
ਬਾਰ੍ਹਵੀਂ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਮੁਹਾਲੀ ਦੇ 12ਵੀਂ ਜਮਾਤ ਦੇ ਸਾਇੰਸ, ਕਾਮਰਸ ਅਤੇ ਹਿਊਮੈਨਟੀਜ ਦੇ ਨਤੀਜਿਆਂ ਵਿੱਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਮੋਹਰੀ ਰਹੀਆਂ ਹਨ ਅਤੇ ਪਹਿਲੇ 8 ਸਥਾਨ ਲੜਕੀਆਂ ਨੇ ਹਾਸਿਲ ਕੀਤੇ ਹਨ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਖਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਬੋਰਡ ਦੇ ਐਲਾਨੇ ਨਤੀਜਿਆਂ ਵਿੱਚ ਸਾਇੰਸ ਦਾ ਨਤੀਜਾ 100 ਫੀਸਦੀ, ਆਰਟਸ ਦਾ 95.55 ਫੀਸਦੀ ਅਤੇ ਕਾਮਰਸ ਦਾ 97.37 ਫੀਸਦੀ ਰਿਹਾ ਹੈ ਅਤੇ ਕੁੱਲ 316 ’ਚੋਂ 314 ਵਿਦਿਆਰਥੀ ਪਾਸ ਹੋਏ ਹਨ।
ਉਹਨਾਂ ਦੱਸਿਆ ਕਿ ਸਾਇੰਸ ਗਰੁੱਪ ਦੀ ਰਿਸੀਕਾ ਨੇ 95.10 ਫੀਸਦੀ, ਸਿਮਰਨਜੀਤ ਕੌਰ ਨੇ 91.80 ਫੀਸਦੀ ਅਤੇ ਨਵਜੋਤ ਕੌਰ ਨੇ 90.20 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਕਾਮਰਸ ਗਰੁੱਪ ਵਿੱਚ ਪ੍ਰਕਾਸ਼ ਨੇ 93.77 ਫੀਸਦੀ ਅੰਕ ਲੈ ਕੇ ਪਹਿਲਾ, ਦੀਪਕ ਨੇ 91.55 ਫੀਸਦੀ ਅੰਕਾਂ ਨਾਲ ਦੂਜਾ ਅਤੇ ਸ਼ਿਵਾਂਗੀ ਨੇ 87.33 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ।
ਹਿਊਮੈਨਟੀਜ ਗਰੁੱਪ ਵਿੱਚ ਕਿਰਨਦੀਪ ਕੌਰ ਨੇ 95.77 ਫੀਸਦੀ ਨੰਬਰ ਲੈ ਕੇ ਪਹਿਲਾ, ਹਰਸ਼ਪ੍ਰੀਤ ਕੌਰ ਨੇ 94 ਫੀਸਦੀ ਅੰਕਾਂ ਨਾਲ ਦੂਜਾ ਅਤੇ ਅੰਮ੍ਰਿਤ ਕੌਰ ਨੇ 93.33 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਪਿੱਛਲੇ ਸਾਲ ਦੇ ਮੁਕਾਬਲੇ ਵਿਦਿਆਰਥੀਆਂ ਦੀ ਦਰ 26 ਫੀਸਦੀ ਵੱਧ ਗਈ ਹੈ ਅਤੇ ਹੋਰ ਨਵੇਂ ਦਾਖ਼ਲੇ ਵੀ ਹੋ ਰਹੇ ਹਨ।