Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਲਈ ਜੈਵਿਕ ਖੇਤੀ ਲਾਹੇਵੰਦ ਸਾਬਿਤ ਹੋਵੇਗੀ: ਡੀਸੀ ਸਪਰਾ ਜੈਵਿਕ ਉਤਪਾਦਾਂ ਦੇ ਵਿਕਰੀ ਕੇਂਦਰ ਵਿੱਚ ਸ਼ਹਿਰ ਤੇ ਇਲਾਕੇ ਦੇ ਲੋਕਾਂ ਵਿੱਚ ਵਸਤਾਂ ਦੀ ਖਰੀਦੋ ਫਰੋਖਤ ਲਈ ਭਾਰੀ ਉਤਸ਼ਾਹ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਵਿਸ਼ੇਸ ਯਤਨਾ ਸਦਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੋਲੇ ਗਏ ਜੈਵਿਕ ਉਤਪਾਦਾਂ ਦੇ ਵਿਕਰੀ ਕੇਂਦਰ ਵਿੱਚ ਆਮ ਲੋਕਾਂ ਵੱਲੋਂ ਜੈਵਿਕ ਵਸਤਾਂ ਖਰੀਦਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਜੈਵਿਕ ਉਤਪਾਦਾ ਦੀ ਜਮ ਕੇ ਖਰੀਦੋ ਫਰੋਖਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਲਈ ਜੈਵਿਕ ਖੇਤੀ ਲਾਹੇਵੰਦ ਸਾਬਿਤ ਹੋਣ ਲੱਗ ਪਈ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜੈਵਿਕ ਖੇਤੀ ਜਿਸ ਵਿੱਚ ਫਲ, ਸਬਜੀਆਂ ਅਤੇ ਅਨਾਜ ਆਦਿ ਸਾਮਲ ਹੈ ਦੀ ਖੇਤੀ ਕਰਨ ਨੂੰ ਤਰਜੀਹ ਦੇਣ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਕਿਉਂਕਿ ਦਿਨ ਪ੍ਰਤੀ ਦਿਨ ਲੌਕਾਂ ਵਿੱਚ ਜੈਵਿਕ ਉਤਪਾਦ ਖਰੀਦਣ ਲਈ ਉਤਸਾਹ ਵੱਧ ਰਿਹਾ ਹੈ ਅਤੇ ਲੋਕ ਉਹ ਸਬਜੀਆਂ ਅਨਾਜ, ਫੱਲ ਆਦਿ ਖਰੀਦਣ ਤੋਂ ਗੁਰੇਜ ਕਰ ਰਹੇ ਹਨ ਜਿਨ੍ਹਾਂ ਤੇ ਦਵਾਈਆਂ ਆਦਿ ਦਾ ਛਿੜਕਾਅ ਕੀਤਾ ਹੁੰਦਾ ਹੈ ਕਿਉਂਕਿ ਇਹ ਵਸਤਾਂ ਮਨੁੱਖੀ ਸਿਹਤ ਤੇ ਮਾੜਾ ਅਸਰ ਵੀ ਪਾਉਂਦੀਆਂ ਹਨ। ਸ੍ਰੀਮਤੀ ਸਪਰਾ ਨੇ ਹੋਰ ਕਿਹਾ ਕਿ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਛੱਡ ਕੇ ਫਸਲੀ ਵਿਭਿੰਨਤਾ ਅਪਣਾਉਣੀ ਚਾਹੀਦੀ ਹੈ ਅਤੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਸ਼ੁਰੂ ਕਰਨੇ ਚਾਹੀਦੇ ਹਨ। ਜਿਸ ਨਾਲ ਉਨ੍ਹਾਂ ਨੂੰ ਚੋਖੀ ਆਮਦਨ ਹੋਵੇਗੀ। ਉਨ੍ਹਾਂ ਦੱÎਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਗਰਾਊਂਡ ਫਲੋਰ ਦੇ ਕਮਰਾ ਨੰਬਰ 123 ਵਿਖੇ ਹਰ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਖੋਲੇ ਕੇਂਦਰ ਵਿੱਚ ਜ਼ਿਲ੍ਹੇ ਦੇ ਕਿਸਾਨ ਜੋ ਕਿ ਜੈਵਿਕ ਖੇਤੀ ਕਰਦੇ ਹਨ, ਦੇ ਉਤਪਾਦਾਂ ਲਈ ਇਹ ਵਿਕਰੀ ਕੇਂਦਰ ਕਿਸਾਨਾਂ ਨੂੰ ਆਪਣੇ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਵਰਦਾਨ ਸਾਬਤ ਹੋਣ ਲੱਗਾ ਹੈ ਅਤੇ ਕਿਸਾਨਾਂ ਨੂੰ ਮੰਡੀ ਕਰਨ ਦੀ ਸਹੂਲਤ ਮਿਲਣ ਨਾਲ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕਾਂ ਵੇਖਣ ਨੂੰ ਮਿਲੀਆਂ। ਹੁਣ ਇਸ ਵਿਕਰੀ ਕੇਂਦਰ ਵਿਚ ਜੈਵਿਕ ਸਬਜੀਆਂ, ਹਲਦੀ, ਸ਼ਹਿਦ, ਦਲੀਆ, ਕਣਕ, ਮੱਕੀ ਦੀਆਂ ਸੇਮੀਆਂ, ਆਟਾ, ਸੱਕਰ ਦੀ ਬਰਫੀ, ਚੀਨੀ ਦੀ ਬਰਫੀ, ਹਲਦੀ, ਸੋਇਆਬੀਨ, ਚਾਵਲ, ਗੁੜ, ਸੱਕਰ, ਆਦਿ ਦੇ ਨਾਲ ਨਾਲ ਚੈਰੀ, ਸ਼ੁੱਧ ਦੁੱਧ ਦੀਆਂ ਤਿਆਰ ਕੀਤੀਆਂ ਵਸਤਾਂ ਵੀ ਵਿਕਰੀ ਲਈ ਆਉਣ ਲੱਗ ਪਈਆਂ ਹਨ। ਅੱਜ ਵਿਕਰੀ ਕੇਂਦਰ ਵਿੱਚ ਪਹਿਲੀ ਵਾਰ ਜੈਵਿਕ ਉਤਪਾਦਾ ਤੋਂ ਤਿਆਰ ਬਰੈਡ ਵੀ ਵਿਕਣ ਲਈ ਆਇਆ। ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਨੇ ਵਿਕਰੀ ਕੇਂਦਰ ਦਾ ਜਾਇਆ ਲਿਆ ਅਤੇ ਆਪਣੇ ਘਰ ਲਈ ਜੈਵਿਕ ਹਲਦੀ ਸਮੇਤ ਹੋਰ ਸਬਜੀਆਂ ਦੀ ਖਰੀਦ ਵੀ ਕੀਤੀ। ਵਿਕਰੀ ਕੇਂਦਰ ਵਿੱਚ ਝੰਜੇੜੀ ਪਿੰਡ ਦੇ ਕਿਸਾਨ ਗੁਰਪ੍ਰਕਾਸ ਸਿੰਘ ਜਿਹੜੇ ਕਿ ਜੈਵਿਕ ਖੇਤੀ ਕਰਦੇ ਹਨ, ਇਸ ਤੋਂ ਪਹਿਲਾਂ ਉਹ ਰਿਵਾਇਤੀ ਫਸਲਾਂ ਦੀ ਕਾਸਤ ਕਰਦੇ ਸਨ, ਪ੍ਰੰਤੂ ਫਸਲੀ ਵਿਭੰਨਤਾਂ ਤਹਿਤ ਉਨ੍ਹਾਂ ਨੇ ਜੈਵਿਕ ਖੇਤੀ ਨੂੰ ਪਹਿਲ ਦਿੱਤੀ ਅਤੇ ਉਨ੍ਹਾਂ ਵੱਲੋਂ ਜੈਵਿਕ ਸਬਜੀਆਂ, ਪਿਆਜ, ਬਾਸਮਤੀ ਝੋਨੇ ਦੀ ਕਾਸਤ ਕੀਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦਾ ਖਰਚ ਘਟਿਆ ਹੈ ਅਤੇ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਹੋਰਨਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਨੂੰ ਮੁਨਾਫੇਮੰਦ ਬਣਾਉਣ ਲਈ ਜੈਵਿਕ ਖੇਤੀ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ। ਇਸੇ ਤਰ੍ਹਾਂ ਰਾਮਪੁਰ ਸੈਣੀਆਂ ਦੇ ਨੌਜਵਾਨ ਕਿਸਾਨ ਦਲਜੀਤ ਸਿੰਘ ਜਿਹੜੇ ਕਿ ਜੈਵਿਕ ਸਬਜੀਆਂ, ਪਿਆਜ ਅਤੇ ਕਣਕ, ਦਾਲਾਂ ਦੀ ਕਾਸਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਕਰੀ ਕੇਂਦਰ ਵਿੱਚ ਉਨ੍ਹਾਂ ਨੂੰ ਆਪਣੇ ਜੈਵਿਕ ਉਤਪਾਦਾਂ ਨੂੰ ਵੇਚਣ ਲਈ ਆਸਾਨੀ ਹੋਈ ਹੈ ਜਿਸ ਨਾਲ ਉੁਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਵਿਕਰੀ ਕੇਂਦਰ ਵਿੱਚ ਆ ਕੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜੈਵਿਕ ਫਸਲਾਂ ਸਬਜੀਆਂ ਆਦਿ ਨੂੰ ਦੇਖਣਾਂ ਚਾਹੀਦਾ ਹੈ ਤਾਂ ਜੋ ਉਹ ਵੀ ਜੈਵਿਕ ਉਤਪਾਦਾਂ ਰਾਂਹੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਇੱਥੇ ਇਹ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਦੇ ਉਪਰਾਲੇ ਨਾਲ ਜੈਵਿਕ ਖੇਤੀ ਦੇ ਉਤਪਾਦਾਂ ਦੀ ਵਿਕਰੀ ਲਈ ਖੋਲੇ ਕੇਂਦਰ ਤੋਂ ਉਤਸ਼ਾਹਿਤ ਹੋ ਕੇ ਗੁਆਂਢੀ ਰਾਜਾਂ ਦੇ ਜੈਵਿਕ ਉਤਪਾਦਾਂ ਦੇ ਕਿਸਾਨ ਵੀ ਸਿਰਕਤ ਕਰਨ ਲੱਗ ਪਏ ਹਨ। ਇਸ ਵਿਕਰੀ ਕੇਂਦਰ ਵਿੱਚ ਅੰਬਾਲਾ (ਹਰਿਆਣਾ)ਤੋਂ ਆਏ ਕਿਸਾਨ ਰੋਹਿਤ ਕੁਮਾਰ ਜੋ ਕਿ ਗਾਂ ਦੇ ਦੁੱਧ ਤੋਂ ਬਣੇ ਉਤਪਾਦ ਲੈ ਕੇ ਆਏ ਸਨ, ਦਾ ਮੰਨਣਾ ਹੈ ਕਿ ਇਹ ਵਿਕਰੀ ਕੇਂਦਰ ਕਿਸਾਨਾਂ ਲਈ ਮੰਡੀ ਕਰਨ ਦਾ ਵੱਡਾ ਸਾਧਨ ਬਣੇਗਾ। ਲੋਕਾਂ ਵੱਲੋਂ ਖਰੀਦੋ ਫਰੋਖਤ ਦੇ ਮੱਦੇਨਜਰ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸੁੱਕਰਵਾਰ ਨੂੰ ਆਪਣੇ ਉਤਪਾਦ ਵੱਧ ਮਾਤਰਾ ਵਿੱਚ ਲੈ ਕੇ ਆਉਣਗੇ ਤਾਂ ਜੋ ਕੋਈ ਵੀ ਖਪਤਕਾਰ ਨਿਰਾਸ ਨਾਂ ਪਰਤੇ। ਅੱਜ ਇਸ ਵਿਕਰੀ ਕੇਂਦਰ ਵਿੱਚ ਵੱਖ ਵੱਖ ਪਿੰਡਾਂ ਦੇ ਕਿਸਾਨ ਜਿਨ੍ਹਾਂ ਵਿਚਚ ਮਨਵੀਰ ਸਿੰਘ, ਜਸਪ੍ਰੀਤ ਸਿੰਘ,ਅਨਾਮ ਕਲਸੀਆ, ਸੰਦੀਪ ਸਿੰਘ, ਗੁਰਪ੍ਰਸਾਦ ਸਿੰਘ ਆਪਣੇ ਆਪਣੇ ਜੈਵਿਕ ਉਤਪਾਦ ਲੈ ਕੇ ਪੁੱਜੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ