nabaz-e-punjab.com

ਭਾਰਤ ਨਾਲ ਸਬੰਧਾਂ ‘ਚ ਸੁਧਾਰ ਲਈ ਪਾਕਿਸਤਾਨ ਦੀ ਫੌਜ ‘ਤੇ ਨਿਯੰਤਰਨ ਰੱਖਣ ਦੀ ਜ਼ਰੂਰਤ-ਕੈਪਟਨ ਅਮਰਿੰਦਰ ਸਿੰਘ

ਆਈ.ਐਸ.ਆਈ ਵੱਲੋਂ ਭੜਕਾਹਟ ਪੈਦਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਤਵਾਦ ਦੀ ਮੁੜ ਸੁਰਜੀਤੀ ਦੀ ਸੰਭਵਾਨਾ ਰੱਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 16 ਨਵੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਉਦੋਂ ਤੱਕ ਨਹੀ ਸੁਧਰ ਸਕਦੇ ਜਦੋਂ ਤੱਕ ਪਾਕਿਸਤਾਨ ਵਿੱਚ ਫੌਜ ‘ਤੇ ਨਿਯੰਤਰਨ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਜਾ ਹੋਰ ਕੋਈ ਖਾਨ ਉਨ•ਾਂ ਚਿਰ ਕੁੱਝ ਵੀ ਨਹੀ ਕਰ ਸਕਦਾ ਜਿਨ•ਾਂ ਚਿਰ ਉਥੇ ਫੌਜ ‘ਤੇ ਕਾਬੂ ਨਹੀਂ ਪਾਇਆ ਜਾਂਦਾ ਕਿਉਂਕਿ ਭਾਰਤ ਨਾਲ ਲਗਾਤਾਰ ਤਣਾਅ ਜਾਰੀ ਰੱਖਣ ਪਿੱਛੇ ਪਾਕਿਸਤਾਨ ਫੌਜ ਦੇ ਆਪਣੇ ਸੌੜੇ ਹਿੱਤ ਹਨ। ਸ਼ੁਕਰਵਾਰ ਨੂੰ ਇਕ ਉੱਘੇ ਮੀਡੀਆ ਹਾਉਸ ਵੱਲੋਂ ਆਯੋਜਿਤ ਸਾਹਿਤ ਮੇਲੇ ‘ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਕੁੱਲ ਮਿਲਾ ਕੇ ਭਾਰਤ ਨਾਲ ਸ਼ਾਤੀ ਚਾਹੁੰਦੇ ਹਨ ਜਦਕਿ ਓਥੋਂ ਦੀ ਫੌਜ ਵੱਖਰੇ ਤਰ•ਾਂ ਮਹਿਸੂਸ ਕਰਦੀ ਹੈ। ਉਨ•ਾਂ ਕਿਹਾ ਕਿ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ•ਾਂ ਨੇ ਕੁੱਝ ਹੱਦ ਤੱਕ ਦੋਵਾਂ ਦੇਸ਼ਾਂ ਵਿੱਚ ਸਬੰਧਾਂ ਨੂੰ ਨਿੱਘੇ ਬਣਾਇਆ ਗਿਆ ਸੀ ਅਤੇ ਉਨ•ਾਂ ਨੇ ਭਾਰਤ-ਪਾਕਿਸਤਾਨ ਦੇ ਦੋਵਾਂ ਪੰਜਾਬਾਂ ਦੀਆਂ ਖੇਡਾਂ ਨੂੰ ਸਫਲਤਾਪੁਰਵਕ ਆਯੋਜਿਤ ਕਰਵਾਇਆ ਸੀ। ਉਨ•ਾਂ ਦੁਖ ਪ੍ਰਗਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਮੁੜ ਖਟਾਸ ਆ ਗਈ ਹੈ। ਉਨ•ਾਂ ਨੇ ਇਸ ਵਾਸਤੇ ਪਾਕਿਸਤਾਨ ਦੀ ਫੌਜ ‘ਤੇ ਦੋਸ਼ ਲਾਇਆ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਦੀ ਆਈ.ਐਸ.ਆਈ ਪੰਜਾਬ ਵਿੱਚ ਭੜਕਾਹਟ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਉਨ•ਾਂ ਨੂੰ ਨਹੀਂ ਲਗਦਾ ਕਿ ਸੂਬੇ ਵਿੱਚ ਅੱਤਵਾਦ ਮੁੜ ਪੈਦਾ ਹੋ ਸਕੇਗਾ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਉਨ•ਾਂ ਦੇ ਸੂਬੇ ਵਿੱਚ ਅੱਤਵਾਦ ਨੂੰ ਦੇਖ ਲਿਆ ਹੈ। ਉਨ•ਾਂ ਕਿਹਾ ਕਿ ਭਾਵੇਂ ਸੂਬੇ ਦੇ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦੇ ਕਾਰਨ ਪ੍ਰੇਸ਼ਾਨੀ ਹੈ ਪਰ ਉਨ•ਾਂ ਦੀ ਸਰਕਾਰ ਨੇ ਸ਼ਾਨਾਮਤਾ ਪ੍ਰੋਗਰਾਮ ‘ਘਰ-ਘਰ ਨੌਕਰੀ’ ਬਣਾਇਆ ਹੈ ਅਤੇ ਇਹ ਆਪਣੇ ਨਤੀਜੇ ਦਿਖਾਉਣ ਲੱਗ ਪਿਆ ਹੈ। ਉਨ•ਾਂ ਦੱਸਿਆ ਕਿ ਪਿਛਲੇ 18 ਮਹੀਨਿਆਂ ਦੌਰਾਨ ਸੂਬੇ ਵਿੱਚ ਤਕਰੀਬਨ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਕੁੱਲ ਮਿਲਾ ਕੇ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾ ਲਿਆ ਹੈ ਪਰ ਉਨ•ਾਂ ਨੇ ਇਹ ਵੀ ਮੰਨਿਆ ਕਿ ਇਹ ਸਮੱਸਿਆ ਅਜਿਹੇ ਪੂਰੀ ਤਰ•ਾਂ ਖਤਮ ਨਹੀਂ ਹੋਈ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਸਾਰੇ ਕਦਮ ਚੁੱਕ ਰਹੀ ਹੈ ਅਤੇ ਨਸ਼ੇ ਵਿੱਚ ਫਸੇ ਲੋਕਾਂ ਦਾ ਮੁੜ ਵਸੇਬਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹੈਰੋਇਨ ਦੀ ਸਮਗਲਿੰਗ ਸਮੁੱਚੇ ਦੇਸ਼ ਤੋਂ ਕੀਤੀ ਜਾ ਰਹੀ ਹੈ ਅਤੇ ਹਾਲ ਹੀ ਵਿੱਚ ਪੁਲਿਸ ਨੇ ਇਸ ਦੀ ਇਕ ਖੇਪ ਫੜੀ ਹੈ। ਇਹ ਖੇਪ ਗੁਜਰਾਤ ਦੇ ਮਨਦਾਵੀ ਤੋਂ ਆਈ ਸੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸੂਬੇ ਵਿੱਚ ਅਸਥਿਰਤਾ ਪੈਦਾ ਕਰਨ ਲਈ ਸਿਲਸਿਲੇਵਾਰ ਖੇਡ ਖੇਡੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿੱਚ ਅਜਿਹਾ ਨਹੀਂ ਹੋਣ ਦੇਣਗੇ ਅਤੇ ਉਨ•ਾਂ ਦੀ ਸਰਕਾਰ ਨਸ਼ੇ ਦੇ ਵਪਾਰੀਆਂ ਅਤੇ ਡੀਲਰਾਂ ਵਿਰੁਧ ਮੁਹਿੰਮ ਜ਼ਾਰੀ ਰੱਖੇਗੀ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਾਸਤੇ ਉਮਰ ਕੈਦ ਦੀ ਸਜ਼ਾ ਦੇ ਫੈਸਲੇ ਨੂੰ ਪਾਕਿਸਤਾਨ ਦੇ ਬੇਅਦਬੀ ਦੇ ਕਾਨੂੰਨ ਦੇ ਨਾਲ ਸਮਾਨਰੂਪਤਾ ਵਜੋਂ ਦਿਖਾਉਣਾ ਬਿਲਕੁਲ ਵੀ ਸਹੀ ਨਹੀਂ ਹੈ। ਉਨ•ਾਂ ਕਿਹਾ ਕਿ ਜੇ ਕੋਈ ਇਹ ਸੋਚਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ, ਬਾਈਬਲ, ਕੁਰਾਨ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਜਲਾ ਕੇ ਬੇਅਦਬੀ ਕਰਕੇ ਭੱਜ ਸਕਦਾ ਹੈ ਤਾਂ ਅਸੀ ਉਸ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ ਅਤੇ ਉਸ ਨੂੰ ਇਸ ਘਿਨਾਉਣੇ ਕਾਰਜ ਦਾ ਮੁੱਲ ਤਾਰਨਾ ਹੀ ਪਵੇਗਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀਆਂ ਸੰਭਵਾਨਾਵਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਆਪਣੇ ਮੁੜ ਉਭਾਰ ਦੇ ਰਾਹ ‘ਤੇ ਚਲ ਰਹੀ ਹੈ ਅਤੇ ਇਹ ਕੇਂਦਰ ਵਿੱਚ ਅਗਲੀ ਸਰਕਾਰ ਬਣਾਵੇਗੀ। ਉਨ•ਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਵਾਸਤੇ ਪਾਰਟੀ ਦੀ ਪਸੰਦ ਹੋਣਗੇ। ਉਨ•ਾਂ ਨੂੰ ਨਿੱਜੀ ਤੌਰ ‘ਤੇ ਭਰੋਸਾ ਹੈ ਕਿ ਪਾਰਟੀ ਪ੍ਰਧਾਨ, ਪ੍ਰਧਾਨ ਮੰਤਰੀ ਵਜੋਂ ਸਫਲ ਹੋਣਗੇ। ਮੁੱਖ ਮੰਤਰੀ ਨੇ ਪੰਜ ਸੂਬਿਆਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਵੀ ਕਾਂਗਰਸ ਦੀ ਜਿੱਤ ਦੀ ਗੱਲ ਆਖੀ। ਹਾਲ ਹੀ ਵਿੱਚ ਤੁਰਕੀ ਦੇ ਦੌਰੇ ਦੌਰਾਨ ਗੈਲੀਪੋਲੀ ਦੇ ਹੈਲਸ ਅਤੇ ਤੁਰਕਿਸ਼ ਯਾਦਗਾਰ ਵਿਖੇ ਭਾਰਤੀ ਫੌਜੀਆਂ ਸਣੇ ਰਾਸ਼ਟਰ ਮੰਡਲ ਦੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤੀ ਫੌਜੀਆਂ ਵੱਲੋਂ ਦਿਖਾਏ ਅਥਾਹ ਹੌਂਸਲੇ ਅਤੇ ਮਿਸਾਲੀ ਬਹਾਦਰੀ ਦੇ ਬਾਵਜੂਦ ਉਨ•ਾਂ ਨੂੰ ਮੁਖ ਤੌਰ ‘ਤੇ ਮਾਨਤਾ ਨਹੀਂ ਮਿਲੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜੰਗ ਵਿੱਚ ਤਕਰੀਬਨ 74 ਹਜ਼ਾਰ ਭਾਰਤੀ ਫੌਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ 67 ਹਜ਼ਾਰ ਜਖਮੀ ਹੋਏ ਸਨ ਪਰ ਉਨ•ਾਂ ਦੇ ਮਹਾਨ ਬਲਿਦਾਨ ਨੂੰ ਕੁੱਲ ਮਿਲਾ ਕੇ ਭੁਲਾ ਦਿੱਤਾ ਗਿਆ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ। ਇਥੇ ਤਕਰੀਬਨ ਪੂਰਾ ਸਾਲ ਹੀ ਪੱਛਮੀ ਹਵਾਵਾਂ ਚਲਦੀਆਂ ਹਨ। ਜੇ ਦਿੱਲੀ ਦੇ ਪ੍ਰਦੂਸ਼ਣ ਲਈ ਪਰਾਲੀ ਨੂੰ ਸਾੜੇ ਜਾਣਾ ਜ਼ਿੰਮੇਵਾਰ ਹੈ ਤਾਂ ਚੰਡੀਗੜ• ਦੀ ਹਵਾ ਵੀ ਪ੍ਰਦੂਸ਼ਿਤ ਹੋਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…