Nabaz-e-punjsb.com

ਪੰਚਾਇਤੀ ਚੋਣਾਂ: ਮੁਹਾਲੀ ਆਬਕਾਰੀ ਟੀਮ ਨੇ 505 ਪੇਟੀਆਂ ਸ਼ਰਾਬ ਫੜੀ, ਕੈਂਟਰ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਾਹਰਲੇ ਰਾਜਾਂ ਤੋਂ ਨਾਜਾਇਜ਼ Îਸ਼ਰਾਬ ਦੀ ਆਮਦ ਨੂੰ ਰੋਕਣ ਲਈ ਮੁਹਾਲੀ ਆਬਕਾਰੀ ਸਟਾਫ਼ ਨੇ 505 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਹਾਇਕ ਆਬਕਾਰੀ ਤੇ ਕਰ ਕਮਿÎਸ਼ਨਰ ਮੁਹਾਲੀ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ਰਾਬ ਦੀ ਖੇਪ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ’ਤੇ ਆਬਕਾਰੀ ਤੇ ਕਰ ਅਫ਼ਸਰ (ਆਬਕਾਰੀ) ਵਿਨੋਦ ਪਾਹੂਜਾ, ਜਸਪ੍ਰੀਤ ਸਿੰਘ, ਸਰੂਪਇੰਦਰ ਸੰਧੂ ਅਤੇ ਵਿਨੈ ਕੁਮਾਰ ’ਤੇ ਆਧਾਰਿਤ ਟੀਮ ਵੱਲੋਂ ਮੈਕਡੀ ਬਾਈਪਾਸ ਏਅਰਪੋਰਟ ਰੋਡ, ਜ਼ੀਰਕਪੁਰ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਰਿਆਣਾ ਨੰਬਰੀ ਇੱਕ ਕੈਂਟਰ ਨੂੰ ਰੋਕਣ ਦੀ ਕੋਿÎਸ਼ਸ਼ ਕੀਤੀ ਗਈ ਪ੍ਰੰਤੂ ਚਾਲਕ ਗੱਡੀ ਨੂੰ ਛੱਡ ਕੇ ਮੌਕੇ ’ਤੇ ਫਰਾਰ ਹੋ ਗਿਆ। ਗੱਡੀ ਦੀ ਤਲਾÎਸ਼ੀ ਲੈਣ ’ਤੇ 505 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਇਸ ਸ਼ਰਾਬ ’ਤੇ ਕੋਈ ਵੀ ਹੋਲੋਗ੍ਰਾਮ ਨਹੀਂ ਲੱਗੇ ਹੋਏ ਸਨ ਅਤੇ ਇੰਝ ਜਾਪਦਾ ਹੈ ਕਿ ਚੰਡੀਗੜ੍ਹ ਦੇ ਪਲਾਂਟਾਂ ’ਚੋਂ ਅਣਅਧਿਕਾਰਿਤ ਤੌਰ ’ਤੇ ਸ਼ਰਾਬ ਦੀ ਕਥਿਤ ਨਾਜਾਇਜ਼ ਸਪਲਾਈ ਕੀਤੀ ਜਾ ਰਹੀ ਹੋਵੇ। ਆਬਕਾਰੀ ਵਿਭਾਗ ਵੱਲੋਂ ਫੜੀ ਗਈ ਸ਼ਰਾਬ ਅਤੇ ਗੱਡੀ ਜ਼ੀਰਕਪੁਰ ਪੁਲੀਸ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਆਬਕਾਰੀ ਐਕਟ ਕੇਸ ਦਰਜ ਕਰਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…