Nabaz-e-punjab.com

ਓਪਨ ਸਕੂਲ ਪ੍ਰਣਾਲੀ: ਦਸਵੀਂ ਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ’ਚ ਦਾਖ਼ਲਿਆਂ ਲਈ ਸ਼ਡਿਊਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2023-24 ਲਈ ਪੰਜਾਬ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗ਼ੈਰ-ਸਰਕਾਰੀ, ਮਾਨਤਾ ਪ੍ਰਾਪਤ ਅਤੇ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡੇਸ਼ਨ ਲੈਣ ਜਾਂ ਐਕਰੀਡੇਸ਼ਨ ਰੀਨਿਊ ਕਰਨ ਲਈ ਪ੍ਰਤੀ ਬੇਨਤੀਆਂ ਦੇਣ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਗੈਰ-ਸਰਕਾਰੀ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਲਈ ਨਵੀਂ ਐਕਰੀਡੇਸ਼ਨ ਲਈ ਫ਼ੀਸ, ਮੈਟ੍ਰਿਕ ਸ਼੍ਰੇਣੀ ਲਈ 3000 ਰੁਪਏ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀ ਲਈ 4000 ਰੁਪਏ ਪ੍ਰਤੀ ਗਰੁੱਪ ਨਿਰਧਾਰਿਤ ਕੀਤੀ ਗਈ ਹੈ। ਐਕਰੀਡੇਸ਼ਨ ਰੀਨਿਊ ਅਲ ਲਈ ਫੀਸ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ (ਪ੍ਰਤੀ ਗਰੁੱਪ) ਲਈ 1500 ਰੁਪਏ ਹੋਵੇਗੀ। ਜਦੋਂਕਿ ਨਵੀਂ ਐਕਰੀਡੇਸ਼ਨ ਅਤੇ ਐਕਰੀਡੇਸ਼ਨ ਰੀਨਿਊ ਕਰਵਾਉਣ ਲਈ ਬਿਨਾਂ ਲੇਟ ਫੀਸ ਦੇ 31 ਜਨਵਰੀ ਤੱਕ ਫਾਰਮ ਭਰੇ ਜਾ ਸਕਦੇ ਹਨ। ਇਸ ਤੋਂ ਇਲਾਵਾ 1000 ਰੁਪਏ ਲੇਟ ਫੀਸ ਨਾਲ 28 ਫਰਵਰੀ ਤੱਕ, 2500 ਰੁਪਏ ਲੇਟ ਫੀਸ ਨਾਲ 31 ਮਾਰਚ ਤੱਕ, 4000 ਰੁਪਏ ਲੇਟ ਫੀਸ ਨਾਲ 30 ਅਪਰੈਲ ਤੱਕ, 5500 ਰੁਪਏ ਲੇਟ ਫੀਸ ਨਾਲ 31 ਮਈ ਤੱਕ, 7000 ਰੁਪਏ ਲੇਟ ਫੀਸ ਨਾਲ 30 ਜੂਨ ਤੱਕ, 8500 ਰੁਪਏ ਲੇਟ ਫੀਸ ਨਾਲ 31 ਜੁਲਾਈ ਤੱਕ ਅਤੇ 10 ਹਜ਼ਾਰ ਰੁਪਏ ਲੇਟ ਫੀਸ ਨਾਲ 31 ਅਗਸਤ ਤੱਕ ਨਵੀਂ ਐਕਰੀਡੇਸ਼ਨ ਅਤੇ ਐਕਰੀਡੇਸ਼ਨ ਰੀਨਿਊ ਕਰਵਾਉਣ ਲਈ ਫਾਰਮ ਭਰੇ ਜਾ ਸਕਣਗੇ। ਸਰਕਾਰੀ ਅਤੇ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ।
ਸਿੱਖਿਆ ਬੋਰਡ ਵੱਲੋਂ ਸਬੰਧਤ ਸਿੱਖਿਆ ਸੰਸਥਾਵਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਐਕਰੀਡੇਸ਼ਨ ਲਈ ਆਨਲਾਈਨ ਅਪਲਾਈ ਕਰਨ ਉਪਰੰਤ ਆਨਲਾਈਨ ਫਾਰਮ ਦੀ ਹਾਰਡ ਕਾਪੀ ਸਕੂਲ ਬੋਰਡ ਦੇ ਉਪ ਸਕੱਤਰ ਨੂੰ ਭੇਜੀ ਜਾਵੇ। ਐਕਰੀਡੇਸ਼ਨ ਫਾਰਮ ਸਕੂਲਾਂ ਦੀ ਲਾਗਇਨ ਆਈਡੀ ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ ਅਤੇ ਓਪਨ ਸਕੂਲ ਪੋਰਟਲ ’ਤੇ ਉਪਲਬਧ ਕਰਵਾਈ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …