
ਓਰੀਐਂਟਲ ਬੈਂਕ ਆਫ਼ ਕਮਰਸ ਨੇ 75ਵਾਂ ਸਥਾਪਨਾ ਦਿਨ ਮਨਾਇਆ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਫਰਵਰੀ:
ਓਰੀਐਂਟਲ ਬੈਂਕ ਆਫ਼ ਕਮਰਸ ਦੀ ਖਰੜ ਬਰਾਂਚ ਵੱਲੋਂ ਸੋਮਵਾਰ ਨੂੰ ਬੈਂਕ ਮੈਨੇਜ਼ਰ ਏਕਤਾ ਮਿਗਲਾਨੀ ਦੀ ਰਹਿਨੁਮਾਈ ਵਿੱਚ ਬੈਂਕ ਦਾ 75ਵਾਂ ਸਥਾਪਨਾ ਦਿਨ ਕੇਕ ਕੱਟ ਕੇ ਮਨਾਇਆ ਗਿਆ। ਬੈਂਕ ਮੈਨੇਜ਼ਰ ਨੇ ਖਪਤਕਾਰਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੀਨਾ, ਸੁਰਿੰਦਰਪਾਲ ਸਿੰਘ, ਹਰਮਿੰਦਰ ਸਿੰਘ, ਕ੍ਰਿਸ਼ਨ ਚੰਦ, ਨੀਰਜ਼ ਕੁਮਾਰ, ਹਨੀ ਕੁਮਾਰ, ਬੈਕ ਖਪਤਕਾਰ ਗਗਨ ਸੂਰੀ, ਕੁਲਦੀਪ ਮੋਗਾ, ਮਲਕੀਅਤ ਸਿੰਘ ਸੈਣੀ, ਸੰਜੇ ਕੁਮਾਰ, ਅੰਗਰੇਜ਼ ਸਿੰਘ ਸਮੇਤ ਹੋਰ ਖਪਤਕਾਰ ਵੀ ਹਾਜ਼ਰ ਸਨ।