nabaz-e-punjab.com

ਗਿਆਨ ਜਯੋਤੀ ਇੰਸਟੀਚਿਊਟ ਵਿੱਚ 15ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ

ਮੈਨੇਜਮੈਂਟ, ਆਈਟੀ ਅਤੇ ਇੰਜੀਨੀਅਰਿੰਗ ਵਿਚ ਆਏ ਬਦਲਾਵਾਂ ’ਤੇ ਹੋਈ ਭਖਵੀਂ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵੱਲੋਂ ਅਜੋਕੇ ਸਮੇਂ ਵਿੱਚ ਮੈਨੇਜਮੈਂਟ,ਆਈ ਟੀ ਅਤੇ ਇੰਜੀਨੀਅਰਿੰਗ ਵਿਚ ਆਏ ਬਦਲਾਵਾਂ ਤੇ ਚਰਚਾ ਕਰਨ ਲਈ 15ਵੀਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕੌਮੀ ਕਾਨਫਰੰਸ ਵਿੱਚ ਮਾਸਟਰ ਟਰੱਸਟ ਦੇ ਐਮਡੀ ਗੁਰਮੀਤ ਸਿੰਘ ਚਾਵਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਡਾ. ਜੇ.ਐਸ. ਬੇਦੀ ਨੇ ਸਮਾਰੋਹ ਦੀ ਪ੍ਰਤੀਨਿਧਤਾ ਕੀਤੀ। ਇਸ ਮੌਕੇ ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਬੰਧਤ ਵਿਸ਼ੇ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ। ਦੋ ਸੈਸ਼ਨਾਂ ਵਿਚ ਰੱਖੇ ਗਏ ਇਸ ਕੌਮੀ ਸੰਮੇਲਨ ਵਿਚ ਕੁੱਲ ਤੀਹ ਪੇਪਰ ਪੇਸ਼ ਕੀਤੇ ਗਏ।
ਮੁੱਖ ਮਹਿਮਾਨ ਚਾਵਲਾ ਨੇ ਇਸ ਮੌਕੇ ਗਿਆਨ ਜਯੋਤੀ ਵੱਲੋਂ ਕੌਮੀ ਪੱਧਰ ਦੇ ਇਸ ਉਪਰਾਲੇ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਕਾਂਨਫਰਸਾਂ ਉਦਯੋਗ ਜਗਤ ਅਤੇ ਵਿਦਿਅਕ ਅਦਾਰਿਆਂ ਨੂੰ ਇੱਕ ਪਲੇਟਫਾਰਮ ’ਤੇ ਲਿਆ ਕੇ ਕੁਝ ਨਵਾਂ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਸੂਚਨਾ ਟੈਕਨਾਲੋਜੀ ਜਗਤ ਵਿੱਚ ਆਏ ਕ੍ਰਾਂਤੀਕਾਰੀ ਬਦਲਾਵਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅੱਜ ਮੋਬਾਈਲ ਐਪ ਜਿਹੀਆਂ ਤਕਨੀਕਾਂ ਰਾਹੀਂ ਕਿਸੇ ਵੀ ਖੇਤਰ ਦੀ ਜ਼ਿੰਮੇਵਾਰੀ ਨੂੰ ਇਕੱਠਾਂ ਕਰਕੇ ਵੱਡੇ ਪੱਧਰ ਤੇ ਖਪਤਕਾਰਾਂ ਤੱਕ ਪਹੁੰਚਾਉਣਾ ਬਹੁਤ ਆਸਾਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਗੁਰਮੀਤ ਸਿੰਘ ਚਾਵਲਾ ਨੇ ਕਿਹਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀਆਂ ਬ੍ਰਿਟਿਸ਼ ਸਮਰਾਜ ਲਈ ਕੰਮ ਕਰਦੀਆਂ ਸਨ ਇਸੇ ਤਰ੍ਹਾਂ ਗੂਗਲ ਅਤੇ ਐਮਾਜੋਨ ਜਿਹੀਆਂ ਸੰਸਥਾਵਾਂ ਕੌਮਾਂਤਰੀ ਪੱਧਰ ਤੇ ਕੰਪਨੀਆਂ ਲਈ ਕੰਮ ਕਰ ਰਹੀਆਂ ਹਨ।
ਇਸ ਮੌਕੇ ਚੇਅਰਮੈਨ ਜੇ.ਐਸ. ਬੇਦੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਿੱਥੇ ਰੋਜ਼ਾਨਾ ਮੈਨੇਜਮੈਂਟ, ਆਈਟੀ ਅਤੇ ਇੰਜੀਨੀਅਰਿੰਗ ਵਿੱਚ ਵੱਡੇ ਪੱਧਰ ’ਤੇ ਬਦਲਾਓ ਆ ਰਹੇ ਹਨ ਉਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਪ ਟੂ ਡੇਟ ਹੋਣਾ ਬਹੁਤ ਜ਼ਰੂਰੀ ਜਾਂਦਾ ਹੈ। ਇਸ ਤਰਾਂ ਦੇ ਕੌਮੀ ਸੰਮੇਲਨ ਨਾ ਸਿਰਫ਼ ਨਵੇਂ ਅਧਿਆਪਕਾਂ ਨੂੰ ਉਨ੍ਹਾਂ ਦੀ ਉਸਾਰੂ ਸੋਚ ਲਈ ਬਿਹਤਰੀਨ ਪਲੇਟਫ਼ਾਰਮ ਮੁਹੱਈਆਂ ਕਰਾਉਦੇਂ ਹਨ ਬਲਕਿ ਅੱਪ ਟੂ ਡੇਟ ਰੱਖਣ ਲਈ ਵੀ ਬਹੁਤ ਸਹਾਈ ਹੋ ਨਿੱਬੜਦੇ ਹਨ। ਡਾ. ਅਨੀਤ ਬੇਦੀ ਨੇ ਹਾਜ਼ਰ ਮਹਿਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਦੇ ਆਯੋਜਨ ਦਾ ਮੁੱਖ ਮੰਤਵ ਸਿੱਖਿਆਂ ਸ਼ਾਸਤਰੀਆਂ ਸਮੇਂ ਦੇ ਹਾਣੀ ਬਣਾਉਦੇਂ ਨਵੇਕਲੀ ਜਾਣਕਾਰੀ ਸਾਂਝੀ ਕਰਨਾ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ। ਅਖੀਰ ਵਿੱਚ ਖੋਜ ਪੇਪਰ ਪੇਸ਼ ਕਰਨ ਵਾਲੇ ਬੁੱਧੀਜੀਵੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…