ਪੰਜਾਬ ਦੀ ਰਾਜਨੀਤੀ ਦੇ ਜੋੜ-ਤੋੜ ਦਾ ਫੈਸਲਾ ਸਿਰਫ਼ ਭੈਣ ਮਾਇਆਵਤੀ ਕਰਨਗੇ: ਗੜ੍ਹੀ

ਕਰੋਨਾ ਵੈਕਸੀਨ ਘਪਲੇਬਾਜ਼ੀ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ: ਬਸਪਾ ਆਗੂ

ਗੱਠਜੋੜ ਸਬੰਧੀ ਮੀਡੀਆ ਦੀਆ ਅਫ਼ਵਾਹਾਂ ਨਿਰਮੂਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਬਸਪਾ ਪੰਜਾਬ ਵਿੱਚ ਰਾਜਨੀਤਿਕ ਗੱਠਜੋੜ ਦਾ ਐਲਾਨ ਲਈ ਸਿਰਫ਼ ਬਸਪਾ ਦੇ ਰਾਸ਼ਟਰੀ ਨੇਤਾ ਹੀ ਅਧਿਕਾਰਤ ਹਨ। ਬਹੁਜਨ ਸਮਾਜ ਪਾਰਟੀ ਵੱਲੋਂ ਕਿਸੀ ਵੀ ਕਿਸਮ ਦਾ ਰਾਜਨੀਤਿਕ ਗੱਠਜੋੜ ਪੰਜਾਬ ਦੀ ਰਾਜਨੀਤੀ ਲਈ ਨਹੀਂ ਹੋਇਆ ਹੈ। ਬਸਪਾ ਦੇ ਇਕਮਾਤਰ ਨੇਤਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਸਿਰਫ਼ ਸੰਗਠਨ ਬਣਾਉਣ ਦੀ ਹੈ ਤੇ ਸਮੁੱਚੀ ਬਸਪਾ ਪੰਜਾਬ ਦੀ ਟੀਮ ਸੰਗਠਨ ਬਣਾਉਣ ਵਿੱਚ ਲੱਗੀ ਹੋਈ ਹੈ। ਜਿਸ ਵਿਚ ਪੰਜਾਬ ਨੂੰ 117 ਵਿਧਾਨ ਸਭਾ ਢਾਂਚੇ ਦੇ ਨਾਲ 2300 ਸੈਕਟਰ ਵਿੱਚ ਵੰਡਿਆ ਹੋਇਆ ਹੈ। ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਸੈਕਟਰ ਢਾਂਚਾ, ਬੂਥ ਕਮੇਟੀਆ ਅਤੇ ਸ਼ਹਿਰਾਂ ਵਿੱਚ ਵਾਰਡ ਕਮੇਟੀਆ ਦੇ ਗਠਨ ਵਿੱਚ ਦਿਨ ਰਾਤ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦੇ ਕੁਝ ਸ਼ਰਾਰਤੀ ਤੱਤਾਂ ਵਾਲੀ ਧਿਆਨ ਨਾ ਦੇਣ ਜੋਕਿ ਕਾਂਗਰਸ ਭਾਜਪਾ ਦੇ ਹੱਥਾਂ ਵਿਚ ਖੇਡਕੇ ਗਲਤ ਖਬਰਾਂ ਨੂੰ ਪਲਾਂਟ ਕਰਕੇ ਬਸਪਾ ਨੂੰ ਰਾਜਨੀਤਕ ਅਤੇ ਰਣਨਿਤਕ ਤੌਰ ਤੇ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਬਸਪਾ ਪੰਜਾਬ ਦੀ ਲੀਡਰਸ਼ਿਪ ਬਹੁਤ ਮੇਹਨਤ ਨਾਲ ਬੂਥ ਤੇ ਪਿੰਡ ਪਿੰਡ ਜਾਣ ਦੀ ਕੋਸਿਸ ਕਰ ਰਹੀ ਹੈ, ਅਜਿਹੇ ਨਾਜ਼ੁਕ ਮੌਕਿਆ ਤੇ ਸਾਨੂੰ ਸੰਜਮ ਬਣਾਕੇ ਰੱਖਣਾ ਰੱਖਣਾ ਚਾਹੀਦਾ ਹੈ ਅਤੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਫੈਸਲੇ ਅਤੇ ਅਗਵਾਈ ਵਿਚ ਦਿਨ ਰਾਤ ਅੱਗੇ ਵਧਣ ਲਈ ਪੰਜਾਬ ਦੇ ਆਮ ਲੋਕਾਂ ਨੂੰ ਜੋੜਨ ਲਈ ਅਣਥੱਕ ਕੇਡਰ ਅਤੇ ਮੀਟਿੰਗਾਂ ਜਾਰੀ ਰਖਣੀਆਂ ਚਾਹੀਦੀਆਂ ਹਨ। ਸ੍ਰੀ ਗੜ੍ਹੀ ਨੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਕਿਹਾ ਕਿ ਕਰੋਨਾ ਵੈਕਸੀਨ ਘਪਲੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੋਸ਼ੀ ਹਨ। ਘਪਲੇ ਦੀ ਸੀਬੀਆਈ ਜਾਂਚ ਫਾਸਟ ਟਰੈਕ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ 2 ਲੱਖ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣੇ ਪੰਜਾਬ ਸਰਕਾਰ ਦੀ ਅਸਫ਼ਲਤਾ ਹੈ, ਬਸਪਾ ਪੰਜਾਬ ਵੱਲੋਂ ਇਸ ਲਈ 10 ਜੂਨ ਦੀ ਸੂਬਾ ਮੀਟਿੰਗ ਮੰਥਨ ਲਈ ਬੁਲਾਈ ਹੈ।
ਪੰਜਾਬ ਵਿੱਚ ਦਲਿਤਾਂ ਤੇ ਪਛੜੇ ਵਰਗਾਂ ਦੇ ਮੁੱਦਿਆ ਉਪਰ ਬੋਲਦੇ ਸ੍ਰੀ ਗੜ੍ਹੀ ਨੇ ਕਿਹਾ ਕਿ ਮੰਡਲ ਕਮਿਸ਼ਨ ਰਿਪੋਰਟ, 85ਵੀ ਸੋਧ ਲਾਗੂ ਨਾ ਹੋਣਾ, ਬੈਕਲਾਗ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਾ ਹੋਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਰਾਖਵਾਂਕਰਨ ਨੀਤੀ ਦਾ ਨਾਂ ਹੋਣਾ, ਸਫ਼ਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨਾ ਆਦਿ ਸਾਰੇ ਦਲਿਤ ਮੁੱਦਿਆ ਉਪਰ ਕਾਂਗਰਸ ਸਰਕਾਰ ਅਸਫਲ ਸਿੱਧ ਹੋਈ ਹੈ। ਬਸਪਾ ਪੰਜਾਬ ਕਾਂਗਰਸ ਨੂੰ ਸਬਕ ਸਿਖਾਉਣ ਲਈ ਲਗਾਤਾਰ ਪੰਜਾਬੀਆਂ ਦੀ ਲਾਮਬੰਦੀ ਜਾਰੀ ਰੱਖੇਗੀ।

ਇਸ ਮੌਕੇ ਬਸਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਸਕੱਤਰ ਜਗਜੀਤ ਸਿੰਘ ਛੜਬੜ, ਜ਼ੋਨ ਇੰਚਾਰਜ ਹਰਨੇਕ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਹੋੜਾ, ਬਖਸ਼ੀਸ਼ ਸਿੰਘ ਗੰਗੜ ਹਲਕਾ ਪ੍ਰਧਾਨ, ਸੁਖਦੇਵ ਸਿੰਘ ਚੱਪੜਚਿੜੀ ਜਨਰਲ ਸਕੱਤਰ, ਐਸਡੀਓ ਹਰਨੇਕ ਸਿੰਘ ਜ਼ੋਨ ਇੰਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਸਵਰਨ ਸਿੰਘ ਲਾਂਡਰਾਂ ਜਨਰਲ ਸਕੱਤਰ ਮੁਹਾਲੀ ਹਲਕਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਾਈਪਲਾਈਨ ਲੀਕੇਜ: ਸ਼ਹਿਰ ਵਿੱਚ ਦੋ ਦਿਨ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਪਾਈਪਲਾਈਨ ਲੀਕੇਜ: ਸ਼ਹਿਰ ਵਿੱਚ ਦੋ ਦਿਨ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ…