ਡਾ. ਜਸਵੰਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਕੌਮੀ ਆਵਾਜ਼ ਪ੍ਰਦੂਸ਼ਣ ਜਾਗਰੂਕਤਾ ਦਿਵਸ ਮੌਕੇ ਪ੍ਰੋਗਰਾਮ

ਆਵਾਜ਼ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਹਾਨੀਕਾਰਕ: ਡਾ. ਬਾਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਕੌਮੀ ਆਵਾਜ਼ ਪ੍ਰਦੂਸ਼ਣ ਜਾਗਰੂਕਤਾ ਦਿਵਸ ਮੌਕੇ ’ਤੇ ਅੱਜ ਇੱਥੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਦਫ਼ਤਰ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਡਾਇਰੈਕਟਰ ਸਿਹਤ ਸੇਵਾਵਾਂ ਐਚ ਐਸ ਬਾਲੀ ਹਾਜ਼ਰੀ ਲਗਵਾਈ। ਪੀਐਚਐਸਈ ਦੇ ਡਾਇਰਕੈਟਰ ਡਾ. ਰਾਕੇਸ਼ ਨੇ ਗੈਸਟ ਆਫ਼ ਆਨਰ ਵਜੋਂ ਹਾਜ਼ਰੀ ਭਰੀ। ਆਵਾਜ਼ ਫ਼ਾਊਂਡੇਸ਼ਨ, ਸਰਘੀ ਕਲਾ ਕੇਂਦਰ ਮੁਹਾਲੀ, ਹਸਦਾ ਖੇਡਦਾ ਪੰਜਾਬ ਵੈਲਫ਼ੇਅਰ ਸੁਸਾਇਟੀ ਤੋਂ ਇਲਾਵਾ ਪੀਸੀਐਮਐਸ ਅਤੇ ਐਸਡੀਏ ਦੇ ਸੂਬਾਈ ਮੀਤ ਪ੍ਰਧਾਨ ਡਾ. ਜਸਵੰਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਸਿਹਤ ਨਾਲ ਜੁੜੇ ਮੁੱਦਿਆਂ ’ਤੇ ਗਹੁ ਪੂਰਵਕ ਚਰਚਾ ਕੀਤੀ ਗਈ।
ਡਾਰਿਕੈਟਰ ਐਚ ਐਸ ਬਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਕੁਝ ਥਾਵਾਂ ਸਾਇਲੈਂਸ ਜ਼ੋਨ ਘੋਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਹਸਪਤਾਲ, ਸਕੂਲ ਸ਼ਾਮਲ ਹਨ ਇਹਨਾਂ ਥਾਵਾਂ ਤੇ ਜੇਕਰ ਕੋਈ ਲਾਊਡ ਸਪੀਕਰ ਜਾਂ ਹਾਰਨ ਵਜਾਉਂਦਾ ਹੈ ਤਾਂ ਨਿਯਮਾਂ ਮੁਤਾਬਕ ਉਸਤੇ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਵਾ ਅਤੇ ਹੋਰ ਪ੍ਰਦੂਸ਼ਣਾ ਨੂੰ ਕੰਟਰੋਲ ਕਰਨਾ ਸਾਡੇ ਲਈ ਅੌਖਾ ਹੈ ਪਰ ਆਵਾਜ਼ ਪ੍ਰਦੂਸ਼ਣ ਅਸੀਂ ਸਾਰੇ ਅਪਣੇ ਯਤਨਾ ਸਦਾ ਕੰਟਰੋਲ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਸ਼ਹਿਰੀ ਥਾਵਾਂ ਤੇ ਲਾਊਡ ਸਪੀਕਰ ਬਿਨਾ ਪ੍ਰਵਾਨਗੀ ਤੋਂ ਨਹੀਂ ਲਗਾਇਆ ਜਾ ਸਕਦਾ ਹੈ। ਇਸ ਦੌਰਾਨ, ਅੱਖ ਕੰਨ ਨੱਕ ਗਲੇ ਦੇ ਡਾਕਟਰ ਡਾ ਸਾਰਿਕਾ ਅਤੇ ਡਾ ਸੰਦੀਪ ਬਾਂਸਲ ਈਐਨਟੀ ਸਪੈਸ਼ਲਿਸਟ ਸਿਵਲ ਹਸਪਤਾਲ ਮੋਹਾਲੀ ਨੇ ਆਵਾਜ਼ ਪ੍ਰਦੂਸ਼ਣ ਦੇ ਸਰੀਰ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਵਾਜ਼ ਪ੍ਰਦੂਸ਼ਣ ਤੋ ਬਚਣ ਦੀ ਸਲਾਹ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਹਵਾ ਪਾਣੀ ਅਤੇ ਮਿਟੀ ਦੇ ਪ੍ਰਦੂਸ਼ਣ ਵਾਂਗ ਆਵਾਜ਼ ਪ੍ਰਦੂਸ਼ਣ ਅੱਜ ਦਾ ਇਕ ਘਾਤਕ ਮੁਦਾ ਹੈ ਜਿਸ ਦਾ ਸਿੱਧਾ ਅਸਰ ਦਿਮਾਗ ਤੇ ਹੁੰਦਾ ਹੈ। ਡਾ. ਸੰਦੀਪ ਬਾਂਸਲ ਨੇ ਦੱਸਿਆ ਕਿ ਅੱਜ ਦੇ ਸਮੇ ਵਿਚ ਬੱਚਿਆਂ ਤੇ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਡਾ. ਜਸਵੰਤ ਸਿੰਘ ਨੇ ਕਿਹਾ ਕਿ ਕੰੰਨ ਪਾੜਵੀਆਂ ਆਵਾਜ਼ਾਂ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਬੜਾ ਪ੍ਰਭਾਵ ਪਾ ਰਹੀਆਂ ਹਨ ਜਿਸਤੇ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ।ਡਾ ਵੀਨੀਤ ਨਾਗਪਾਲ ਨੇ ਕਿਹਾ ਕਿ ਸ਼’ਰ ਪ੍ਰਦੂਸਣ ਕਾਰਨ ਡਿਪਰੇਸ਼ਨ, ਮਾਈਗ੍ਰੇਨ ਪਰਮਾਂਨੈਂਟ ਹੇਅਰਿੰਗ ਲਾਸ ਵਰਗੀਆਂ ਬਿਮਾਰੀਆਂ ਤੋ ਇਲਾਵਾ ਦਰਜਨਾਂ ਹ’ਰ ਬਿਮਾਰੀਆਂ ਪਣਪਦੀਆ ਹਨ। ਇਸ ਲਈ ਸ਼’ਰ ਪ੍ਰਦੂਸ਼ਣ ਸਿਥੇ ਦਿਮਾਗੀ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਉਥੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ। ਇਸ ਦੌਰਾਨ ਮੁਹਾਲੀ ਦੇ ਫ਼ੇਜ਼ 6 ਤੋ ਇਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੇ ਆਵਾਜ਼ ਪ੍ਰਦੂਸ਼ਣ ਵਿਰੁਧ ਜਾਗਰੂਕ ਕਰਦੀਆਂ ਤਖ਼ਤੀਆਂ ਹੱਥਾਂ ਫੜ ਕੇ ਜਾਗਰੂਕ ਕੀਤਾ। ਥਾਫ਼ਲਾ ਕਾਫ਼ੀ ਲੰਬਾ ਸੀ ਜ’ ਕਿ ਮ’ਹਾਲੀ ਦੇ ਫ਼ੇਜ਼ 3ਬੀ 2 ਵਿਖੇ ਸਮਾਪਤ ਜਿਥੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੇਪੀ ਦੀ ਅਗਵਾਈ ਵਿਚ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੀਆਂ ਜਥੇਬੰਦੀਆਂ ਦਾ ਸਿਰੋਪਾਉ ਦੇਕੇ ਸਨਮਾਨ ਕੀਤਾ ਗਿਆ। ਪ੍ਰੋਗਾਰਾਮ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਡਾਇਰੈਕਟਰ ਪਰਿਵਾਰ ਭਲਾਈ ਡਾ. ਗੁਲਸ਼ਰ ਰਾਏ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਮਲਜੀਤ ਸਿੰਘ, ਡਾ. ਗੁਰਚਰਨ ਸਿੰਘ, ਪੀਟਰ ਸੋਢੀ ਨਿਊ ਥੀਏਟਰ ਭੰਗੜਾ ਗਰੁੱਪ, ਡਾ. ਪਵਨ ਜਗੋਤਾ, ਡਾ. ਭੁਪਿੰਦਰ ਸਿੰਘ ਐਸਐਮਓ ਕੁਰਾਲੀ, ਡਾ. ਜਗਦੀਸ਼ ਸਿੰਘ ਸੀਨੀਅਰ ਮੀਤ ਪ੍ਰਧਾਨ ਪੀਸੀਐਮਸ ਮੁਹਾਲੀ, ਸੁਖਚੈਨ ਸਿੰਘ ਖਹਿਰਾ ਪ੍ਰਧਾਨ ਹੱਸਦਾ ਖੇਡਦਾ ਮੰਚ ਪੰਜਾਬ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …