ਪੰਜਾਬ ਵਿੱਚ ਸਾਰੇ ਪੈਨਸ਼ਨ ਦੇ ਖਾਤੇ 15 ਦਿਨਾਂ ਵਿੱਚ ਚਾਲੂ ਕਰਨ ਦੇ ਨਿਰਦੇਸ਼

ਮੈਟਰਨਿਟੀ ਬੈਨੀਫਿਟ ਸਕੀਮ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਲਾਗੂ ਹੋਵੇਗੀ: ਰਜ਼ੀਆ ਸੁਲਤਾਨਾ

ਲਿੰਗ ਅਨੁਪਾਤ ਨੂੰ ਸੁਧਾਰਨ ਲਈ ਮਹੀਨਵਾਰ ਕੀਤਾ ਜਾਵੇਗਾ ਲਿੰਗ ਅਨੁਪਾਤ ਸਰਵੇਖਣ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਅਪਰੈਲ:
ਪੰਜਾਬ ਸਰਕਾਰ ਵਲੋ ਅੱਜ ਅਹਿਮ ਫੈਸਲਾ ਲੈਦਿਆ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀਆ ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਅਤੇ ਹੋਰ ਵਿੱਤੀ ਲਾਭਾ ਦੀ ਅਦਾਇਗੀ ਨੂੰ ਸੁਚਾਰੂ ਢੰਗ ਨਾਲ ਸਮੇਂ ਸਿਰ ਮੁਹੱਇਆ ਕਰਵਾਉਣ ਲਈੇ ਬੈਂਕ ਖਾਤੇ 15 ਦਿਨਾਂ ਦੇ ਅੰਦਰ ਚਾਲੂ ਕਰਨ ਦੇ ਨਿਰਦੇਸ਼ ਦਿਤੇ ਗਏ। ਇਸ ਸਬੰਧੀ ਫੈਸਲਾ ਸ੍ਰੀਮਤੀ ਰਜ਼ੀਆ ਸੁਲਤਾਨਾ, ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਮੂਹ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਸਮੂਹ ਅਧਿਕਾਰੀ ਮੁੱਖ ਦਫਤਰ ਦੀ ਸਮੀਖਿਆ ਮੀਟਿੰਗ ਦੌਰਾਨ ਲਿਆ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਵਿਭਾਗ ਵਲੋ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾ ਦਾ ਮੁਲਾਂਕਣ ਕੀਤਾ ਗਿਆ। ਇਹ ਅਹਿਮ ਫੈਸਲਾ ਵੀ ਲਿਆ ਗਿਆ ਕਿ ਮੈਟਰਨਿਟੀ ਬੈਨੀਫਿਟ ਸਕੀਮ ਹੁੱਣ ਸੂਬੇ ਦੇ ਸਮੂਹ ਜ਼ਿਲ੍ਹਿਆ ਵਿਚ ਲਾਗੂ ਕੀਤੀ ਜਾਵੇਗੀ ਅਤੇ ਇਸ ਸਕੀਮ ਅਧੀਨ ਆਂਗਣਵਾੜੀ ਕੇਂਦਰਾਂ ਵਿਚ ਰਜਿਸਟਰਡ ਗਰਭਵਤੀ ਅੌਰਤਾਂ ਨੂੰ ਬੱਚਿਆਂ ਦੀ ਪੈਦਾਇਸ਼ ਹੋਣ ਤੋਂ 6 ਮਹੀਨੇ ਦੇ ਸਮੇ ਦੌਰਾਨ 6000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਮੰਤਰੀ ਸਾਹਿਬਾ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿਤੇ ਗਏ ਕਿ ਜਿਲ੍ਹਾ ਪਧੱਰ ਦੇ ਅਧਿਕਾਰੀਆਂ ਦੇ ਕੰਮ ਦੀ ਸਮੀਖਿਆ ਕਰਨ ਲਈ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਅਤੇ ਅਧਿਕਾਰੀਆਂ ਦੇ ਕੰਮ ਦਾ ਜਾਇਜਾ ਹਰ ਤਿੰਨ ਮਹੀਨੇ ਮਗਰੋ ਮੰਤਰੀ ਸਾਹਿਬਾ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨਾਂ ਅਧਿਕਾਰੀਆਂ ਨੂੰ ਇਹ ਹਦਾਇਤਾਂ ਵੀ ਦਿਤੀਆਂ ਕਿ ਆਂਗਣਵਾੜੀ ਵਰਕਰਾਂ ਹੁਣ ਆਪਣੇ ਅਧੀਨ ਆਉਣ ਵਾਲੇ ਪਿੰਡਾਂ ਵਿਚ ਜਨਮ ਲੈਣ ਵਾਲੇ ਲੜਕਾ/ ਲੜਕੀ ਦਾ ਲਿੰਗ ਅਨੁਪਾਤ ਦਰ ਦਾ ਸਰਵੇਖਣ ਕਰਣਗੇ ਤਾਂ ਜੋ ਸੂਬੇ ਦੀ ਲਿੰਗ ਅਨੁਪਾਤ ਦਰ ਨੂੰ ਸੁਧਾਰਣ ਲਈ ਯੋਗ ਕਦਮ ਚੁੱਕੇ ਜਾ ਸਕਣ ਅਤੇ ਉਹਨਾਂ ਨੇ ਵਿਭਾਗੀ ਵੈਬਸਾਇਟ ਜਲਦ ਸੂਰੁ ਕਰਨ ਦੇ ਨਿਰਦੇਸ਼ ਵੀ ਦਿਤੇ ਜਿਸ ਨਾਲ ਵਿਭਾਗ ਦੀਆ ਵੱਖ ਵੱਖ ਸਕੀਮਾ ਦੀ ਜਾਣਕਾਰੀ ਸੂਬੇ ਦੇ ਲੋੜਵੰਦ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਈ ਜਾ ਸਕੇ।
ਮੀਟਿੰਗ ਵਿਚ ਐਸ.ਕੇ. ਸੰਧੂ ਵਧੀਕ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸਮੂਹ ਮੁੱਖ ਦਫਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਉਹ ਮਹੀਨੇ ਵਿਚ ਦੋ ਦਿਨ ਜ਼ਰੂਰੀ ਤੋਰ ਤੇ ਖੇਤਰੀ ਦਫਤਰਾਂ ਦਾ ਦੌਰਾ ਕਰਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਜਿਲ੍ਹਾ ਅਧਿਕਾਰੀਆਂ ਨੂੰ ਵੀ ਇਹ ਨਿਰਦੇਸ਼ ਦਿਤੇ ਕਿ ਉਹ ਹਰ ਮਹੀਨੇ ਦੀ 15 ਤਰੀਕ ਤੱਕ ਆਪਣੀ ਕਾਰਗੁਜਾਰੀ ਰਿਪੋਰਟ ਮੁੱਖ ਦਫਤਰ ਵਿਖੇ ਭੇਜਣਗੇ। ਅੰਤ ਵਿਚ ਮੰਤਰੀ ਸਾਹਿਬਾ ਨੇ ਸਮੂਹ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਅਤੇ ਵਚਨਵੱਧਤਾ ਨਾਲ ਕੰਮ ਕਰਨ ਦਾ ਸੂਝਾਅ ਦਿੰਦੇ ਹੋਏ ਵਿਭਾਗ ਵਲੋ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਹਿੱਤੂ ਸਕੀਮਾ ਨੁੰ ਮੀਡੀਆ ਅਤੇ ਸੰਪਰਕ ਮਾਧਿਅਮਾਂ ਰਾਹੀਂ ਲੋਕਾਂ ਤੱਕ ਪੰਹੁਚਾਉਣ ਦੇ ਨਿਰਦੇਸ਼ ਦਿਤੇ। ਮੀਟਿੰਗ ਵਿੱਚ ਅਸ਼ਵਨੀ ਕੁਮਾਰ, ਵਿਸ਼ੇਸ ਸਕੱਤਰ, ਸ੍ਰੀ ਸੁਖਵਿੰਦਰ ਸਿੰਘ, ਡਾਇਰੈਕਟਰ, ਸ੍ਰੀ ਰਜਨੀਸ਼ ਕੁਮਾਰ, ਵਧੀਕ ਡਾਇਰੈਕਟਰ, ਸ੍ਰੀਮਤੀ ਕਿਰਨ ਧਵਨ, ਵਧੀਕ ਡਾਇਰੈਕਟਰ, ਸ੍ਰੀਮਤੀ ਲਿਲੀ ਚੋਧਰੀ, ਸੰਯੁਕਤ ਡਾਇਰੈਕਟਰ ਅਤੇ ਸਮੂਹ ਡਿਪਟੀ ਡਾਇਰੈਕਟਰ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…