
ਖਰੜ ਵਿੱਚ ਸ੍ਰੀ ਸ਼ਿਵ ਸਾਈ ਮੰਦਰ ਸੇਵਾ ਸਮਿਤੀ ਵੱਲੋਂ ਸਾਈਂ ਸੋਭਾ ਯਾਤਰਾ ਦਾ ਆਯੋਜਨ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਜਨਵਰੀ:
ਸ੍ਰੀ ਸ਼ਿਵ ਸਾਈਂ ਮੰਦਰ ਸੇਵਾ ਸਮਿਤੀ ਖਰੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਰੜੀ ਸਾਈ ਮੰਦਰ ਖਰੜ ਵਿਖੇ ਛੇਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ। ਸਮਿਤੀ ਦੇ ਪ੍ਰਧਾਨ ਪਰਦੀਪ ਕਰਵਲ ਨੇ ਦੱਸਿਆ ਕਿ ਪਹਿਲਾਂ ਖਰੜ ਸ਼ਹਿਰ ਵਿਚ ਸਾਈਂ ਸੋਭਾ ਯਾਤਰਾ ਕੱਢੀ ਗਈ ਜੋ ਸਾਈਂ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਨੂੰ ਹੁੰਦੀ ਮੰਦਰ ਵਿੱਚ ਸਮਾਪਤ ਹੋਈ। ਸੋਭਾ ਯਾਤਰਾ ਵਿਚ ਸਾਈਂ ਦੇ ਭਗਤਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਮੰਦਰ ਵਿੱਚ ਲੰਗਰ ਵੀ ਵਰਤਾਏ ਗਏ।