
ਰੈਗੂਲਰ ਤੇ ਓਪਨ ਸਕੂਲ ਪ੍ਰਣਾਲੀ: ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਭੇਜਣ ਸਬੰਧੀ ਸੂਚਨਾ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਪ੍ਰੀਖਿਆ ਅਪਰੈਲ 2022 ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇੇਣ ਵਾਲੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਭੇਜਣ ਸਬੰਧੀ ਸੂਚਨਾ ਜਾਰੀ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਪਰੈਲ 2022 ਵਿੱਚ ਕਰਵਾਈ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਵੱਲੋਂ ਕੀਤੀ ਹਾਰਡ ਕਾਪੀ ਦੀ ਮੰਗ ਅਨੁਸਾਰ ਤਿਆਰ ਕੀਤੇ ਸਰਟੀਫਿਕੇਟ/ਨਤੀਜਾ ਕਾਰਡ 18 ਜੁਲਾਈ 2022 ਨੂੰ ਜ਼ਿਲ੍ਹਾ ਪੱਧਰ ਤੇ ਸਥਿਤ ਸਿੱਖਿਆ ਬੋਰਡ ਦੇ ਖ਼ੇਤਰੀ ਦਫ਼ਤਰਾਂ ਤੇ ਭੇਜ ਦਿੱਤੇ ਜਾਣਗੇ। ਸਬੰਧਤ ਸਕੂਲਾਂ ਦੇ ਮੁਖੀ/ਨੁਮਾਇੰਦੇ ਇਹ ਸਰਟੀਫਿਕੇਟ/ਨਤੀਜਾ ਕਾਰਡ ਜ਼ਿਲ੍ਹਾ ਪੱਧਰ ਤੇ ਸਥਿਤ ਖ਼ੇਤਰੀ ਦਫ਼ਤਰਾਂ ਤੋਂ 19 ਜੁਲਾਈ 2022 ਤੋਂ ਪ੍ਰਾਪਤ ਕਰ ਸਕਣਗੇ।
ਕੰਟਰੋਲਰ (ਪ੍ਰੀਖਿਆਵਾਂ) ਨੇ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਨਾਲ ਸਬੰਧਤ ਸਕੂਲਾਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖ਼ੇਤਰੀ ਦਫ਼ਤਰ ਸੰਗਰੂਰ ਤੋਂ, ਜ਼ਿਲ੍ਹਾ ਫ਼ਾਜਿਲਕਾ ਨਾਲ ਸਬੰਧਤ ਸਕੂਲਾਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖ਼ੇਤਰੀ ਦਫ਼ਤਰ ਅਬੋਹਰ ਅਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨਾਲ ਸਬੰਧਤ ਸਕੂਲਾਂ ਦੇ ਸਰਟੀਫਿਕੇਟ/ਨਤੀਜਾ ਕਾਰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਕੰਟਰੋਲਰ (ਪ੍ਰੀਖਿਆਵਾਂ) ਮਹਿਰੋਕ ਨੇ ਇਹ ਵੀ ਦੱਸਿਆ ਕਿ ਕਿ ਫ਼ੀਸ ਡਿਫ਼ਾਲਟਰ, ਪ੍ਰਗਤੀ ਰਿਪੋਰਟ ਪ੍ਰਾਪਤ ਨਾ ਹੋਣ ਕਾਰਨ ਅਤੇ ਵਾਧੂ ਸੈਕਸ਼ਨ ਜਾਂ ਵਾਧੂ ਪ੍ਰੀਖਿਆਰਥੀਆਂ ਸਬੰਧੀ ਫ਼ੀਸ ਜਮ੍ਹਾਂ ਨਾ ਕਰਵਾਉਣ ਕਰਕੇ ਜਿਨ੍ਹਾਂ ਸਕੂਲਾਂ ਦੇ ਸਰਟੀਫਿਕੇਟ/ਨਤੀਜਾ ਕਾਰਡ ਰੋਕੇ ਗਏ ਹਨ, ਉਨ੍ਹਾਂ ਦੀ ਸੂਚੀ ਸਕੂਲਾਂ ਦੀ ਲਾਗਇੰਨ ਆਈਡੀ ਉੱਤੇ ਉਪਲਬਧ ਕਰਵਾ ਦਿੱਤੀ ਗਈ ਹੈ।