ਅਟਾਰੀ ਸਰਹੱਦ ’ਤੇ ਲੱਗੇ ਸਭ ਤੋਂ ਉੱਚੇ 360 ਫੁੱਟ ਉੱਚੇ ਤਿਰੰਗੇ ਤੋਂ ਡਰਿਆ ਪਾਕਿਸਤਾਨ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 6 ਮਾਰਚ:
ਅਟਾਰੀ ਸਰਹੱਦ ’ਤੇ ਦੇਸ਼ ਦੇ ਸਭ ਤੋਂ ਉੱਚੇ 360 ਫੁੱਟ ਦੀ ਉਚਾਈ ’ਤੇ ਲੱਗੇ ਤਿਰੰਗੇ ਤੋਂ ਪਾਕਿਸਤਾਨ ਡਰ ਗਿਆ ਹੈ। ਪਾਕਿਸਤਾਨ ਨੂੰ ਸ਼ੱਕ ਹੈ ਕਿ ਤਿਰੰਗੇ ਦੇ ਮਾਧਿਅਮ ਨਾਲ ਭਾਰਤ ਜਾਸੂਸੀ ਕਰ ਸਕਦਾ ਹੈ। ਇਹ ਤਿਰੰਗਾ ਇੰਨਾ ਉੱਚਾ ਹੈ ਕਿ ਲਾਹੌਰ ਤੋਂ ਵੀ ਬੜੀ ਆਸਾਨੀ ਨਾਲ ਦਿਖਾਈ ਦੇਵੇਗਾ। ਇਕੱਤਰ ਜਾਣਕਾਰੀ ਅਨੁਸਾਰ ਇਸ ਤਿਰੰਗੇ ਦੀ ਲੰਬਾਈ 120 ਫੁੱਟ ਅਤੇ ਚੌੜਾਈ 80 ਫੁੱਟ ਹੈ। ਇਸ ’ਤੇ 3.5 ਕਰੋੜ ਰੁਪਏ ਦਾ ਖਰਚਾ ਆਇਆ ਹੈ। ਖੂਫ਼ੀਆਂ ਵਿਭਾਗ ਦੀ ਰਿਪੋਰਟਾਂ ਮੁਤਾਬਕ ਭਾਰਤ ਦੀ ਸ਼ਾਨ ਇਸ ਉੱਚੇ ਤਿਰੰਗੇ ਨੇ ਪਾਕਿਸਤਾਨ ਦੀ ਚਿੰਤਾ ਵਧਾ ਦਿੱਤੀ ਹੈ। ਉਂਜ ਵੀ ਭਾਰਤ ਦੇ ਤਿਰੰਗੇ ਝੰਡੇ ਨੂੰ ਦੇਖ ਕੇ ਪਾਕਿਸਤਾਨੀਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਣੀ ਸ਼ੁਰੂ ਹੋ ਜਾਂਦੀ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਇਸ ਨੂੰ ਇੰਟਰ ਨੈਸ਼ਨਲ ਸੰਧੀ ਦੇ ਖ਼ਿਲਾਫ਼ ਦੱਸਦੇ ਹੋਏ ਇਸ ਝੰਡੇ ਨੂੰ ਸਰਹੱਦ ਤੋਂ ਦੂਰ ਲਗਾਉਣ ਲਈ ਕਿਹਾ ਹੈ।
ਉਧਰ, ਦੂਜੇ ਪਾਸੇ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੈਗ ਨੂੰ ਜ਼ੀਰੋ ਲਾਈਨ ਤੋਂ 200 ਮੀਟਰ ਦੂਰ ਲਾਇਆ ਗਿਆ ਹੈ। ਇਸ ਲਈ ਇਹ ਕਿਸੇ ਵੀ ਤਰ੍ਹਾਂ ਨਾਲ ਇੰਟਰ ਨੈਸ਼ਨਲ ਸੰਧੀ ਦੇ ਖ਼ਿਲਾਫ਼ ਨਹੀਂ ਹੈ। ਪਾਕਿਸਤਾਨ ਦੇ ਇਤਰਾਜ਼ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਸਾਨੂੰ ਆਪਣੀ ਜ਼ਮੀਨ ’ਤੇ ਝੰਡਾ ਲਹਿਰਾਉਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਭਾਜਪਾ ਆਗੂ ਅਰੁਣ ਸ਼ਰਮਾ ਨੇ ਕਿਹਾ ਕਿ ਤਿਰੰਗਾ ਝੰਡਾ ਭਾਰਤ ਦੀ ਸ਼ਾਨ ਹੈ। ਇਸ ਲਈ ਪਾਕਿਸਤਾਨ ਨੂੰ ਕੋਈ ਹੱਕ ਨਹੀਂ ਹੈ ਕਿ ਸਾਡੇ ਦੇਸ਼ ਦੀ ਆਨ ਤੇ ਸ਼ਾਨ ਤਿਰੰਗੇ ਨੂੰ ਸਰਹੱਦ ਤੋਂ ਦੂਰ ਲਗਾਉਣ ਦੀ ਸਲਾਹ ਦੇਵੇ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨੀਆਂ ਦਾ ਤਿਰੰਗੇ ਨੂੰ ਦੇਖ ਕੇ ਘਬਰਾਉਣਾ ਸੁਭਾਵਿਕ ਹੈ। ਕਿਉਂਕਿ ਤਿਰੰਗਾ ਭਾਰਤ ਦੀ ਆਜ਼ਾਦੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਤਾਂ ਹੈ ਹੀ। ਇਸ ਦੇ ਨਾਲ ਸਰਹੱਦ ’ਤੇ ਤਿਰੰਗਾ ਝੰਡਾ ਝੂਲਦੇ ਦੇਖ ਕੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜ਼ਜ਼ਬਾ ਪੈਦਾ ਹੁੰਦਾ ਹੈ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…