
ਗਿਆਨ ਜੋਤੀ ਇੰਸਟੀਚਿਊਟ ਵਿੱਚ ਨਵੀਨਤਮ ਵਪਾਰਕ ਸੋਚ ਬਾਰੇ ਸ਼ਾਰਕ ਟੈਂਕ ਦਾ ਆਯੋਜਨ
ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਇੱਥੋਂ ਦੇ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ਇੰਟਰਪ੍ਰਰੀਉਨਲ ਕਲੱਬ ਦੇ ਸਹਿਯੋਗ ਕੈਂਪਸ ਵਿੱਚ ਸ਼ਾਰਕ ਟੈਂਕ ਨਾਮਕ ਉੱਦਮੀ ਪ੍ਰਤਿਭਾ ਅਤੇ ਨਵੀਨਤਮ ਆਈਡੀਆ ਘਟਨਾ ਸ਼ਾਰਕ ਟੈਂਕ ਦਾ ਆਯੋਜਨ ਕੀਤਾ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਟੀਚਾ ਤਕਨੀਕੀ ਅਤੇ ਮੈਨੇਜਮੈਂਟ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ-ਰੁਜ਼ਗਾਰ ਸਥਾਪਿਤ ਕਰਦੇ ਹੋਏ ਨਿਵੇਸ਼ਿਕ ਵਜੋਂ ਪ੍ਰੇਰਿਤ ਕਰਨਾ ਸੀ। ਸ਼ਾਰਕ ਟੈਂਕ ਨਾਮਕ ਇਸ ਈਵੈਂਟ ਦੇ ਪੈਨਲ ਵਿੱਚ ਐਵਨੀਤ ਸਿੰਘ ਅਤੇ ਗੁਨਿਤਾ ਸਿੰਘ ਸਨ, ਦੋਨੋਂ ਗਿਆਨ ਜੋਤੀ ਦੇ ਪਾਸ ਆਊਟ ਹਨ ਅਤੇ ਸਵੈਂਰੁਜ਼ਗਾਰ ਰਾਹੀਂ ਉਦਯੋਗਿਕ ਉੱਦਮੀ ਬਣ ਚੁੱਕੇ ਹਨ।
ਅਵਨੀਤ ਸਿੰਘ ਨੇ ਕਿਹਾ ਕਿ ਸ਼ਾਰਕ ਟੈਂਕ ਇਸ ਪ੍ਰੋਗਰਾਮ ਸਿਰਜਣਾ ਬਿਹਤਰੀਨ ਆਈਡੀਆ ਨੂੰ ਸਕਾਰਤਮਕ ਅਤੇ ਨਵੀਆਂ ਸੋਚਾਂ ਰਾਹੀਂ ਨਵੀਨਤਮ ਸਵੈ-ਰੁਜ਼ਗਾਰ ਦੇ ਮੌਕੇ ਕਰਨਾ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਲਈ ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਵੇਰਵੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਸਕੀਮਾਂ ਬਾਰੇ ਗੱਲ ਕੀਤੀ ਜੋ ਨਵੇਂ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦੇ ਵਪਾਰੀਕਰਨ ਵੱਲ ਇਨੋਵੇਸ਼ਨ ਅਤੇ ਖੋਜ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ। ਉਦਯੋਗਾਂ ਦੇ ਵਿਕਾਸ ਲਈ ਵੱਖ-ਵੱਖ ਫੰਡਿੰਗ ਦੇ ਰਸਤੇ ਅਤੇ ਗਰਾਂਟਾਂ, ਸਬਸਿਡੀਆਂ ਅਤੇ ਸਕੀਮਾਂ ਦੇ ਲਾਭਾਂ ਬਾਰੇ ਗੱਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸਬੰਧਤ ਵਿਸ਼ਿਆਂ ’ਤੇ ਜਾਣਕਾਰੀ ਹਾਸਲ ਕਰਨ ਲਈ ਅਹਿਮ ਸਵਾਲ ਪੁੱਛੇ, ਜਿਨ੍ਹਾਂ ਦਾ ਬੁਲਾਰਿਆਂ ਨੇ ਆਸਾਨ ਸ਼ਬਦਾਂ ਵਿੱਚ ਜਵਾਬ ਦਿੱਤਾ।
ਗੁਨਿਤਾ ਸਿੰਘ ਨੇ ਵਿਦਿਆਰਥੀਆਂ ਨੂੰ ਨੇ ਇੱਕ ਉੱਦਮੀ ਵਜੋਂ ਆਪਣੇ ਤਜਰਬੇ ਨੂੰ ਸਾਂਝਾ ਕਰਨ ਅਤੇ ਵੱਖ-ਵੱਖ ਫੰਡਿੰਗ ਸਕੀਮਾਂ ਰਾਹੀਂ ਪ੍ਰਾਪਤ ਕੀਤੇ ਲਾਭਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਵਾਂ ਵਪਾਰ ਸ਼ੁਰੂ ਕਰਨ ਤਰੀਕੇ, ਵਪਾਰ ਨੀਤੀ ਬਣਾਉਣਾ, ਕਾਨੂੰਨੀ ਨੁਕਤਿਆਂ ਦੀ ਜਾਣਕਾਰੀ, ਫਾਈਨਾਂਸ ਅਤੇ ਮਾਰਕਿੰਟਿਗ ਸਬੰਧੀ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਬਿਹਤਰੀਨ ਆਈਡੀਆ ਪੈਨਲ ਨਾਲ ਸਾਂਝੇ ਕੀਤੇ। ਜਿਨ੍ਹਾਂ ਨੂੰ ਪੈਨਲ ਦੇ ਬਿਹਤਰੀਨ ਕਰਾਰ ਦਿੰਦੇ ਹੋਏ ਗਿਆਨ ਜੋਤੀ ਵੱਲੋਂ ਦਿਤੀ ਜਾ ਰਹੀ ਬਿਹਤਰੀਨ ਸਿੱਖਿਆਂ ਦਾ ਸਿੱਟਾ ਦੱਸਿਆ।
ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕਿਆਂ ਸਬੰਧੀ ਤਿਆਰ ਕੀਤਾ ਜਾਂਦਾ ਹੈ। ਬੇਦੀ ਨੇ ਨੌਜਵਾਨਾਂ ਨੂੰ ਆਪਣਾ ਵਪਾਰ ਖੋਲ੍ਹਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅੱਜ ਭਾਰਤ ਦੀ ਨੌਜਵਾਨ ਪੀੜੀ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ ਰੁਜ਼ਗਾਰ ਦੇ ਮੌਕੇ ਲੱਭਣੇ ਚਾਹੀਦੇ ਹਨ। ਇਸ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਟੈਕਨੀਕਲ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰ ਕੇ ਉੱਦਮੀ ਬਣਨ ਦੇ ਤਰੀਕੇ ਦੱਸੇ ਜਾਣ। ਇਹ ਈਵੈਂਟ ਵੀ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ।
ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਉਦਯੋਗਿਕਤਾ ਦੇ ਸਾਰੇ ਪਹਿਲੂਆਂ ਜਿਵੇਂ ਕਿ ਜੋਖ਼ਮ ਪ੍ਰਬੰਧਨ, ਪ੍ਰੋਜੈਕਟ ਫੰਡਿੰਗ, ਸਰਕਾਰੀ ਸਕੀਮਾਂ ਅਤੇ ਅੱਜ ਦੇ ਨੌਜਵਾਨਾਂ ਲਈ ਉਪਲਬਧ ਮੌਕੇ ਬਾਰੇ ਜੋ ਜਾਣਕਾਰੀ ਦਿਤੀ ਉਹ ਉਨ੍ਹਾਂ ਲਈ ਬਿਨਾਂ ਤਜਰਬੇ ਦੇ ਹਾਸਿਲ ਕੀਤਾ ਅਜਿਹਾ ਗਿਆਨ ਹੈ ਜੋ ਉਨ੍ਹਾਂ ਨੂੰ ਦੂਸਰਿਆਂ ਤੋਂ ਸਾਲਾਂ ਅੱਗੇ ਲੈ ਜਾਂਦਾ ਹੈ। ਅਖੀਰ ਵਿੱਚ ਮੈਨੇਜਮੈਂਟ ਵੱਲੋਂ ਆਏ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।