਕਰਵਾਈ ਗਈ। ਟਰੇਨਿੰਗ ਦੇ ਪਹਿਲੇ ਦੋ ਦਿਨ ਆਨਲਾਈਨ ਜਮਾਤਾਂ ਸਬੰਧੀ ਸਾਫ਼ਟ ਸਕਿੱਲਜ਼ ਦੀ ਟਰੇਨਿੰਗ ਦਿੱਤੀ ਗਈ ਅਤੇ ਅਗਲੇ ਚਾਰ ਦਿਨਾਂ ਵਿੱਚ ਵੱਖ-ਵੱਖ 12 ਵੋਕੇਸ਼ਨਲ ਟਰੇਡਾਂ ਸਬੰਧੀ 2 ਹਜ਼ਾਰ ਤੋਂ ਵੱਧ ਵੋਕੇਸ਼ਨਲ ਟਰੇਨਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਆਨਲਾਈਨ ਜਮਾਤਾਂ ਲਗਾਉਣ ਸਬੰਧੀ ਵੀਡੀਓ ਮੇਕਿੰਗ, ਆਡੀਓ ਕੁਆਲਿਟੀ, ਐਡੀਟਿੰਗ ਵੀਡੀਓਜ਼ ਅਤੇ ਵੱਖ-ਵੱਖ ਆਨਲਾਈਨ ਐਪਸ ਸਬੰਧੀ ਵੀ ਇੱਕ ਰੋਜ਼ਾ ਟਰੇਨਿੰਗ ਲਗਾਈ ਗਈ।
ਇਸ ਮੌਕੇ ਐੱਨਐੱਸਕਿਊਐੱਫ਼ ਦੇ ਦੇ ਡਿਪਟੀ ਮੈਨੇਜਰ ਸਲੋਨੀ ਕੌਰ ਨੇ ਦੱਸਿਆ ਕਿ ਸੈਂਟਰ ਆਫ਼ ਈਓਲਰਨਿੰਗ ਅਤੇ ਟੀਚਿੰਗ ਐਕਸੀਲੈਂਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ ਵੱਲੋਂ ਇਸ ਟਰੇਨਿੰਗ ਦਾ ਸੰਚਾਲਨ ਕੀਤਾ ਗਿਆ ਜਿਸ ਵਿੱਚ ਡਾ. ਬੀਐੱਸ ਘੁੰਮਣ, ਉੱਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਟਰੇਨਿੰਗ ਦਾ ਉਦਘਾਟਨ ਕੀਤਾ। ਡਾ ਵਿਸ਼ਾਲ ਗੋਇਲ ਅਤੇ ਡਾ. ਜੀਐੱਸ ਬਤਰਾ ਡਇਰੈਕਟਰ ਸੈਂਟਰ ਫਾਰ ਈ ਲਰਨਿੰਗ ਐਂਡ ਟੀਚਿੰਗ ਐਕਸੇਲੈਂਸ, ਡਾ. ਗੁਰਪ੍ਰੀਤ ਸਿੰਘ ਜੋਸ਼ਨ ਅਤੇ ਡਾ. ਵਿਕਾਸ ਦੀਪ, ਕੋਆਰਡੀਨੇਟਰ, ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੇਲੈਂਸ ਅਤੇ ਧਰਮਿੰਦਰ ਸਿੰਘ, ਸਟੇਟ ਸਪੋਰਟਸ ਕੋਆਰਡੀਨੇਟਰ ਨੇ ਪੂਰੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।
ਇਹ ਟਰੇਨਿੰਗ ਰੋਜ਼ਾਨਾ 2 ਘੰਟੇ ਲਈ ਲਗਾਈ ਜਾਂਦੀ ਸੀ ਅਤੇ ਹਰ ਸੈਸ਼ਨ ਦੇ ਅੰਤ ਵਿੱਚ ਪ੍ਰਸ਼ਨ-ਉੱਤਰ ਸੈਸ਼ਨ ਹੁੰਦਾ ਸੀ। ਆਈਟੀ ਦੀ ਟਰੇਨਿੰਗ ਉਪਰੰਤ ਸਮੂਹ ਟਰੇਨਰਾਂ ਨੂੰ ਪ੍ਰੈਕਟੀਕਲ ਅਸਾਈਨਮੈਂਟਾਂ ਵੀ ਦਿੱਤੀਆਂ ਗਈਆਂ ਜੋ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਮੂਹ ਅਧਿਆਪਕਾਂ ਵੱਲੋਂ ਭਲਕੇ 29 ਅਕਤੂਬਰ ਤੱਕ ਸਬਮਿਟ ਕਰਨੀਆਂ ਹੋਣਗੀਆਂ। ਐੱਨਐੱਸਕਿਊਐੱਫ਼ ਦੇ ਅਸਿਸਟੈਂਟ ਮੈਨੇਜਰ ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਸੈਸ਼ਨਜ਼ ਦੇ ਅਧਾਰ ’ਤੇ ਟਰੇਨਰਾਂ ਦੀ ਆਨਲਾਈਨ ਪ੍ਰੀਖਿਆ ਲਈ ਜਾਵੇਗੀ। ਜਿਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਟਰੇਨਿੰਗ ਪੂਰੀ ਕਰਨ ਉਪਰੰਤ ਸਰਟੀਫ਼ਿਕੇਟ ਜਾਰੀ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…