Share on Facebook Share on Twitter Share on Google+ Share on Pinterest Share on Linkedin ਡੇਰਾ ਬਾਬਾ ਖੜਕ ਸਿੰਘ ਦਾਊਂ ਅਸਥਾਨ ਤੱਕ ਪਹੁੰਚ ਸੜਕ ’ਤੇ ਪ੍ਰੀਮਿਕਸ ਪਾਉਣਾ ਭੁੱਲੀ ਪੰਚਾਇਤ ਗਰਾਮ ਪੰਚਾਇਤ ਨੇ ਦੋ ਮਹੀਨੇ ਪਹਿਲਾਂ ਪਾਇਆ ਸੀ ਗਟਕਾ, ਰਾਹਗੀਰਾਂ ਨੂੰ ਲੰਘਣਾ ਹੋਇਆ ਮੁਸ਼ਕਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ: ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਮਿਨਰਵਾ ਅਕੈਡਮੀ ਤੋਂ ਧਾਰਮਿਕ ਅਸਥਾਨ ਡੇਰਾ ਬਾਬਾ ਖੜਕ ਸਿੰਘ ਤੱਕ ਪਹੁੰਚ ਲਿੰਕ ਸੜਕ ਦੀ ਹਾਲਤ ਬਹੁਤ ਮਾੜੀ ਹੈ। ਇਸ ਸੜਕ ’ਤੇ ਵਾਹਨ ਲੈ ਕੇ ਚੱਲਣਾ ਤਾਂ ਇਕ ਪਾਸੇ ਰਿਹਾ, ਪੈਦਲ ਚੱਲਣਾ ਵੀ ਦੁੱਭਰ ਹੈ। ਗਰਾਮ ਪੰਚਾਇਤ ਨੇ ਕਰੀਬ ਦੋ ਮਹੀਨੇ ਪਹਿਲਾਂ ਗਟਕਾ ਪਾਇਆ ਸੀ ਲੇਕਿਨ ਬਾਅਦ ਵਿੱਚ ਪ੍ਰੀਮਿਕਸ ਪਾਉਣਾ ਭੁੱਲ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਨੇ ਕਿਹਾ ਕਿ ਪਿੰਡ ਦੀਆਂ ਲਿੰਕ ਸੜਕਾਂ ਦਾ ਬੁਰਾ ਹਾਲ ਹੈ। ਸੜਕ ਵਿੱਚ ਖੱਡੇ ਪਏ ਹੋਏ ਹਨ। ਗਰਾਮ ਪੰਚਾਇਤ ਵੱਲੋਂ ਮਿਨਰਵਾ ਅਕੈਡਮੀ ਤੋਂ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਨੂੰ ਜੋੜਨ ਵਾਲੀ ਸੜਕ ’ਤੇ ਤਿੱਖਾ ਨੋਕਿਲਾ ਗਟਕਾ ਪਾ ਕੇ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਾਊਂ ਦੇ ਧਾਰਮਿਕ ਅਸਥਾਨ ’ਤੇ ਹਰੇਕ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀ ਸੰਗਤ ਨਤਮਸਤਕ ਹੋਣ ਆਉਂਦੀ ਹੈ ਅਤੇ ਕਈ ਸ਼ਰਧਾਲੂ ਬਾਬਾ ਜੀ ਦੇ ਅਸਥਾਨ ’ਤੇ ਆਪਣੀ ਸੁਖ ਪੁਰੀ ਹੋਣ ’ਤੇ ਲੰਮੇ ਪੈ ਕੇ (ਡੰਡੌਤ ਕਰਦੇ) ਆਉਂਦੇ ਹਨ। ਪ੍ਰੰਤੂ ਦੋ ਮਹੀਨੇ ਤੋਂ ਤਿੱਖੇ ਪੱਥਰ ਪਾ ਕੇ ਅਧੂਰੀ ਛੱਡੀ ਗਈ ਸੜਕ ’ਤੇ ਸੰਗਤ ਨੂੰ ਨੰਗੇ ਪੈਰ ਸਥਾਨ ਤੱਕ ਜਾਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਉਨ੍ਹਾਂ ਗਰਾਮ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਗਟਕੇ ’ਤੇ ਮਿੱਟੀ ਪਾ ਕੇ ਪ੍ਰੀਮਿਕਸ ਪਾਈ ਜਾਵੇ ਜਾਂ ਇੰਟਰਲਾਕ ਟਾਈਲਾਂ ਲਗਾਈਆਂ ਜਾਣ ਤਾਂ ਜੋ ਸੰਗਤ ਨੂੰ ਨੰਗੇ ਪੈਰੀ ਚੱਲਣ ’ਤੇ ਕੋਈ ਮੁਸ਼ਕਲ ਨਾ ਆਵੇ। (ਬਾਕਸ ਆਈਟਮ) ਉਧਰ, ਇਸ ਸਬੰਧੀ ਪਿੰਡ ਦਾਊਂ ਦੇ ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਵਿੱਚ ਪੰਚਾਇਤ ਵੱਲੋਂ ਕੋਈ ਦੇਰੀ ਨਹੀਂ ਕੀਤੀ ਜਾ ਰਹੀ ਹੈ ਸਗੋਂ ਪੀਡਬਲਿਊਡੀ ਵਿਭਾਗ ਵੱਲੋਂ ਸੜਕ ਦਾ ਕੰਮ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਗਿਆ ਹੈ ਅਤੇ 20 ਕੁ ਦਿਨ ਪਹਿਲਾਂ ਗਟਕਾ ਪਾਇਆ ਗਿਆ ਸੀ ਅਤੇ ਬਾਕੀ ਰਹਿੰਦਾ ਕੰਮ ਵੀ ਛੇਤੀ ਲੇਪਰੇ ਚਾੜ੍ਹਨ ਲਈ ਸਬੰਧਤ ਠੇਕੇਦਾਰ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਅੱਜ ਵੀ ਠੇਕੇਦਾਰ ਨਾਲ ਗੱਲ ਕੀਤੀ ਸੀ। ਉਨ੍ਹਾਂ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਮਾਈਨਿੰਗ ਵਿਭਾਗ ਦੀ ਸਖ਼ਤੀ ਕਾਰਨ ਮਿੱਟੀ ਮਿਲਣੀ ਬਹੁਤ ਅੌਖੀ ਹੋ ਰਹੀ ਹੈ। ਜਿਸ ਕਾਰਨ ਇਹ ਕੰਮ ਲੇਟ ਹੋ ਰਿਹਾ ਹੈ। ਠੇਕੇਦਾਰ ਅਨੁਸਾਰ ਜਿਸ ਦਿਨ ਮਿੱਟੀ ਮਿਲ ਜਾਵੇਗੀ ਤਾਂ ਤੁਰੰਤ ਬਾਕੀ ਰਹਿੰਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ