ਪਿੰਡ ਰੁੜਕੀ ਪੁਖਤਾ ਨੇੜੇ ਪਾਈਪਲਾਈਨ ਟੁੱਟਣ ਕਾਰਨ 50 ਏਕੜ ਵਿੱਚ ਝੋਨਾ, ਮੱਕੀ ਤੇ ਹਰਾ ਚਾਰਾ ਖਰਾਬ

ਮੁਰੰਮਤ ਕਾਰਜਾਂ ਕਰਕੇ ਮੁਹਾਲੀ ਵਿੱਚ ਐਤਵਾਰ ਨੂੰ ਰਹੇਗੀ ਪਾਣੀ ਦਪ ਸਪਲਾਈ ਪ੍ਰਭਾਵਿਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਜੂਨ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਕਜੌਲੀ ਵਾਟਰ ਵਰਕਸ ਤੋਂ ਕਜੌਲੀ*-ਚੰਡੀਗੜ੍ਹ ਪਾਈਪ ਲਾਈਨ ਦਾ ਅੱਜ ਦੁਪਹਿਰੇ ਪਿੰਡ ਰੁੜਕੀ ਪੁਖਤਾ ਤੇ ਭਾਗੂਮਾਜਰਾ ਨੇੜੇ ਫੁੱਟਣ ਕਾਰਨ ਦੋਵੇ ਪਿੰਡਾਂ ਦੇ ਕਿਸਾਨਾਂ ਦੀ 50 ਏਕੜ ਦੇ ਕਰੀਬ ਫਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਦ ਕਿ ਖੇਤਾਂ ਵਿਚ ਬਣੇ ਹੋਏ ਕਈ ਰਿਹਾਇਸ਼ੀ ਮਕਾਨਾਂ ਵਿਚ ਪਾਣੀ ਦਾਖਲ ਹੋਣ ਤੇ ਮਸਾਂ ਬਚਾਓ ਹੋਇਆ। ਸੂਚਨਾ ਮਿਲਣ ’ਤੇ ਖਰੜ ਦੇ ਤਹਿਸੀਲਦਾਰ ਗੁਰਮੰਦਰ ਸਿੰਘ, ਥਾਣਾ ਸਦਰ ਖਰੜ ਦੇ ਐਸ.ਐਚ.ਓ.ਇੰਸਪੈਕਟਰ ਭਗਵੰਤ ਸਿੰਘ ਵੀ ਮੌਕੇ ਤੇ ਪੁੱਜ ਗਏ। ਪਿੰਡ ਰੁੜਕੀ ਪੁਖਤਾ ਤੇ ਪਿੰਡ ਭਾਗੂਮਾਜਰਾ ਦੇ ਕਿਸਾਨ ਸੁਪਿੰਦਰ ਸਿੰਘ, ਤਰਲੋਚਨ ਸਿੰਘ, ਗੁਰਮੇਲ ਸਿੰਘ, ਲਾਭ ਸਿੰਘ,ਦੀਪ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਸਿੰਗਾਰਾ ਸਿੰਘ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਕਰਨੈਲ ਸਿੰਘ ਸਮੇਤ ਭਾਰੀ ਗਿਣਤੀ ਕਿਸਾਨਾਂ ਨੇ ਦੱਸਿਆ ਕਿ ਪਾਈਪ ਲਾਈਨ ਦੇ ਨਾਲ ਪ੍ਰਵਾਸੀ ਮਜ਼ਦੂਰ ਝੋਨਾ ਲਗਾ ਰਹੇ ਸਨ ਅਤੇ ਕਿਸਾਨ ਜਗਦੀਪ ਸਿੰਘ ਝੋਨਾ ਲਗਾਉਣ ਲਈ ਖੇਤ ਵਾਹ ਰਿਹਾ ਸੀ ਕਿ ਇੱਕ ਦਮ ਕਜੌਲੀ-ਚੰਡੀਗੜ੍ਹ ਪਾਈਪ ਲਾਈਨ ਦੇ ਫੁੱਟਣ ਕਾਰਨ ਪਾਣੀ ਦਾ ਤੇਜ਼ ਵਹਾਓ ਖੇਤਾਂ ਵਿਚ ਆ ਗਿਆ ਅਤੇ ਪ੍ਰਵਾਸੀ ਮਜ਼ਦੂਰਾਂ ਡਰਦੇ ਹੋਇਆਂ ਨੇ ਰੌਲਾ ਪਾਇਆ ਜਿਸ ਤੇ ਖੇਤਾ ਵਿਚ ਕੰਮ ਕਰਦੇ ਕਿਸਾਨ ਤੇ ਪਿੰਡ ਨਿਵਾਸੀ ਇਕੱਠੇ ਹੋ ਗਏ। ਕਿਸਾਨਾਂ ਨੇ ਦੱਸਿਆ ਕਿ ਪਾਣੀ ਦਾ ਵਹਾਓ ਇੰਨਾ ਤੇਜ਼ ਸੀ ਕਿ 50 ਏਕੜ ਦੇ ਕਰੀਬ ਫਸਲਾਂ ਨੂੰ ਮਿੰਟੋ ਮਿੰਟੀ ਲਪੇਟ ਵਿਚ ਲੈ ਲਿਆ। ਕਿਸਾਨਾਂ ਦੀਆਂ ਬੀਜੀ ਹੋਈ ਮੱਕੀ ਅਤੇ ਝਰੀ ਦੀਆਂ ਫਸਲਾਂ ਬਿਲਕੁੱਲ ਤਬਾਹ ਹੋ ਗਈਆਂ ਅਤੇ ਜੋ ਝੋਨਾ ਲਗਾਇਆ ਸੀ ਉਸਨੂੰ ਵੀ ਪਾਣੀ ਤੇਜ਼ ਵਹਾਓ ਕਾਰਨ ਮਿੱਟੀ ਨਾਲ ਦੱਬ ਲਿਆ ਅਤੇ ਝੋਨੇ ਦੀਆਂ ਡੋਲਾਂ ਵੀ ਟੁੱਟ ਚੁੱਕੀਆਂ ਸਨ। ਖੇਤਾਂ ਵਿਚ ਬਣੇ ਹੋਏ ਰਿਹਾਇਸ਼ੀ ਮਕਾਨ ਵੀ ਇੱਕ ਪਾਸੇ ਤੋਂ ਪਾਣੀ ਦੀ ਲਪੇਟ ਵਿਚ ਆ ਗਏ। ਕਿਸਾਨਾਂ ਨੇ ਦੱਸਿਆ ਕਿ ਡੇਢ-2 ਵਜੇ ਦੇ ਕਰੀਬ ਪਾਈਪ ਲਾਈਨ ਫੁੱਟੀ ਅਤੇ ਸਵਾਂ ਤਿੰਨ ਵਜੇ ਦੇ ਕਰੀਬ ਪਾਣੀ ਦਾ ਵਹਾਓ ਬੰਦ ਹੋਇਆ। ਪਾਈਪ ਲਾਈਨ ਜਿਥੇ ਫੁੱਟੀ, ਟੁੱਟੀ ਹੈ ਉਥੇ ਬਹੁਤ ਵੱਡਾ ਪਾੜ ਪੈ ਚੁੱÎਕਆ ਹੈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਜਿਊ ਜਿਊ ਪਿੰਡ ਵੱਲ ਪੱਧਰ ਵੱਧ ਰਿਹਾ ਸੀ ਤਾਂ ਉਨ੍ਹਾਂ ਵਿਚ ਡਰ ਪੈਦਾ ਹੋ ਰਿਹਾ ਸੀ।ਕਿਸਾਨਾਂ ਨੇ ਦੱਸਿਆ ਕਿ ਪਿੰਡ ਘੜੂੰਆਂ ਵਿਖੇ ਵੀ ਕਈ ਦਿਨਾਂ ਪਹਿਲਾਂ ਇਸੇ ਤਰ੍ਹਾਂ ਪਾਈਪ ਲਾਈਨ ਤੋਂ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਦਾਖਲ ਹੋ ਗਿਆ ਸੀ। ਖਰੜ ਪ੍ਰਸ਼ਾਸ਼ਨ ਨੂੰ ਸੂਚਨਾ ਮਿਲਣ ਤੇ ਖਰੜ ਦੇ ਤਹਿਸੀਲਦਾਰ ਗੁਰਮੰਦਰ ਸਿੰਘ, ਥਾਣਾ ਸਦਰ ਖਰੜ ਦੇ ਐਸ.ਐਚ.ਭਗਵੰਤ ਸਿੰਘ,ਥਾਣਾ ਘੜੂੰਆਂ ਦੇ ਏ.ਐਸ.ਆਈ. ਸਰਬਜੀਤ ਸਿੰਘ ਵੀ ੇ ਮੌਕੇ ਤੇ ਪੁੱਜ ਗਏ ਉਨ੍ਹਾਂ ਮੌਕੇ ਦਾ ਜਾਇਜ਼ਾ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਕਿ ਕਿਸਾਨਾਂ ਦੀਆਂ ਕਿਹੜੀਆਂ ਕਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਤਹਿਸੀਲਦਾਰ ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਪਾਈਪ ਲਾਈਨ ਟੁੱਟਣ ਦੇ ਕਾਰਨ ਅਤੇ ਪਾਣੀ ਦੇ ਤੇਜ਼ ਵਹਾਓ ਕਾਰਨ ਕਿਸਾਨਾਂ ਦੀਆਂ ਜੋ ਫਸਲਾਂ ਖ਼ਰਾਬ ਹੋਈਆਂ ਹਨ ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਪਟਵਾਰੀ ਨੂੰ ਲਿਖਣ ਲਈ ਹਦਾਇਤ ਕੀਤੀ ਜਾ ਰਹੀ ਹੈ ਤਾਂ ਕਿ ਬਣਦਾ ਮੁਆਵਜ਼ਾ ਮਿਲ ਸਕੇ।
ਉਧਰ, ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-2, ਮੁਹਾਲੀ ਦੇ ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਟਰ ਵਰਕਸ ਦੀ ਜ਼ਰੂਰੀ ਮੁਰੰਮਤ ਲਈ ਅੱਜ ਦੁਪਹਿਰ 1 ਵਜੇ ਪਾਣੀ ਦੀ ਬੰਦੀ ਲਈ ਸੀ। ਇਸ ਦੌਰਾਨ ਜਿਵੇਂ ਹੀ ਦੁਪਹਿਰ ਵੇਲੇ ਕਰੀਬ ਡੇਢ ਵਜੇ ਕਜੌਲੀ ਵਾਟਰ ਵਰਕਰ ’ਤੇ ਮੋਟਰਾਂ ਬੰਦ ਕੀਤੀਆਂ ਤਾਂ ਜਲ ਸਪਲਾਈ ਸਕੀਮ ਫੇਜ਼-4 ਦੀ ਮੇਨ ਪਾਈਪਲਾਈਨ ਵਿੱਚ ਪਿੰਡ ਰੁੜਕੀ ਪੁਖਤਾ ਨੇੜੇ ਅਚਾਨਕ ਜਬਰਦਸਤ ਲੀਕੇਜ ਹੋਈ। ਅਧਿਕਾਰੀ ਨੇ ਦੱਸਿਆ ਕਿ ਪਾਈਪਲਾਈਨ ਟੁੱਟਣ ਕਾਰਨ ਭਲਕੇ 1 ਜੁਲਾਈ ਨੂੰ ਫੇਜ਼-3 ਅਤੇ ਫੇਜ਼-4 ਰਾਹੀਂ ਕਜੌਲੀ ਤੋਂ ਸਿੱਧੇ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ।
ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਉਕਤ ਮੁਸ਼ਕਲ ਪੇਸ਼ ਆਉਣ ਕਾਰਨ ਐਤਵਾਰ ਨੂੰ ਮੁਹਾਲੀ ਦੇ ਸ਼ਹਿਰੀ ਖੇਤਰ ਵਿੱਚ ਸੈਕਟਰ-70 ਅਤੇ ਸੈਕਟਰ-71, ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡ ਮਟੌਰ, ਸ਼ਾਹੀ ਮਾਜਰਾ, ਫੇਜ਼-9, ਫੇਜ਼-10, ਫੇਜ਼-11 ਅਤੇ ਇੰਡਸਟਰੀ ਏਰੀਆ ਫੇਜ਼-1 ਤੋਂ ਫੇਜ਼-5 ਵਿੱਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈੱਸ਼ਰ ਨਾਲ ਹੋਵੇਗੀ ਜਦੋਂਕਿ ਦੁਪਹਿਰ ਵੇਲੇ ਬਿਲਕੁਲ ਵੀ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਰਾ ਸਕੇਗੀ। ਸ਼ਾਮ ਨੂੰ ਪਾਣੀ ਦੀ ਉਪਲਬਧਾ ਅਨੁਸਾਰ ਹੀ ਪਾਣੀ ਸਪਲਾਈ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …