Nabaz-e-punjab.com

ਪੰਜਾਬ ਵਿੱਚ ਦਾਖ਼ਲੇ ਦੀ ਇਜਾਜ਼ਤ ਸਿਰਫ਼ ਨੋਟੀਫਾਈਡ ਐਂਟਰੀ ਪੁਆਇੰਟਾਂ ਤੋਂ: ਜ਼ਿਲ੍ਹਾ ਮੈਜਿਸਟਰੇਟ

ਅੰਤਰਰਾਸ਼ਟਰੀ ਆਵਾਜਾਈ ਦੇ ਮਾਮਲੇ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਰਹਿਣ ਦੀ ਆਗਿਆ ਨਹੀਂ

ਮੁਹਾਲੀ ਜ਼ਿਲ੍ਹੇ ਵਿੱਚ ਆਉਂਦੇ ਮਾਲ ਵਾਹਨਾਂ ’ਤੇ ਕੋਈ ਮਨਾਹੀ ਨਹੀਂ ਪਰ ਸਕਰੀਨਿੰਗ ਜ਼ਰੂਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅੱਜ ਨੋਡਲ ਅਧਿਕਾਰੀਆਂ ਦੇ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਹਾਈਵੇਅ ਅਤੇ ਮੁੱਖ ਸੜਕਾਂ ਨੂੰ ਜੋੜਨ ਵਾਲੀਆਂ ਥਾਵਾਂ ਦੇ ਸਮੂਹ ਐਂਟਰੀ ਪੁਆਇੰਟਾਂ ਨੂੰ ਨੋਟੀਫਾਈ ਕੀਤਾ ਹੈ। ਹਿਮਾਚਲ ਪ੍ਰਦੇਸ਼ ਤੋਂ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਪਿੰਡ ਸਿਸਵਾਂ ਵਿੱਚ ਸਿਸਵਾਂ ਬੱਦੀ ਰੋਡ ’ਤੇ ਅੰਤਰਰਾਜੀ ਹਾਈਵੇ ਚੈੱਕ ਪੁਆਇੰਟ ਸਥਾਪਿਤ ਕੀਤਾ ਗਿਆ। ਜਦੋਂਕਿ ਗੁਆਂਢੀ ਸੂਬਾ ਹਰਿਆਣਾ ਤੋਂ ਮੁਹਾਲੀ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲਿਆਂ ਲਈ ਸੇਖੋਂ ਬੈਂਕਟ ਹਾਲ ਜ਼ੀਰਕਪੁਰ, ਪੰਚਕੂਲਾ ਹਾਈਵੇਅ ਦੇ ਨਜ਼ਦੀਕ ਰਾਜ ਮਾਰਗਾਂ ’ਤੇ ਅੰਤਰਰਾਸ਼ਟਰੀ ਸਰਹੱਦੀ ਚੈੱਕ ਪੁਆਇੰਟ ਸਥਾਪਿਤ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇੰਜ ਹੀ ਹਰਿਆਣਾ ਤੋਂ ਜ਼ਿਲ੍ਹੇ ਦੀ ਹੱਦ ਵਿੱਚ ਆਉਣ ਵਾਲਿਆਂ ਲਈ ਅੰਤਰ-ਰਾਸ਼ਟਰੀ ਚੈੱਕ ਪੁਆਇੰਟ ਅੰਬਾਲਾ ਤੋਂ ਨਰਾਇਣਗੜ੍ਹ ਹਾਈਵੇਅ ਅਤੇ ਅੰਬਾਲਾ ਤੋਂ ਚੰਡੀਗੜ੍ਹ ਹਾਈਵੇਅ ਝਰਮੜੀ, ਲਾਲੜੂ ਵਿੱਚ ਸਥਾਪਿਤ ਕੀਤੇ ਗਏ ਹਨ। ਪੀਰ ਮੁਹੱਲਾ ਟੀ-ਪੁਆਇੰਟ ਅੰਟਾਲਾ, ਬਰਵਾਲਾ ਰੋਡ ਬਹਿਰਾ ਮੋਰ੍ਹ, ਰਾਮਗੜ੍ਹ ਮੁਬਾਰਕਪੁਰ ਰੋਡ, ਡਫਰਪੁਰ ਅਤੇ ਹਰਮਿਲਾਪ ਨਗਰ ਬਾਲਟਾਣਾ ਵਿੱਚ ਵੱਖ-ਵੱਖ ਲਿੰਕ ਸੜਕਾਂ ’ਤੇ ਅੰਤਰਰਾਜੀ ਸਰਹੱਦੀ ਜਾਂਚ ਪੁਆਇੰਟ ਸਥਾਪਤ ਕੀਤੇ ਗਏ ਹਨ। ਨੋਡਲ ਅਫਸਰ ਸਧਾਰਨ ਅਪਰੇਟਿੰਗ ਵਿਧੀ ਦੇ ਅਨੁਸਾਰ ਯਾਤਰੀਆਂ ਦੇ ਡਾਟਾ ਦੀ ਰਜਿਸਟਰੀਕਰਨ ਨੂੰ ਯਕੀਨੀ ਬਣਾਉਣਗੇ। ਸਿਵਲ ਸਰਜਨ ਰਾਜ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਦੀ ਦਿਨ ਰਾਤ ਸਕਰੀਨਿੰਗ ਲਈ ਇਨ੍ਹਾਂ ਐਂਟਰੀ ਬਿੰਦੂਆਂ ’ਤੇ ਮਲਟੀਪਰਪਜ ਹੈਲਥ ਵਰਕਰਾਂ ਦੀ ਨਿਯੁਕਤੀ ਕਰੇਗਾ। ਜਾਂਚ ਦੌਰਾਨ ਕਿਸੇ ਵੀ ਵਿਅਕਤੀ ਕਰੋਨਾ ਦਾ ਲੱਛਣ ਪਾਏ ਜਾਣ ’ਤੇ ਸਬੰਧਤ ਵਿਅਕਤੀ ਨਜ਼ਦੀਕੀ ਸਬ ਡਵੀਜ਼ਨਲ ਹਸਪਤਾਲ ਲਿਜਾਇਆ ਜਾਵੇਗਾ। ਜੇਕਰ ਉਸ ਦੇ ਨਮੂਨੇ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸ ਨੂੰ ਨੋਟੀਫਾਈਡ ਆਈਸੋਲੇਸ਼ਨ ਸਹੂਲਤ ਵਿੱਚ ਭੇਜਿਆ ਜਾਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਸਮੂਹ ਨੋਡਲ ਅਧਿਕਾਰੀਆਂ ਨੂੰ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਬਾਰੇ ਵੇਰਵੇ ਇਕੱਤਰ ਕਰਕੇ ਭੇਜੇ ਜਾਣਗੇ ਅਤੇ ਘੱਟੋ ਘੱਟ 14 ਦਿਨਾਂ ਤੱਕ ਅਜਿਹੇ ਸਾਰੇ ਵਿਅਕਤੀਆਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣਗੇ ਅਤੇ ਦੂਜੇ ਜ਼ਿਲ੍ਹਿਆਂ ਵਿੱਚ ਸਬੰਧਤ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਜਾਵੇਗੀ। ਪਰਵਾਸੀਆਂ ਦੇ ਰਾਜ ਵਿੱਚ ਆਉਣ ਦੀ ਸਥਿਤੀ ਵਿੱਚ ਪਿੰਡ ਪੱਧਰ ’ਤੇ ਇਕ ਵੱਖਰਾ ਖੇਤਰ ਨਿਰਧਾਰਿਤ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਰਵਾਸੀ ਮਜ਼ਦੂਰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਿਰਧਾਰਿਤ ਜਗ੍ਹਾ ’ਤੇ ਰਹਿਣਗੇ। ਨਾਲ ਹੀ ਯਾਤਰਾ ਕਰਨ ਲਈ ਅਧਿਕਾਰਤ ਵਿਅਕਤੀ ਅਤੇ ਗੁਆਂਢੀ ਰਾਜਾਂ ਤੋਂ ਮੁਹਾਲੀ ਜ਼ਿਲ੍ਹੇ ਰਾਹੀਂ ਦੂਜੇ ਰਾਜਾਂ ਦੀ ਯਾਤਰਾ ਕਰ ਰਹੇ ਹਨ, ਨੂੰ ਜ਼ਿਲ੍ਹੇ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਹੈ। ਜਦੋਂਕਿ ਜ਼ਿਲ੍ਹੇ ਵਿੱਚ ਆਉਣ ਵਾਲੇ ਮਾਲ ਵਾਹਨਾਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਉਨ੍ਹਾਂ ਦੀ ਜਾਂਚ ਜ਼ਰੂਰੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…