ਸੀਜੀਸੀ ਲਾਂਡਰਾਂ ਵਿੱਚ ਭਾਰਤ ਪਿੱਚਥਾਨ 2.0 ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਈਸੀ, ਸੀਜੀਸੀ ਲਾਂਡਰਾਂ ਵੱਲੋਂ ਹੈੱਡਸਟਾਰਟ ਨੈੱਟਵਰਕ ਫਾਊਂਡੇਸ਼ਨ, ਬੈਂਗਲੁਰੂ ਦੇ ਸਹਿਯੋਗ ਨਾਲ ਅਦਾਰੇ ਦੇ ਕੈਂਪਸ ਵਿਖੇ ਭਾਰਤ ਪਿਚਥਾਨ 2.0 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਉੱਦਮੀਆਂ, ਸਟਾਰਟਅੱਪਸ-ਖਾਸ ਤੌਰ ’ਤੇ ਗੈਰ-ਮੈਟਰੋ ਸ਼ਹਿਰਾਂ ਤੋਂ ਆਉਣ ਵਾਲੇ, ਅਤੇ ਐਂਜਲ ਨਿਵੇਸ਼ਕਾਂ, ਵੀਸੀ ਫੰਡ ਦੇ ਪ੍ਰਤੀਨਿਧੀਆਂ ਨੂੰ ਇਕੱਠਾ ਕਰਨ ਲਈ ਇੱਕ ਵਧੀਆ ਮੰਚ ਵਜੋਂ ਕੰਮ ਕੀਤਾ। ਇਸ ਪ੍ਰੋਗਰਾਮ ਨੇ ਇਹਨਾਂ ਸਟਾਰਟਅੱਪਸ ਨੂੰ ਨੈੱਟਵਰਕਿੰਗ, ਫੰਡ ਇਕੱਠਾ ਕਰਨ ਦੇ ਮੌਕੇ, ਦਿੱਖ ਅਤੇ ਮਾਰਕੀਟ ਪਹੁੰਚ ਦਾ ਅਵਸਰ ਵੀ ਪ੍ਰਦਾਨ ਕੀਤਾ।
ਭਾਰਤ ਪਿਚਥਾਨ ਵਿੱਚ ‘ਦ ਭਾਰਤ ਓਪਰਚੁਨਿਟੀ ਬਿਓਂਡ ਮੈਟਰੋਸ, ਦ ਨੈਕਸਟ ਸਟਾਰਟਅੱਪ ਵੇਵ+ ਵਿਸ਼ੇ ਨੂੰ ਲੈ ਕੇ ਪੈਨਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਟਰਾਈਸਿਟੀ ਦੇ 10 ਸਟਾਰਟਅੱਪਾਂ ਨੂੰ 15 ਐਂਜਲ ਨਿਵੇਸ਼ਕਾਂ ਅਤੇ ਵੀਸੀ ਫੰਡ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਦਾ ਮੌਕਾ ਵੀ ਿਮਿਲਆ।
ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਸੋਮਵੀਰ ਆਨੰਦ, ਸੀਈਓ, ਇਨੋਵੇਸ਼ਨ ਮਿਸ਼ਨ ਪੰਜਾਬ, ਸ਼੍ਰੀਮਤੀ ਸੰਜਨਾ ਉਥੱਪਾ, ਪ੍ਰੋਗਰਾਮ ਮੈਨੇਜਰ, ਇਨਵੈਸਟਮੈਂਟਸ, ਹੈੱਡਸਟਾਰਟ ਫਾਊਂਡੇਸ਼ਨ ਨੈੱਟਵਰਕ, ਡਾ ਪੀਐਨ ਹਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ ਸੀਜੀਸੀ ਲਾਂਡਰਾਂ, ਡਾ.ਰੁਚੀ ਸਿੰਗਲਾ, ਡਾਇਰੈਕਟਰ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਸ਼੍ਰੀ ਰਾਮਾਸਵਾਮੀ ਸੰਕਰ, ਸੀਈਓ, ਦ ਚੇਨਈ ਏਂਜਲਸ, ਨਿਹਾਰਿਕਾ ਰਾਜੀਵ, ਪਾਰਟਨਰ, ਐਨਕੂਬੇ ਏਂਜਲ ਨੈੱਟਵਰਕ, ਸਵਰਨਦੀਪ ਸਿੰਘ, ਫਾਊਂਡਰ ਅਤੇ ਮੈਨੇਜਿੰਗ ਪਾਰਟਨਰ, ਲਾਇਕੇ ਕੈਪੀਟਲ, ਡਾ.ਰਾਜਦੀਪ ਸਿੰਘ, ਕਾਰਜਕਾਰੀ ਡਾਇਰੈਕਟਰ, ਡਾਇਰੈਕਟਰ ਪ੍ਰਿੰਸੀਪਲ ਸੀਈਸੀ, ਸੀਜੀਸੀ ਲਾਂਡਰਾਂ, ਕਮਲ ਕਿਸ਼ੋਰ ਮਲਹੋਤਰਾ, ਸੀਈਓ ਏਸੀਆਈਸੀ ਰਾਈਜ਼, ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਆਦਿ ਹਾਜ਼ਰ ਸਨ।
ਵਰਤਮਾਨ ਵਿੱਚ 38 ਸਟਾਰਟਅੱਪਸ ਦਾ ਸਮੱਰਥਨ ਕਰਨ ਵਾਲੇ ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਦੀ ਸਥਾਪਨਾ ਸਾਲ 2021 ਵਿੱਚ ਕੀਤੀ ਗਈ ਸੀ। ਅਟੱਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ, ਭਾਰਤ ਸਰਕਾਰ ਵੱਲੋਂ ਸਮੱਰਥਿਤ ਅਟੱਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਰਾਈਸ ਐਸੋਸੀਏਸ਼ਨ ਦਾ ਉਦੇਸ਼ ਅਰਧ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਨਵੀਨਤਾ ਅਤੇ ਉਦਮਤਾ ਦੇ ਸੱਭਿਆਚਾਰ ਨੂੰ ਬੜਾਵਾ ਦੇਣਾ ਹੈ। ਭਾਰਤ ਪਿਚਥਾਨ ਪ੍ਰੇਰਿਤ ਉੱਦਮੀਆਂ ਦੇ ਗਰੁੱਪ ਦੀ ਦਿਮਾਗੀ ਉਪਜ ਹੈ ਜੋ ਪੂਰੇ ਭਾਰਤ ਦੇ ਗੈਰ ਮੈਟਰੋ ਸ਼ਹਿਰਾਂ, ਟੀਅਰ 2 ਅਤੇ 3 ਕਸਬਿਆਂ ਦੇ ਲੁਕਵੇਂ ਸਟਾਰਟਅਪ ਰਤਨਾਂ ਅਤੇ ਉਤਸ਼ਾਹੀ ਉੱਦਮੀਆਂ ਨੂੰ ਖੋਜ ਕੇ ਉਨ੍ਹਾਂ ਨੂੰ ਇੱਕ ਪਹਿਚਾਣ ਦੇਣਾ ਚਾਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਨਿਵੇਸ਼ਕਾਂ ਅਤੇ ਵੀਸੀ ਫੰਡ ਪ੍ਰਤੀਨਿਧਾਂ ਨਾਲ ਜੋੜਦੇ ਹਨ ਜੋ ਉਨ੍ਹਾਂ ਕਿ ਉਨ੍ਹਾਂ ਦੇ ਸਟਾਰਟਅੱਪ ਨੂੰ ਬੜ੍ਹਾਵਾ ਦੇਣ ਅਤੇ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਸ ਦੌਰਾਨ ਵਾਨੀਆ ਡੰਗਵਾਲ, ਹੈੱਡ, ਸਟ੍ਰੈਟਜਿਕ ਪਾਰਟਨਰਸ਼ਿੱਪ ਐਂਡ ਓਪਰੇਸ਼ਨਸ, ਹੈੱਡਸਟਾਰਟ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਅਸੀਂ ਸੀਜੀਸੀ ਲਾਂਡਰਾ ਅਤੇ ਏਸੀਆਈਸੀ ਰਾਈਸ ਨੂੰ ਉਨ੍ਹਾਂ ਵੱਲੋਂ ਦਿੱਤੇ ਸਮੱਰਥਨ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਕਰਕੇ ਇਹ ਪ੍ਰੋਗਰਾਮ ਸਫਲ ਰਿਹਾ। ਅੱਗੇ ਉਨ੍ਹਾਂ ਕਿਹਾ ਕਿ ਅਸੀਂ ਕੀਤੀਆਂ ਜਾ ਰਹੀਆਂ ਉਨ੍ਹਾਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹਾਂ ਜੋ ਅਦਾਰਾ ਆਪਣੇ ਆਸ-ਪਾਸ ਦੇ ਵਿਦਿਆਰਥੀਆਂ ਅਤੇ ਉਦਮੀਆਂ ਵਿੱਚ ਨਵੀਨਤਾ ਅਤੇ ਉਦਮਤਾ ਪ੍ਰਤੀ ਪਿਆਰ ਪੈਦਾ ਕਰਨ ਲਈ ਕਰ ਰਿਹਾ ਹੈ। ਸਾਨੂੰ ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਨਾਲ ਸਹਿਯੋਗ ਕਰ ਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਇੱਕ ਇਨਕਿਊਬੇਟਰ ਦੇ ਤੌਰ ’ਤੇ ਖੇਤਰ ਵਿੱਚ ਸਟਾਰਟਅੱਪ ਇਕੋਸਿਸਟਮ ਨੂੰ ਵਧੀਆ ਬਣਾਉਣ ਲਈ ਜਬਰਦਸਤ ਕੰਮ ਕਰ ਰਿਹਾ ਹੈ।
ਅੰਤ ਵਿੱਚ ਸਟਾਰਟਅੱਪ ਦੇ ਸੰਸਥਾਪਕਾਂ ਅਤੇ ਵਿਦਿਆਰਥੀ ਵਲੰਟੀਅਰਾਂ ਅਭੈ, ਸ਼੍ਰੇਆ ਅਤੇ ਸਾਿਨਿਥਆ ਸਣੇ ਸਾਰੇ ਸੱਦੇ ਗਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਾ. ਰੁਚੀ ਸਿੰਗਲਾ, ਡਾਇਰੈਕਟਰ, ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ਧੰਨਵਾਦ ਮਤਾ ਪੇਸ਼ ਕਰਨ ਉਪਰੰਤ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …