ਸੀਜੀਸੀ ਝੰਜੇੜੀ ਵਿੱਚ ਗੂਗਲ ਦੇ ਸਹਿਯੋਗ ਨਾਲ ਫ਼ਾਰ ਡੀ ਹੈੱਕਥਨ ਚੈਲੇਂਜ ਦਾ ਆਯੋਜਨ

50 ਦੇ ਕਰੀਬ ਵਿੱਦਿਅਕ ਅਦਾਰਿਆਂ ਦੀਆਂ 30 ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਕੈਂਪਸ ਵਿਚ ਗੂਗਲ ਦੇ ਸਹਿਯੋਗ ਨਾਲ ਫਾਰ ਡੀ ਹੈੱਕਥਨ ਚੈਲੇਂਜ ਦਾ ਆਯੋਜਨ ਕੀਤਾ ਗਿਆ।ਤਕਨੀਕ ਅਤੇ ਜਾਣਕਾਰੀ ਦੇ ਸੁਮੇਲ ਮੁਕਾਬਲੇ ਵਿਚ ਐਸਆਰਐਮ ਦਿੱਲੀ, ਮਨੀਪਾਲ ਜੈਪੁਰ, ਮਾਂ ਸ਼ਕੁੰਬਰੀ ਯੂਨੀਵਰਸਿਟੀ ਯੂਪੀ, ਜੀਐਨਈ ਲੁਧਿਆਣਾ, ਸੀਜੀਸੀ ਲਾਂਡਰਾਂ, ਚੰਡੀਗੜ੍ਹ ਯੂਨੀਵਰਸਿਟੀ, ਡੀਏਵੀ ਜਲੰਧਰ, ਜੀਐਨਡੀਯੂ ਅੰਮ੍ਰਿਤਸਰ, ਆਈਕੇਜੀਪੀਟੀਯੂ ਮੋਹਾਲੀ, ਜੀਐਨ ਐਸ ਲੁਧਿਆਣਾ ਸਮੇਤ ਪੰਜਾਹ ਦੇ ਕਰੀਬ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਤੀਹ ਟੀਮਾਂ ਨੇ ਹਿੱਸਾ ਲੈਂਦੇ ਹੋਏ ਇਕ ਦੂਜੇ ਨੂੰ ਕਰੜੀ ਟੱਕਰ ਦਿਤੀ। ਜਦ ਕਿ ਸਿੱਖਿਆਂ ਜਗਤ ਅਤੇ ਉਦਯੋਗਿਕ ਜਗਤ ਦੇ ਸੀਨੀਅਰ ਕੌਡਿਗ ਬੁੱਧੀਜੀਵੀਆਂ ਨੇ ਜੱਜ ਵਜੋਂ ਭੂਮਿਕਾ ਨਿਭਾਉਂਦੇ ਹੋਏ ਸਭ ਤੋਂ ਬਿਹਤਰੀਨ ਕੌਡਿਗ ਟੀਮਾਂ ਦੀ ਚੋਣ ਕੀਤੀ। ਜਿਨਾ ਵਿੱਚ ਪ੍ਰਣਵ ਕੁਮਾਰ, ਨਗਰੋ ਵਿਖੇ ਸੀਨੀਅਰ ਡਿਵੈਲਪਰ, ਲਵਲੀਨ ਕੌਰ, ਸੀਨੀਅਰ ਸਾਫ਼ਟਵੇਅਰ ਇੰਜੀਨੀਅਰ ਐਸਟ੍ਰੋਟਾਲਕ, ਵੀਰ ਪ੍ਰਤਾਪ ਸਿੰਘ, ਸੀਨੀਅਰ ਸਾਫ਼ਟਵੇਅਰ ਇੰਜੀਨੀਅਰ ਐਂਟੀਅਰ ਸੋਲਿਊਸ਼ਨ, ਯਤਿਨ ਨਈਅਰ ਸੀਨੀਅਰ ਪ੍ਰੋਜੈਕਟ ਇੰਜੀਨੀਅਰ ਵਿਪਰੋ ਸਮੇਤ ਅਤੇ ਗੂਗਲ ਡਿਵੈਲਪਰ ਗਰੁੱਪ ਦੇ ਸੱਤ ਸਲਾਹਕਾਰਾਂ ਨੇ ਵੀ ਇਸ ਸਮਾਗਮ ਵਿਚ ਹਿੱਸਾ ਲਿਆ। ਇਨ੍ਹਾਂ ਸਫਲ ਸਲਾਹਕਾਰਾਂ ਨੇ ਹਾਜ਼ਰ ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਤਕਨੀਕੀ ਉਦਯੋਗ ਵਿਚ ਆਪਣੇ ਨਿੱਜੀ ਸਫ਼ਰ ਨੂੰ ਸਾਂਝਾ ਕਰਦੇ ਹੋਏ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿਚ ਹੈਕਾਥਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਅੰਤ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਸੈਂਕਡ ਰਨਰਅੱਪ ਸੀਜੀਸੀ ਝੰਜੇੜੀ, ਮੋਹਾਲੀ ਰਹੇ। ਇਸ ਟੀਮ ਨੂੰ ਕਾਂਸੀ ਦੇ ਮੈਡਲ, ਸੈਟੀਫੀਕੇਟ ਅਤੇ ਪੰਜ ਹਜ਼ਾਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਫ਼ਸਟ ਰਨਰਅੱਪ ਐੱਸਆਰਐਮ ਗਾਜ਼ੀਆਬਾਦ ਦੀ ਟੀਮ ਰਹੀ। ਜੇਤੂ ਟੀਮ ਨੂੰ ਸਿਲਵਰ ਮੈਡਲ, ਸੈਟੀਫੀਕੇਟ ਅਤੇ ਦਸ ਹਜ਼ਾਰ ਦੇ ਨਗਦ ਇਨਾਮ ਨਾਲ ਨਿਵਾਜਿਆ ਗਿਆ।
ਤਕਨੀਕ ਮੁਕਾਬਲੇ ਦੀ ਜੇਤੂ ਟੀਮ ਮੇਜ਼ਬਾਨ ਕੈਂਪਸ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੀ ਟੀਮ ਰਹੀ। ਜਿਸ ਨੇ ਆਪਣੀ ਬਿਹਤਰੀਨ ਤਕਨੀਕੀ ਪ੍ਰਤਿਭਾ ਦੇ ਸਦਕੇ ਇਹ ਮੁਕਾਬਲਾ ਪੂਰਾ ਤਰਾਂ ਆਪਣੇ ਹਿੱਸੇ ਪਾਉਦੇਂ ਹੋਏ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਵਾਲੀ ਟੀਮ ਨੂੰ ਸੋਨੇ ਦੇ ਤਗਮੇ, ਜੇਤੂ ਸੈਟੀਫੀਕੇਟ ਅਤੇ ਨਕਦ ਤਿੰਨ ਸੌ ਅਮਰੀਕੀ ਡਾਲਰ ਦੇ ਇਨਾਮ ਨਾਲ ਨਿਵਾਜਿਆ ਗਿਆ। ਜੇਤੂ ਟੀਮਾਂ ਅਤੇ ਬਾਕੀ ਟੀਮਾਂ ਨੂੰ ਐਮਡੀ ਅਰਸ਼ ਧਾਲੀਵਾਲ ਅਤੇ ਕਾਰਜਕਾਰੀ ਨਿਰਦੇਸ਼ਕ ਡਾ. ਨੀਰਜ ਸ਼ਰਮਾ ਵੱਲੋਂ ਭਾਗੀਦਾਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਝੰਜੇੜੀ ਕੈਂਪਸ ਵਿਚ ਟੀਮਾਂ ਵੱਲੋਂ ਵਿਖਾਈ ਗਈ ਬਿਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉੱਤਰੀ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੰਸਥਾ ਸੀਜੀਸੀ ਝੰਜੇੜੀ ਕੈਂਪਸ ਵਿੱਚ ਹਰ ਨਵੀਨਤਮ ਤਕਨੀਕ ਅਤੇ ਨਵੀਨਤਮ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹੈਕਥਨ ਚੈਲੇਜ਼ ਲਈ ਜਿਸ ਤਰਾਂ ਦਾ ਜੋਸ਼ ਵਿਦਿਆਰਥੀਆਂ ਵਿਚ ਉਤਸ਼ਾਹ ਦੇਖਣ
ਨੂੰ ਮਿਲਿਆ ਹੈ ਇਸ ਤੋਂ ਲਗਦਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਤਕਨੀਕ ਅਤੇ ਨਵੀਆਂ ਖੋਜਾਂ ਲਈ ਬਹੁਤ ਉਤਸ਼ਾਹਿਤ ਹਨ। ਇਸ ਮੌਕੇ ਮਹਿਮਾਨਾਂ ਨੂੰ ਸੀਜੀਸੀ ਝੰਜੇੜੀ ਕੈਂਪਸ ਮੈਨੇਜਮੈਂਟ ਵੱਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…