ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਪਿੰਡ ਲਖਨੌਰ ਦਾ ਸਰਪੰਚ ਤੇ ਦੋ ਪੰਚ ਅਹੁਦੇ ਤੋਂ ਮੁਅਤਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੇੱਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀ ਆਈਏਐਸ ਨੇ ਇਕ ਹੁਕਮ ਜਾਰੀ ਕਰਕੇ ਗਰਾਮ ਪੰਚਾਇਤ ਲਖਨੌਰ ਦੇ ਸਰਪੰਚ ਸਤਨਾਮ ਸਿੰਘ, ਪੰਚ ਗੁਰਤੇਜ ਸਿੰਘ ਅਤੇ ਪੰਚ ਸ੍ਰੀਮਤੀ ਰਜਿੰਦਰ ਕੌਰ ਨੂੰ ਅਹੁਦੇ ਤੋਂ ਮੁਅਤਲ ਕਰ ਦਿੱਤਾ ਹੈ। ਆਪਣੇ ਹੁਕਮਾਂ ਵਿੱਚ ਡਾਇਰੈੈਕਟਰ ਸਿਬਿਨ ਸੀ ਨੇ ਕਿਹਾ ਹੈ ਕਿ ਮੁਅੱਤਲ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੈ ਸਕਦਾ ਅਤੇ ਉਸ ਦੀ ਮੁਅਤਲੀ ਦੇ ਦੌਰਾਨ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਬਾਕੀ ਦੇ ਪੰਚਾਂ ਵਿੱਚੋੱ ਚੁਣਿਆ ਜਾਵੇਗਾ। ਇਸਦੇ ਨਾਲ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖਰੜ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਬੈਂਕਾਂ ਵਿੱਚ ਸਰਪੰਚ ਦੇ ਨਾਮ ਤੇ ਗਰਾਮ ਪੰਚਾਇਤ ਦੇ ਖਾਤੇ ਚਲਦੇ ਹਨ, ਉਹ ਤੁਰੰਤ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਭੇਜੀ ਜਾਵੇ।
ਡਾਇਰੈਕਟਰ ਵਲੋੱ ਜਾਰੀ ਪੱਤਰ ਅਨੁਸਾਰ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਐਸ ਏ ਐਸ ਨਗਰ ਵਲੋੱ ਇਕ ਪੱਤਰ ਰਾਹੀਂ ਉਨ੍ਹਾਂ ਨੂੰ ਰਿਪੋਰਟ ਦਿਤੀ ਗਈ ਸੀ ਕਿ ਸਰਪੰਚ ਸਤਨਾਮ ਸਿੰਘ,ਪੰਚ ਗੁਰਤੇਜ ਸਿੰਘ ਅਤੇ ਰਜਿੰਦਰ ਕੌਰ ਨੇ ਸ਼ੈਸਨ ਕੋਰਟ ਮੁਹਾਲੀ ਵਿਖੇ ਚਲ ਰਹੇ ਗ੍ਰਾਮ ਪੰਚਾਇਤ ਲਖਨੌਰ ਦੀ ਜਮੀਨ ਦੇ ਕੇਸ ਵਿੱਚ ਬਿਆਨ ਦਿੱਤੇ ਸਨ ਕਿ ਇਸ ਜਮੀਨ ਦਾ ਪੈਸਾ ਮਾਲਕਾਂ ਨੂੰ ਵੰਡ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ ਜਦੋੱਕਿ ਇਹ ਜਮੀਨ ਪਿੰਡ ਦੀ ਸ਼ਾਮਲਾਟ ਜਮੀਨ ਸੀ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨੇ ਆਪਣੇ ਹਿਤਾਂ ਲਈ ਪੰਚਾਇਤ ਵਿਰੁੱਧ ਹੀ ਕਾਰਵਾਈ ਕੀਤੀ ਸੀ।
ਡਾਇਰੈਕਟਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸਰਪੰਚ ਅਤੇ ਪੰਚਾਂ ਨੂੰ ਚਾਹੀਦਾ ਸੀ ਕਿ ਉਹ ਝਗੜੇ ਵਾਲੀ ਜਮੀਨ ਦਾ ਕੇਸ ਪੰਜਾਬ ਵਿਲੇਜ ਕਾਮਨ ਲੈਂਡਜ ਐਕਟ ਅਧੀਨ ਕਰਦਾ ਜੇਕਰ ਉਦੋੱ ਕੋਈ ਫੈਸਲਾ ਕਿਸੇ ਪਾਰਟੀ ਦੇ ਹੱਕ ਵਿਚ ਹੋ ਜਾਂਦਾ ਤਾਂ ਉਸ ਅਨੁਸਾਰ ਹੀ ਹਿਸੇ ਕਰਵਾਏ ਜਾਂਦੇ ਪਰ ਮਾਲ ਰਿਕਾਰਡ ਅਨੁਸਾਰ ਇਹ ਜਮੀਨ ਸ਼ਾਮਲਾਤ ਹੈ ਇਸ ਲਈ ਲਖਨੌਰ ਦੇ ਸਰਪੰਚ ਸਤਨਾਮ ਸਿੰਘ, ਪੰਚ ਗੁਰਤੇਜ ਸਿੰਘ ਅਤੇ ਪੰਚ ਰਜਿੰਦਰ ਕੌਰ ਨੂੰ ਉਹਨਾਂ ਦੇ ਅਹੁਦੇ ਤੋਂ ਮੁਅਤਲ ਕਰ ਦਿਤਾ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…