Share on Facebook Share on Twitter Share on Google+ Share on Pinterest Share on Linkedin ਐਸਡੀਐਮ ਨੇ ਸਰਕਾਰੀ ਹਸਪਤਾਲ ਖਰੜ ਵਿੱਚ ਜਨ ਅੌਸ਼ਧੀ ਸਟੋਰ ਖੋਲ੍ਹਣ ਸਬੰਧੀ ਲਿਆ ਜਾਇਜ਼ਾ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਦਸੰਬਰ: ਖਰੜ ਦੀ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਜ ਸਿਵਲ ਹਸਪਤਾਲ ਖਰੜ ਵਿਖੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਮਾਰਕੀਟ ਨਾਲੋਂ ਸਸਤੀ ਭਾਅ ’ਤੇ ਦਵਾਈਆਂ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਖੋਲੇ ਜਾ ਰਹੇ ਜਨ ਅੌਸ਼ਧੀ ਸਟੋਰ ਸਬੰਧੀ ਸਿਹਤ ਵਿਭਾਗ, ਰੈਡ ਕਰਾਸ ਦੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਿਵਲ ਹਸਪਤਾਲ ਖਰੜ ਵਿੱਚ ਖੋਲ੍ਹੇ ਜਾ ਰਹੇ ਜਨ ਅੌਸਧੀ ਸਟੋਰ ਬਾਰੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਵੱਲੋਂ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਚਲਾਇਆ ਜਾ ਰਿਹਾ ਹੈ ਅਤੇ ਇਸੇ ਦੀ ਤਰਜ਼ ’ਤੇ ਵੀ ਖਰੜ ਦੇ ਸਿਵਲ ਹਸਪਤਾਲ ਵਿਖੇ ਸਸਤੀ ਦਵਾਈਆਂ ਦੀ ਦੁਕਾਨ ਖੋਲ੍ਹੀ ਜਾਵੇਗੀ। ਇਹ ਸਟੋਰ ਖੁੱਲਣ ਨਾਲ ਆਮ ਪਬਲਿਕ ਅਤੇ ਮਰੀਜ਼ਾਂ ਨੂੰ ਮਾਰਕੀਟ ਨਾਲੋਂ ਸਸਤੇ ਭਾਅ ਤੇ ਦਵਾਈਆਂ ਮਿਲਣਗੀਆ ਅਤੇ ਫਾਇਦਾ ਹੋਵੇਗਾ। ਸ੍ਰੀਮਤੀ ਬਰਾੜ ਨੇ ਦੱਸਿਆ ਕਿ ਸਿਵਲ ਹਸਪਤਾਲ ਖਰੜ ਦਾ ਜਨ ਅੌਸ਼ਧੀ ਸਟੋਰ ਵੀ ਰੈਡ ਕਰਾਸ ਵਲੋਂ ਸਬ ਡਵੀਜ਼ਨਲ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਚਲਾਇਆ ਜਾਵੇਗਾ। ਇਸ ਸਟੋਰ ਵਿੱਚ ਕੁਆਲੀਫਾਈਡ ਨੂੰ ਦਵਾਈਆਂ ਦੀ ਵਿਕਰੀ ਰੱਖਿਆ ਜਾਵੇਗਾ ਅਤੇ ਜੈਨਰਿਕ ਮੈਡੀਸਨ ਜੋ ਸਰਕਾਰ ਵਲੋਂ ਮੰਨਜ਼ੂਰ ਸੁਦਾ ਹੋਣਗੀਆਂ ਉਹ ਆਮ ਪਬਲਿਕ ਅਤੇ ਮਰੀਜ਼ਾਂ ਨੂੰ ਮਿਲਣਗੀਆਂ। ਉਨ੍ਹਾਂ ਜਨ ਅੌਸ਼ਧੀ ਸਟੋਰ ਖੋਲਣ ਲਈ ਸਾਰੀਆਂ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਹੀ ਸਿਵਲ ਹਸਪਤਾਲ ਖਰੜ ਵਿਚ ਇਸ ਜਨ ਅੌਸਧੀ ਸਟੋਰ ਦੀ ਸ਼ੁਰੂਅਤਾ ਕਰਵਾਈ ਜਾਵੇਗੀ। ਸਿਵਲ ਹਸਪਤਾਲ ਖਰੜ ਵਲੋ ਇਸ ਸਟੋਰ ਲਈ ਇਮਾਰਤ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਮੋਕੇ ਸਿਵਲ ਹਸਪਤਾਲ ਖਰੜ ਦੀ ਐਸਐਮਓ ਡਾਕਟਰ ਪੀ.ਪੀ. ਘੁੰਮਣ, ਡਾ. ਐਮ.ਪੀ. ਸਿੰਘ ਨੋਡਲ ਅਫ਼ਸਰ ਜਨ ਅੌਸ਼ਧੀ ਸਟੋਰ ਪੰਜਾਬ ਹੈਲਥ ਸਿਸਟਮ ਟਰਾਂਸਪੋਰਟ ਕਾਰਪੋਰੇਸ਼ਨ, ਜ਼ਿਲ੍ਹਾ ਰੈਡ ਕਰਾਸ ਮੁਹਾਲੀ ਦੇ ਸਕੱਤਰ ਰਾਜਮੱਲ, ਹਰਪ੍ਰੀਤ ਸਿੰਘ ਰੇਖੀ ਰੈਡ ਕਰਾਸ ਮੈਂਬਰ, ਪਿਆਰਾ ਸਿੰਘ ਸਮੇਤ ਹਸਪਤਾਲ ਦਾ ਸਟਾਫ਼ ਅਤੇ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ