Share on Facebook Share on Twitter Share on Google+ Share on Pinterest Share on Linkedin ਮੁਹਾਲੀ ਏਅਰਪੋਰਟ ਰੋਡ ’ਤੇ ਪੱਥਰਾਂ ਦਾ ਭਰਿਆ ਟਰੱਕ ਉਲਟਿਆ, ਗਰਿੱਲਾਂ ਤੇ ਬਿਜਲੀ ਦਾ ਖੰਭਾ ਟੁੱਟਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਏਅਰਪੋਰਟ ਰੋਡ ਉਪਰ ਕੁਆਰਕ ਸਿਟੀ ਦੇ ਸਾਹਮਣੇ ਪੱਥਰਾਂ ਨਾਲ ਭਰਿਆ ਟਰੱਕ ਉਲਟ ਗਿਆ। ਜਿਸ ਕਾਰਨ ਕਾਫੀ ਸਮਾਂ ਆਵਾਜਾਈ ਠੱਪ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਪੱਥਰਾਂ ਨਾਲ ਭਰਿਆ ਟਰੱਕ ਤੋਂ ਆ ਰਿਹਾ ਸੀ ਜੋ ਕਿ ਮੁਬਾਰਕਪੁਰ ਜਾ ਰਿਹਾ ਸੀ। ਏਅਰਪੋਰਟ ਰੋਡ ਉਪਰ ਸਵੇਰੇ ਚਾਰ ਵਜੇ ਕੁਆਰਕ ਸਿਟੀ ਦੇ ਸਾਹਮਣੇ ਇਸ ਟਰੱਕ ਦੇ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ, ਜਿਸ ਕਰਕੇ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਗਰਿਲ ਅਤੇ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਸੜਕ ਵਿਚਕਾਰ ਉਲਟ ਗਿਆ। ਇਸ ਟਰੱਕ ਦੇ ਉਲਟਣ ਨਾਲ ਸਾਰੀ ਸੜਕ ਉਪਰ ਹੀ ਪੱਥਰ ਖਿੱਲਰ ਗਏ ਅਤੇ ਆਵਾਜਾਈ ਠੱਪ ਹੋ ਗਈ। ਟਰੱਕ ਦਾ ਡਰਾਈਵਰ ਹਾਦਸੇ ਤੋੱ ਬਾਅਦ ਮੌਕੇ ਤੋੱ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਟਰੱਕ ਰੋਪੜ ਦੇ ਕਿਸੇ ਅਕਾਲੀ ਆਗੂ ਦਾ ਦੱਸਿਆ ਜਾ ਰਿਹਾ ਹੈ, ਜੇ ਟਰੱਕ ਦੇ ਮਾਲਕ ਨੇ ਹਾਦਸੇ ਕਾਰਨ ਸਰਕਾਰੀ ਪ੍ਰਾਪਰਟੀ ਦੇ ਹੋਏ ਨੁਕਸਾਨ ਦੀ ਭਰਪਾਈ ਕਰ ਦਿਤੀ ਤਾਂ ਟਰੱਕ ਨੂੰ ਛੱਡ ਦਿੱਤਾ ਜਾਵੇਗਾ। ਨਹੀਂ ਤਾਂ ਟਰੱਕ ਚਾਲਕ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ