ਏ.ਪੀ.ਜੇ.ਸਮਾਰਟ ਸਕੂਲ ਵੱਲੋਂ ਕਿੰਡਨਗਾਰਡਨ ਦੇ ਬੱਚਿਆਂ ਲਈ ਓਪਨ ਹਾਊਸ ਪ੍ਰਤੀਯੋਗਤਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਦਸੰਬਰ:
ਏ ਪੀ ਜੇ ਸਮਾਰਟ ਸਕੂਲ ਮੁੰਡੀ ਖਰੜ ਵਲੋਂ ਕਿੰਡਨਗਾਰਡਨ ਦੇ ਬੱਚਿਆਂ ਲਈ ‘ਓਪਨ ਹਾਊਸ’ ਪ੍ਰਤੀਯੋਗਤਾ ਕਰਵਾਈ ਗਈ। ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਕਿਹਾ ਕਿ ਸਮੇ ਸਮੇ ਸਿਰ ਸਕੂਲ ਵਿਚ ਅਜਿਹੇ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਹਰ ਖੇਤਰ ਦਾ ਹਾਣੀ ਬਣਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾਂਦੇ ਹਨ। ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਛੋਟੇ ਛੋਟੇ ਬੱਚਿਆਂ ਵਲੋਂ ਆਪਣੇ ਮਾਪਿਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉਤਰ ਬਹੁਤ ਹੀ ਆਤਮਵਿਸ਼ਵਾਸ ਨਾਲ ਦਿੱਤੇ ਗਏ ਅਤੇ ਬੱਚਿਆਂ ਦਾ ਇਸ ਮੁਕਾਬਲੇ ਵਿਚ ਬਹੁਤ ਉਤਸ਼ਾਹ ਸੀ। ਮਾਪਿਆਂ ਵਲੋ ਸਕੂਲ ਦੇ ਮਿਹਨਤੀ ਸਟਾਫ ਦੀ ਕਾਰਜਗਾਰੀ ਦੀ ਸਲਾਘਾ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…