ਸ਼ਰੇਆਮ ਵਿੱਕ ਰਹੀ ਹੈ ਜ਼ਹਿਰੀਲੀ ਸ਼ਰਾਬ ਅਤੇ ਨਸ਼ਾ, ਪੁਲਿਸ ਪ੍ਰਸ਼ਾਸਨ ਰੋਕਣ ਵਿੱਚ ਅਸਫ਼ਲ

ਜੰਡਿਆਲਾ ਗੁਰੂ 26 ਮਾਰਚ (ਕੁਲਜੀਤ ਸਿੰਘ):
ਭਾਵੇਂ ਪੁਲਿਸ ਨਾਜਾਇਜ ਸ਼ਰਾਬ ਨੂੰ ਰੋਕਣ ਅਤੇ ਨਸ਼ੇ ਦੀ ਵਿਕਰੀ ਨੂੰ ਠੱਲ ਪਾਉਣ ਦੇ ਦਾਅਵੇ ਕਰ ਰਹੀ ਹੈ। ਪਰ ਜੰਡਿਆਲਾ ਗੁਰੂ ਦੇ ਇਲਾਕੇ ਮੋਹੱਲਾ ਸ਼ੈਖਪੁਰਾ ਜੋ ਕਿ ਨਸ਼ੇ ਦੇ ਮਾਮਲੇ ਵਿੱਚ ਅੰਨਗੜ ਜਾਣਿਆ ਜਾਂਦਾ ਹੈ।ਜਿੱਥੇ ਅੱਜ ਵੀ ਨਾਜਾਇਜ ਸ਼ਰਾਬ ਅਤੇ ਨਸ਼ੇ 24 ਘੰਟੇ ਵਿਕਦੇ ਹਨ।
ਜੇਕਰ ਸ਼ਰਾਬ ਦੀ ਗੱਲ ਕਰੀਏ ਤਾਂ ਇਹ ਜ਼ਹਿਰੀਲੀ ਸ਼ਰਾਬ ਘੱਟ ਤੋਂ ਘੱਟ 10 ਰੁਪਏ ਦੀ ਥੈਲੀ ਤੋਂ ਲੈ ਕੇ 100 ,ਰੁਪਏ ,200 ਰੁਪਏ ਬੋਤਲ ਅਤੇ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਫੁੱਟਬਾਲ ਦੇ ਸ਼ਰਾਬ ਨਾਲ ਭਰੇ ਬਲੈਡਰ ਵੇਚੇ ਜਾਂਦੇ ਹਨ।
ਇਸ ਜ਼ਹਿਰੀਲੀ ਸ਼ਰਾਬ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਇਹ ਇਲਾਕਾ ਅਜਿਹਾ ਇਲਾਕਾ ਹੈ ਜਿਥੋਂ ਮਹਿਜ ਕੁੱਛ ਦੂਰੀ ਤੇ ਪੁਲਿਸ ਥਾਣਾ ਅਤੇ ਡੀ ਐਸ ਪੀ ਦਫਤਰ ਹੈ ਬਾਵਜੂਦ ਇਸਦੇ ਸ਼ਾਮ ਦੇ ਸਮੇਂ ਤੋਂ ਲੈ ਕੇ ਦੇਰ ਰਾਤ ਤੱਕ ਸ਼ਰਾਬ ਸਬਜ਼ੀ ਮਾਰਕੀਟ ਵਾਂਗ ਵੇਚੀ ਜਾਂਦੀ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪੁਲਿਸ ਦਾ ਇਸਨੂੰ ਰੋਕਣ ਵਿੱਚ ਅਸਫਲ।ਰਹਿਣ ਦਾ ਕਾਰਣ ਜੋ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਨਸ਼ਾ ਤਸਕਰ ਉਸ ਨਾਲ।ਸੰਬੰਧ ਬਣਾ ਲੈਂਦੇ ਹਨ। ਜਿਸਦੇ ਚਲਦਿਆਂ ਪੁਲਿਸ ਵੀ ਇਨ੍ਹਾਂ ਨੂੰ ਫੜਨ ਤੋਂ ਕੰਨੀ ਕਤਰਾਉਂਦੀ ਹੈ।ਇੱਕ ਸ਼ਰਾਬੀ ਨੇ ਆਪਣਾ ਨਾਮ ਨਾ ਛਾਪਣ ਦੀ।ਸ਼ਰਤ ਤੇ ਦੱਸਿਆ ਕਿ ਜਿਹੜੀ ਸ਼ਰਾਬ ਜੋ ਵੇਚੀ ਜਾਂਦੀ ਹੈ ਉਹ ਅਲਕੋਹਲ ਹੈ ਜੋ ਸ਼ਰੀਰ ਨੂੰ ਹੌਲੀ ਹੌਲੀ ਖਤਮ ਕਰ ਦਿੰਦੀ ਹੈ। ਨਸ਼ੇ ਤੋਂ ਆਮ ਜਨਤਾ ਨੂੰ ਹੁੰਦਾ ਹੈ ਵੱਡਾ ਨੁਕਸਾਨ।
ਨਸ਼ਾ ਇੱਕ ਅਜਿਹਾ ਦਲਦਲ ਹੈ ਜਿਹੜਾ ਇਸ ਦਲਦਲ ਵਿੱਚ ਚਲਾ ਜਾਂਦਾ ਉਸ ਲਈ ਦੁਬਾਰਾ ਨਿਕਲਣਾ ਨਾਮੁਮਕਿਨ ਹੋ ਜਾਂਦਾ ਹੈ ।ਇਸ ਤੋਂ ਸੱਭ ਤੋਂ ਜਿਆਦਾ ਨੌਜਵਾਨ ਵਰਗ ਪ੍ਰਭਾਵਿਤ ਹੋਇਆ ਹੈ।ਇਸਦੇ ਨਾਲ ਨਾਲ ਆਰਥਿਕ ਨੁਕਸਾਨ ਵੀ ਹੁੰਦਾ ਹੈ।ਜੇਕਰ ਜੰਡਿਆਲਾ ਸ਼ਹਿਰ ਦੀ ਗੱਲ ਕਰੀਏ ਤਾਂ ਪਿੱਛਲੇ 6 ਮਹੀਨਿਆ ਵਿੱਚ ਦਰਜਨਾਂ ਚੋਰੀ ਦੀਆਂ ਘਟਨਾਵਾਂ ਇੱਥੇ ਹੋਈਆਂ ਹਨ।ਲੇਕਿਨ ਪੁਲਿਸ ਅਜੇ ਤੱਕ ਕਿਸੇ ਵੀ ਆਰੋਪੀ ਨੂੰ ਫੜ ਨਹੀਂ ਪਾਈ ਹੈ ।ਇਨਾ ਵਾਰਦਾਤਾਂ ਦੀਆਂ ਗਿਣਤੀ ਵਿੱਚ ਵਾਧਾ ਵੀ ਨਸ਼ਾ ਹੈ ਕਿਓਂਕਿ ਨਸ਼ੇੜੀ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਚੋਰੀ।ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ।ਤੇ ਕਈ ਵਾਰੀ ਹਿੰਸਕ ਵੀ ਹੋ ਜਾਂਦੇ ਹਨ।ਅੱਜ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਕੋਈ ਵੀ ਕਿਸੇ ਕੰਮ ਲਈ ਜੇਕਰ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾ ਉਸਦਾ ਘਰ ਸੁਰੱਖਿਅਤ ਨਹੀਂ ਹੈ।ਕਈ ਅਜਿਹੀਆਂ ਘਟਨਾ ਵਾਪਰੀਆਂ ਹਨ ਜਿਨ੍ਹਾਂ ਵਿੱਚ ਘਰ ਤੋਂ ਬਾਹਰ ਜਾਣ ਤ੍ਵ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ।ਪਰ ਦੁੱਖ ਵਾਲੀ ਇਹ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਚੋਰ ਨੂੰ ਫੜਨ ਵਿਚ ਨਾਕਾਮਯਾਬ ਰਿਹਾ ਹੈ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ ?
ਪੱਤਰਕਾਰ ਵੱਲੋ ਜਦੋਂ ਇਸ ਮਾਮਲੇ ਸੰਬੰਧੀ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਜੇ ਏਲੇਨਚਿਲੀਆਂ ਨਾਲ ਗੱਲ ਬਾਤ ਕੀਤੀ ਗਈ ਤਾ ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਜਲਦ ਹੀ ਇਸਦੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ|

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …