ਖਰੜ ਤੋਂ ਵਿਧਾਇਕ ਜਗਮੋਹਨ ਕੰਗ ਨੂੰ ਟਿਕਟ ਦੇਣ ਦਾ ਬੀਬੀ ਗਰਚਾ ਦੇ ਸਮਰਥਕਾਂ ਵੱਲੋਂ ਤਿੱਖਾ ਵਿਰੋਧ

ਕਾਂਗਰਸ ਹਾਈ ਕਮਾਂਡ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ/ਖਰੜ, 24 ਦਸੰਬਰ:
ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਹਲਕਾ ਖਰੜ ਵਿਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਪਾਰਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੂੰ ਦਰਕਿਨਾਰ ਕਰਕੇ ਮੌਜੂਦਾ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ਟਿਕਟ ਦਿੱਤੇ ਜਾਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਅੱਜ ਜਦੋਂ ਸ੍ਰੀਮਤੀ ਗਰਚਾ ਦਿੱਲੀ ਤੋਂ ਵਾਪਸ ਮੁਹਾਲੀ ਸਥਿਤ ਆਪਣੀ ਰਿਹਾਇਸ਼ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਘਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕਾਂ ਭੀੜ ਜਮ੍ਹਾਂ ਹੋ ਗਈ। ਵਰਕਰਾਂ ਦਾ ਕਹਿਣਾ ਸੀ ਕਿ ਪਾਰਟੀ ਹਾਈ ਕਮਾਂਡ ਵੱਲੋਂ ਸਰਵੇ ਦੀਆਂ ਰਿਪੋਰਟਾਂ ਮੁਤਾਬਕ ਟਿਕਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਸ੍ਰੀਮਤੀ ਗਰਚਾ ਨੂੰ ਵਿਅਕਤੀਗਤ ਤੌਰ ਉੱਤੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਖਰੜ ਸੀਟ ਲਈ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ। ਉਨ੍ਹਾਂ ਸ੍ਰੀਮਤੀ ਗਰਚਾ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨ ਲਈ ਸਲਾਹ ਦਿੱਤੀ।
ਕਾਂਗਰਸੀ ਵਰਕਰਾਂ ਦਾ ਕਹਿਣਾ ਸੀ ਕਿ ਜਗਮੋਹਨ ਕੰਗ ਨੇ ਪਿਛਲੇ ਪੰਜ ਸਾਲ ਦੇ ਸਮੇਂ ਵਿੱਚ ਕਾਂਗਰਸੀ ਵਰਕਰਾਂ ਦੀ ਕਦੇ ਵੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ। ਜਿਸ ਕਾਰਨ ਵਰਕਰ ਸ਼ਾਂਤ ਹੋ ਕੇ ਆਪੋ ਆਪਣੇ ਘਰਾਂ ਵਿੱਚ ਬੈਠ ਗਏ ਸੀ। ਲੇਕਿਨ ਸ੍ਰੀਮਤੀ ਗਰਚਾ ਦੀਆਂ ਹਲਕੇ ਵਿੱਚ ਸਰਗਰਮੀਆਂ ਦੇਖਣ ਤੋਂ ਬਾਅਦ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਗਿਆ ਸੀ ਅਤੇ ਉਨ੍ਹਾਂ ਨੇ ਗਰਚਾ ਦੀ ਅਗਵਾਈ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਗਰਚਾ ਨੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਕੇ ਵਰਕਰਾਂ ਨੂੰ ਜੋੜਿਆ ਹੈ। ਵਰਕਰਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਵੱਲੋਂ ਟਿਕਟ ਦੇ ਲਈ ਸਰਵੇਖਣ ਕਰਨ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਬੀਬੀ ਗਰਚਾ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਸਰਵੇ ਰਿਪੋਰਟਾਂ ਦੇ ਅਧਾਰ ਉੱਤੇ ਸਪੱਸ਼ਟ ਵੀ ਹੋ ਗਿਆ ਸੀ ਕਿ ਸ੍ਰੀ ਕੰਗ ਦੀ ਟਿਕਟ ਕੱਟੀ ਜਾ ਰਹੀ ਹੈ ਪ੍ਰੰਤੂ ਅਖੀਰ ਵਿੱਚ ਸ੍ਰੀ ਕੰਗ ਨੇ ਜੁਗਾੜ ਲਗਾਉਣ ਵਿੱਚ ਕਾਮਯਾਬ ਹੋ ਗਏ ਅਤੇ ਹਾਈ ਕਮਾਂਡ ਨੇ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਟਿਕਟ ਦਿੱਤੀ ਗਈ।
ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਪ੍ਰਮੋਦ ਜੋਸ਼ੀ, ਖਰੜ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ, ਨਰਿੰਦਰ ਸਿੰਘ ਪਡਿਆਲਾ, ਗੁਰਿੰਦਰ ਸਿੰਘ ਮੁੰਧੋਂ ਸਾਬਕਾ ਮੈਂਬਰ ਬਲਾਕ ਸੰਮਤੀ, ਬਲਬੀਰ ਸਿੰਘ ਚੰਦੋਂ, ਪੀਟਰ ਮਸੀਹ, ਅਮਰੀਕ ਸਿੰਘ ਹੈਪੀ, ਹਰਜੀਤ ਸਿੰਘ ਗੰਜਾ, ਲੱਕੀ ਕਲਸੀ, ਵਿਪਨ ਕੁਮਾਰ ਸਾਬਕਾ ਐਮ.ਸੀ., ਰਵਿੰਦਰ ਸਿੰਘ ਰਵੀ ਪੈਂਤਪੁਰ, ਰਾਜੇਸ਼ ਰਾਠੌਰ, ਮੁਹੰਮਦ ਸਦੀਕ, ਡਾ. ਅਨਵਰ ਹੁਸੈਨ, ਅਮਿਤ ਗੌਤਮ, ਸਤਵੀਰ ਸਿੰਘ, ਸ਼ਿਵਜੋਤ ਸਿੰਘ ਵਿੱਕੀ, ਅਸ਼ੋਕ ਕੋਹਲੀ, ਗੁਰਮੇਲ ਸਿੰਘ ਮੁੰਡੀ ਖਰੜ, ਗੁਰਦੀਪ ਕੌਰ ਸਾਬਕਾ ਐਮ.ਸੀ., ਜਸਪਾਲ ਸਿੰਘ ਐਸ.ਸੀ. ਸੈੱਲ, ਬੱਲੀ ਸੈਣੀ ਕੁਰਾਲੀ, ਰਾਜੂ ਵਰਮਾ ਨਵਾਂ ਗਰਾਓਂ, ਮਨਜੀਤ ਸਿੰਘ ਕੰਬੋਜ਼, ਸਾਧੂ ਸਿੰਘ, ਸੋਹਣ ਲਾਲ ਸ਼ਰਮਾ, ਵਿਕਰਮ ਕਪੂਰ, ਆਸ਼ਾ ਬੱਤਾ, ਰਣਬੀਰ ਰਾਣਾ ਝੰਜੇੜੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…