nabaz-e-punjab.com

ਅਸ਼ਟਾਮ ਫਰੋਸ਼ ਨੂੰ ਸਟੈਂਪ ਪੇਪਰਾਂ ਦੀ ਓਵਰਚਾਰਜਿੰਗ ਮਹਿੰਗੀ ਪਈ, ਡੀਸੀ ਵੱਲੋਂ ਲਾਇਸੈਂਸ ਰੱਦ

ਨਬਜ਼-ਏ-ਪੰਜਾਬ, ਮੁਹਾਲੀ, 27 ਸਤੰਬਰ:
ਮੁਹਾਲੀ ਤਹਿਸੀਲ ਕੰਪਲੈਕਸ ਦੇ ਇੱਕ ਅਸ਼ਟਾਮ ਫਰੋਸ਼ ਵਿਰੁੱਧ ਮਿਸਾਲੀ ਕਾਰਵਾਈ ਕਰਦੇ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਪੰਜਾਬ ਸਟੈਂਪ ਐਕਟ ਰੂਲਜ਼ 1934 ਦੇ ਨਿਯਮ 31 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ। ਉਨ੍ਹਾਂ ਨੇ ਇਹ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਬੀਤੀ 5 ਸਤੰਬਰ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਅਸ਼ਟਾਮ ਫਰੋਸ਼ ਬਲਵਿੰਦਰ ਸਿੰਘ ਨੇ ਸਟੈਂਪ ਪੇਪਰ ਜਾਰੀ ਕਰਨ ਲਈ ਵੱਧ ਕੀਮਤ ਵਸੂਲੀ ਹੈ। ਸ਼ਿਕਾਇਤ ਦੀ ਸੱਚਾਈ ਦੀ ਜਾਂਚ ਕਰਨ ਲਈ 11 ਸਤੰਬਰ ਨੂੰ ਇੱਕ ਗਾਹਕ ਨੂੰ ਅਸ਼ਟਾਮ ਫਰੋਸ਼ ਕੋਲ ਭੇਜਿਆ ਗਿਆ ਅਤੇ ਉਸਨੇ 50 ਰੁਪਏ ਦੇ ਸਟੈਂਪ ਪੇਪਰ ਦੀ ਕੀਮਤ ਦੇ ਬਦਲੇ 80 ਰੁਪਏ ਦੀ ਮੰਗ ਕੀਤੀ। ਓਵਰ ਚਾਰਜਿੰਗ ਬਾਰੇ ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸੇਵਾ ਕੇਂਦਰ ਤੋਂ 50 ਰੁਪਏ ਵਿੱਚ ਮਿਲ ਸਕਦਾ ਹੈ ਪਰ ਉਹ 80 ਰੁਪਏ ਵਸੂਲਦਾ ਹੈ।
ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਅਸ਼ਟਾਮ ਫਰੋਸ਼ ਵਿਰੁੱਧ ਸ਼ਿਕਾਇਤ ਨੂੰ ਤੱਥਾਂ ’ਤੇ ਸਹੀ ਪਾਏ ਜਾਣ ’ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ, ਜੋ ਕਿ ਹੋਰਨਾਂ ਲਈ ਵੀ ਸਪੱਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਇਸ ਤਰ੍ਹਾਂ ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ

ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ ਮੁਹਾਲੀ ਦੇ ਸੈਕਟਰ-68, 69, 70 …