nabaz-e-punjab.com

ਪਿੰਡ ਫਾਟਵਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 13 ਜੂਨ:
ਨੇੜਲੇ ਪਿੰਡ ਫ਼ਾਟਵਾਂ ਵਿਖੇ ਨੌਜੁਆਨਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੈਲਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਵਿਚ ਗਿੰਨੀ ਗਿੱਲ ਝੱਲੀਆਂ ਦੀ ਬੈਲਗੱਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁਖ ਮਹਿਮਾਨ ਵਜੋਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਉੱਘੇ ਸਮਾਜ ਸੇਵਕ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਜਿਲ੍ਹਾ ਰੋਪੜ ਨੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ ਅਤੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਐਸ.ਜੀ.ਪੀ. ਸੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ, ਸਰਬਜੀਤ ਸਿੰਘ ਕਾਦੀਮਾਜਰਾ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ,ਡਾਇਰੈਕਟਰ ਹਰਨੇਕ ਸਿੰਘ ਨੇਕੀ, ਹਰਦੀਪ ਸਿੰਘ ਖਿਜ਼ਰਾਬਾਦ, ਸਿਮਰਨਜੀਤ ਬਿੰਨੀ, ਰਣਧੀਰ ਸਿੰਘ ਧੀਰਾ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।
ਨੌਜੁਆਨਾਂ ਵੱਲੋਂ ਕਰਵਾਈਆਂ ਬੈਲਗੱਡੀਆਂ ਦੌੜਾਂ ਵਿਚ ਗਿੰਨੀ ਗਿੱਲ ਝੱਲੀਆਂ ਦੀ ਬੈਲਗੱਡੀ ਨੇ ਪਹਿਲਾ, ਗੁਰਵਿੰਦਰ ਸੇਹ ਦੀ ਬੈਲਗੱਡੀ ਨੇ ਦੂਸਰਾ, ਪੰਮਾ ਬੰਨਮਾਜਰਾ ਦੀ ਬੈਲਗੱਡੀ ਨੇ ਤੀਸਰਾ, ਪੀਤਾ ਫ਼ਾਟਵਾਂ ਦੀ ਬੈਲਗੱਡੀ ਚੌਥਾ, ਗਿਆਨੀ ਗਿੱਲ ਮਨੀ ਨੇ ਪੰਜਵਾਂ ਸਥਾਨ ਹਾਸਲ ਕਰਦਿਆਂ ਪਹਿਲੇ ਇਨਾਮ ਹਾਸਲ ਕੀਤੇ। ਇਸ ਦੌਰਾਨ ਮੁੱਖ ਮਹਿਮਾਨਾਂ ਜ਼ੈਲਦਾਰ ਚੈੜੀਆਂ ਅਤੇ ਦਵਿੰਦਰ ਬਾਜਵਾ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਜੈ ਸਿੰਘ ਚੱਕਲਾਂ, ਗੋਲਡੀ ਅਕਾਲਗੜ੍ਹ, ਗੁਰਸ਼ਰਨ ਸਿੰਘ ਸਰਪੰਚ ਮਾਣਕਪੁਰ, ਸ਼ਰਨਜੀਤ ਕਾਦੀਮਾਜਰਾ, ਹਰਜਿੰਦਰ ਸਿੰਘ, ਮੇਜਰ ਸਿੰਘ ਰੋਡਮਾਜਰਾ, ਗੁਰਮੇਲ ਸਿੰਘ ਭਾਗੋਮਾਜਰਾ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੱਧੂ, ਜਤਿੰਦਰਪਾਲ ਜੇਤਲੀ, ਗੁਰਮੇਲ ਸਿੰਘ ਝੱਲੀਆਂ, ਰਣਜੀਤ ਸਿੰਘ ਕਾਕਾ ਮਾਰਸ਼ਲ, ਰਣਜੀਤ ਸਿੰਘ ਖੈਰਪੁਰ, ਰਿੰਕੂ ਭਟੇਜਾ, ਦੀਪੀ ਫ਼ਾਟਵਾਂ, ਨੈਰੀ ਸੰਧੂ, ਜਗਦੀਪ ਕੰਗ, ਕਰਮਜੀਤ ਫ਼ਾਟਵਾਂ, ਜੋਬਨ ਫ਼ਾਟਵਾਂ, ਸੋਹਣ ਸਿੰਘ ਫ਼ਾਟਵਾਂ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…