Share on Facebook Share on Twitter Share on Google+ Share on Pinterest Share on Linkedin ਚੌਧਰੀ ਹਸਪਤਾਲ ਵਿੱਚ ਸਵਾਸੀਰ ਤੇ ਭੰਗਦਰ ਤੋਂ ਪੀੜਤ ਮਰੀਜ਼ਾਂ ਦਾ ਨਵੀਂ ਤਕਨੀਕ ਨਾਲ ਅਪਰੇਸ਼ਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਅਪਰੈਲ: ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਚੌਧਰੀ ਹਸਪਤਾਲ ਵਿਖੇ ਡਿਵਾਇਨ ਟੱਚ ਕਲੀਨਕ ਵੱਲੋਂ ਡਾ. ਮਨਨ ਸਿੰਘ ਦੀ ਅਗਵਾਈ ਅਤੇ ਡਾ. ਰਜਿੰਦਰ ਸਿੰਘ ਦੀ ਦੇਖ ਰੇਖ ਵਿੱਚ ਮੈਡੀਕਲ ਟੀਮ ਨੇ ਬਿਨਾਂ ਟਾਂਕੇ ਅਤੇ ਪੱਟੀ ਤੋਂ ਬਵਾਸੀਰ ਅਤੇ ਭਗੰਦਰ ਆਦਿ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਸਟਾਰ ਅਪਰੇਸ਼ਨ ਸਫਲਤਾ ਪੂਰਵਕ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਨਨ ਸਿੰਘ ਨੇ ਦੱਸਿਆ ਕਿ ਦੇਸ਼ ਵਿਚ ਅਤਿ ਆਧੁਨਿਕ ਲੇਜ਼ਰ ਤਕਨੀਕ ਨਾਲ ਬਵਾਸੀਰ, ਭਗੰਦਰ, ਪਿੱਠ ਦਾ ਫੋੜਾ, ਗੁੱਦਾ ਦਾ ਬਾਹਰ ਆਉਣਾ ਅਤੇ ਕਬਜ਼ ਕਾਰਨ ਲੱਗੀਆਂ ਬਿਮਾਰੀਆਂ ਦੇ ਬਗੈਰ ਟਾਂਕੇ ਅਤੇ ਪੱਟੀ ਤੋਂ ਕੁਰਾਲੀ ਦੇ ਚੌਧਰੀ ਹਸਪਤਾਲ ਵਿਖੇ ਡਿਵਇਨ ਟੱਚ ਕਲੀਨਿਕ ਵੱਲੋਂ ਸਟਾਰ ਅਪ੍ਰੇਸ਼ਨ ਦੀ ਲੇਜ਼ਰ ਤਕਨੀਕ ਨਾਲ ਸਟਾਰ ਅਪ੍ਰੇਸ਼ਨ ਕੀਤਾ ਜਾਂਦਾ ਹੈ ਜੋ ਕਿ ਉੱਤਰ ਭਾਰਤ ਦਾ ਪਹਿਲਾ ਪ੍ਰਾਈਵੇਟ ਹਸਪਤਾਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਨਨ ਸਿੰਘ ਨੇ ਦੱਸਿਆ ਕਿ ਪਿੰਡ ਮੁੰਧੋ ਸੰਗਤੀਆਂ ਦੇ ਸੁਖਦੇਵ ਸਿੰਘ ਅਤੇ ਹਰਿੰਦਰ ਸਿੰਘ ਨਥਮਲਪੁਰ ਦੀ ਸਾਲਾਂ ਪੁਰਾਣੀ ਆਖਰੀ ਸਟੇਜ ਵਾਲੀ ਬਵਾਸੀਰ ਦਾ ਸਟਾਰ ਅਪ੍ਰੇਸ਼ਨ ਕੀਤੇ ਗਏ ਹਨ ਤੇ ਉਕਤ ਮਰੀਜ਼ ਅਪ੍ਰੇਸ਼ਨ ਤੋਂ ਅਗਲੇ ਦਿਨ ਆਪਣੇ ਆਪਣੇ ਕੰਮਕਾਰ ਤੇ ਲੱਗ ਗਏ। ਇਸ ਮੌਕੇ ਇਟਲੀ ਤੋਂ ਸਿਖਿਆ ਅਤੇ ਟਰੇਨਿੰਗ ਲੈਕੇ ਆਏ ਡਾ. ਮਨਨ ਸਿੰਘ ਅਤੇ ਅਪਰੇਸ਼ਨਾਂ ਦੇ ਮਾਹਿਰ ਡਾ.ਰਜਿੰਦਰ ਸਿੰਘ ਵੱਲੋਂ ਕੀਤੇ ਅਪ੍ਰੇਸ਼ਨ ਵਾਲੇ ਮਰੀਜ਼ ਅਪ੍ਰੇਸ਼ਨ ਤੋਂ ਅਗਲੇ ਦਿਨ ਹਸਪਤਾਲ ਤੋਂ ਛੁੱਟੀ ਉਪਰੰਤ ਆਪਣੇ ਕੰਮਕਾਰ ਕਰ ਸਕਦੇ ਹਨ ਤੇ ਨਾਲ ਹੀ ਹਸਪਤਾਲ ਵਿਚ ਹਰਨੀਆਂ ਦੇ ਅਪ੍ਰੇਸ਼ਨ ਯੂ.ਐਸ.ਏ ਦੀ ਥਰੀ ਡੀ ਜਾਲੀ ਤਕਨੀਕ ਨਾਲ ਕੀਤੇ ਜਾਂਦੇ ਹਨ। ਇਸ ਮੌਕੇ ਡਾ. ਰਜਿੰਦਰ ਸਿੰਘ ਤੇ ਡਾ. ਮਨਨ ਸਿੰਘ ਵੱਲੋਂ ਦੂਰਬੀਨ ਰਾਂਹੀ ਪਿੱਤੇ ਦੀਆਂ ਪੱਥਰੀਆਂ ਅਪ੍ਰੇਸ਼ਨ, ਹਰਨੀਆਂ ਅਤੇ ਅਪੈਂਡਿਕਸ ਅਤੇ ਗਦੂਦਾਂ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ। ਇਸ ਹਸਪਤਾਲ ਵਿਚ ਡਾ.ਦੀਪਤੀ ਸਿੰਘ ਐਮ.ਡੀ (ਮੈਡੀਸ਼ਨ) ਵੱਲੋਂ ਦਿਲ ਦੇ ਰੋਗਾਂ ਬੱਲਡ ਪ੍ਰੈਸ਼ਰ, ਸ਼ੂਗਰ, ਪਤ ਦੀਆਂ, ਛਾਤੀ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ਼ ਕੀਤਾ ਜਾਂਦਾ ਹੈ। ਇਸ ਸਮੌਕੇ ਗਲਬਾਤ ਕਰਦਿਆਂ ਡਾ. ਦੀਪਤੀ ਸਿੰਘ ਐਮ.ਡੀ ਮੈਡੀਸ਼ਨ ਨੇ ਦੱਸਿਆ ਕਿ ਹਸਪਤਾਲ ਵਿਚ ਮਰੀਜਾਂ ਨੂੰ 24 ਘੰਟੇ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਤੇ ਸੀਰੀਅਸ ਮਰੀਜਾਂ ਦੀ ਸਾਂਭ ਸੰਭਾਲ ਦੇ ਹਰੇਕ ਤਰ੍ਹਾਂ ਦੇ ਮਰੀਜਾਂ ਲਈ ਪ੍ਰਬੰਧ ਅਤਿ ਆਧੁਨਿਕ ਮਸ਼ੀਨਾਂ ਨਾਲ ਇਲਾਜ਼ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਬਾਹਰਲੇ ਸ਼ਹਿਰਾਂ ਵਿਚ ਇਲਾਜ਼ ਕਰਵਾਉਣ ਦੀ ਥਾਂ ਸ਼ਹਿਰ ਵਿਚ ਹੀ ਸਿਹਤ ਸਹੂਲਤਾਂ ਮਿਲ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ