Share on Facebook Share on Twitter Share on Google+ Share on Pinterest Share on Linkedin ਜੈਵਿਕ ਖੇਤੀ ਤੇ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਡੀਸੀ ਦੇ ਹੁਕਮਾਂ ’ਤੇ ਲੱਗੀ ਜੈਵਿਕ ਸਬਜ਼ੀ ਮੰਡੀ ਐਸਡੀਐਮ ਨੇ ਕੀਤਾ ਨਿਰੀਖਣ, ਜੈਵਿਕ ਉਤਪਾਦਾਂ ਦੀ ਖਰੀਦਣ ਲਈ ਲੋਕਾਂ ਨੇ ਦਿਖਾਇਆ ਉਤਸ਼ਾਹ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ: ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਉਪਰਾਲੇ ਤਹਿਤ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਸੋਹਾਣਾ ਨੇੜੇ ਪਾਰਕ ਵਿਖੇ ਇਕ ਰੋਜ਼ਾ ‘ਆਪਣੀ ਪੈਦਾਵਾਰ ਆਪਣੀ ਮੰਡੀ’ ਲਗਾਈ ਗਈ। ਜਿਸ ਵਿੱਚ ਜ਼ਿਲ੍ਹੇ ਦੇ ਅਗਾਂਹ ਵਧੂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਫਸਲੀ ਵਿਭਿੰਨਤਾ ਤਹਿਤ ਮੌਸਮੀ ਹਰੀਆਂ ਤਾਜੀਆਂ ਸਬਜ਼ੀਆਂ, ਫਲ ਅਤੇ ਹੋਰ ਖਾਣ ਯੋਗ ਘਰੇਲੂ ਪਦਾਰਥਾਂ ਨੂੰ ਕੁਦਰਤੀ ਢੰਗਾਂ ਨਾਲ ਤਿਆਰ ਕਰਕੇ ਸਿੱਧਾ ਖੇਤ ਤੋਂ ਗਾਹਕਾਂ ਦੀ ਸੇਵਾ ਵਿੱਚ ਹਾਜ਼ਿਰ ਕੀਤਾ ਗਿਆ। ਇਸ ਇਕ ਰੋਜ਼ਾ ਸਬਜ਼ੀ ਮੰਡੀ ਦਾ ਮੁਆਇਨਾ ਐਸ.ਡੀ.ਐਮ. ਡਾ. ਆਰ.ਪੀ. ਸਿੰਘ ਨੇ ਕੀਤਾ। ਇਸ ਮੰਡੀ ਵਿੱਚ ਕਿਸਾਨਾਂ ਵੱਲੋਂ ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਪਨੀਰ, ਕਣਕ ਤੋਂ ਤਿਆਰ ਬਰੈਡ, ਕੇਕ, ਚਾਕਲੇਟ, ਹਲਦੀ, ਘਿਉ, ਸ਼ਹਿਦ, ਦਾਲਾਂ, ਗੁੜ ਅਤੇ ਮਸਾਲੇ ਆਦਿ ਵੀ ਲਿਆਂਦੇ ਗਏੇ। ਇਸ ਇਕ ਰੋਜ਼ਾ ਮੰਡੀ ਦਾ ਮੁੱਖ ਮੰਤਵ ਆਮ ਜਨਤਾ ਨੂੰ ਜੈਵਿਕ ਸਬਜ਼ੀਆਂ, ਫਲ ਅਤੇ ਘਰੇਲੂ ਪਦਾਰਥ ਖਾਣ ਲਈ ਜਾਗਰੂਕ ਕਰਨਾ ਹੈ ਤਾਂ ਜੋ ਸਿਹਤ ਨੂੰ ਨਰੋਇਆ ਰੱਖਿਆ ਜਾ ਸਕੇ। ਇਸ ਜੈਵਿਕ ਸਬਜ਼ੀ ਮੰਡੀ ਚ ਪਿੰਡ ਰਾਮਪੁਰ ਸੈਣੀਆਂ, ਝੰਜੇੜੀ, ਬਲੌਗੀ, ਤੀੜਾ, ਸਤਾਬਗੜ, ਘੜੂੰਆਂ, ਸੁਹਾਲੀ, ਬੁਰਜ, ਚੁੰਨੀ ਆਦਿ 25 ਦੇ ਕਰੀਬ ਪਿੰਡ ਦੇ ਕਿਸਾਨ ਆਪਣੀ ਜੈਵਿਕ ਉਤਪਾਦ ਲੈ ਕੇ ਆਏ। ਪਿੰਡ ਦੇ ਕਿਸਾਨ ਜਿਹੜੇ ਕਿ ਜੈਵਿਕ ਖੇਤੀ ਕਰਦੇ ਹਨ ਦਾ ਕਹਿਣਾ ਹੈ ਕਿ ਇਸ ਸਬਜ਼ੀ ਮੰਡੀ ਵਿੱਚ ਉਨ੍ਹਾਂ ਨੂੰ ਆਪਣੇ ਜੈਵਿਕ ਉਤਪਾਦਾ ਨੂੰ ਵੇਚਣ ਲਈ ਅਸਾਨੀ ਹੌਈ ਹੈ। ਜਿਸ ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੀਆਂ ਜੈਵਿਕ ਸਬਜੀ ਮੰਡੀਆਂ ਵਿੱਚ ਆ ਕੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜੈਵਿਕ ਫਸਲਾਂ ਸਬਜੀਆਂ ਆਦਿ ਨੂੰ ਦੇਖਣਾਂ ਚਾਹੀਦਾ ਹੈ ਤਾਂ ਜੋ ਉਹ ਵੀ ਜੈਵਿਕ ਉਤਪਾਦਾਂ ਰਾਂਹੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ