Share on Facebook Share on Twitter Share on Google+ Share on Pinterest Share on Linkedin 12 ਏਕੜ ਵਾਹੀਯੋਗ ਪੰਚਾਇਤੀ ਜ਼ਮੀਨ ਨਜਾਇਜ ਕਬਜ਼ੇ ਤੋਂ ਮੁਕਤ ਕਰਵਾਈ: ਆਸ਼ਿਕਾ ਜੈਨ ਜੋਤੀ ਸਿੰਗਲਾ\ਵਿਕਰਮ ਜੀਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਡੇਰਾਬੱਸੀ, 10 ਜੂਨ: ਇੱਥੋਂ ਦੇ ਨਜ਼ਦੀਕੀ ਪਿੰਡ ਗਰਾਮ ਪੰਚਾਇਤ ਸਮਗੋਲੀ (ਡੇਰਾਬੱਸੀ) ਵੱਲੋਂ ਸ਼ਾਮਲਾਤ ਜ਼ਮੀਨ ਕੁੱਲ ਰਕਬਾ 106 ਵਿਘੇ 7 ਵਿਸਵੇ ਜਿਸ ਉਪਰ ਵੱਖ-ਵੱਖ ਵਿਅਕਤੀਆਂ ਦਾ ਨਜਾਇਜ ਕਬਜਾ ਸੀ ਸਬੰਧੀ ਬੇਦਖਲੀ ਪਟੀਸ਼ਨ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਐਸ.ਏ.ਐਸ.ਨਗਰ (ਮੁਹਾਲੀ) ਦੀ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ। ਇਸ ਸਬੰਧੀ ਉਕਤ ਅਦਾਲਤ ਵੱਲੋਂ ਫੈਸਲਾ ਗਰਾਮ ਪੰਚਾਇਤ ਸਮਗੋਲੀ ਦੇ ਹੱਕ ਵਿੱਚ ਮਿਤੀ 09.12.2014 ਨੂੰ ਕਰ ਦਿੱਤਾ ਗਿਆ ਸੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਉਪਰੰਤ ਉਕਤ ਅਦਾਲਤ ਵੱਲੋਂ ਮਿਤੀ 3 ਜੂਨ 2015 ਨੂੰ ਉਕਤ ਜ਼ਮੀਨ ਦਾ ਕਬਜਾ ਲੈਣ ਲਈ ਵਾਰੰਟ ਕਬਜ਼ਾ ਜਾਰੀ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਅੱਜ ਮਿਤੀ 10.06.2020 ਨੂੰ ਮਾਲ ਵਿਭਾਗ ਦੀ ਹਾਜ਼ਰੀ ਵਿੱਚ ਸਮੇਤ ਪੁਲੀਸ ਫੋਰਸ ਨਾਜਾਇਜ ਕਬਜ਼ੇਦਾਰ ਪਾਸੋ ਉਕਤ ਜ਼ਮੀਨ ’ਚੋਂ 57 ਵਿਘੇ 16 ਵਿਸਵੇ ਵਾਹੀਯੋਗ ਜਮੀਨ ਦਾ ਕਬਜ਼ਾ ਗਰਾਮ ਪੰਚਾਇਤ ਸਮਗੋਲੀ ਨੂੰ ਮੌਕੇ ’ਤੇ ਦਿਵਾਇਆ ਗਿਆ ਅਤੇ ਬਾਕੀ ਜ਼ਮੀਨ ਗੈਰ ਮੁਮਕਿਨ ਹੈ। ਜਿਸ ਵਿੱਚ ਵਾਟਰ ਵਰਕਸ, ਸਕੂਲ, ਸ਼ਮਸ਼ਾਨਘਾਟ ਅਤੇ ਥੇਹ ਹੈ। ਜਿਸ ਦਾ ਕਬਜ਼ਾ ਗਰਾਮ ਪੰਚਾਇਤ ਸਮਗੋਲੀ ਪਾਸ ਹੀ ਹੈ। ਏਡੀਸੀ ਸ੍ਰੀਮਤੀ ਜੈਨ ਨੇ ਕਿਹਾ ਕਿ ਹੁਣ ਗਰਾਮ ਪੰਚਾਇਤ ਉਕਤ 57 ਵਿਘੇ 16 ਵਿਸਵੇ ਜ਼ਮੀਨ ਦੀ ਪਹਿਲੀ ਵਾਰ ਬੋਲੀ ਕਰਵਾਏਗੀ। ਕਬਜਾ ਕਾਰਵਾਈ ਕਰਨ ਸਮੇਂ ਸ੍ਰੀਮਤੀ ਜਸਵੀਰ ਕੌਰ ਨਾਇਬ ਤਹਿਸੀਲਦਾਰ ਬਤੌਰ ਡਿਊਟੀ ਮੈਜਿਸਟਰੇਟ ਹਾਜਰ ਸੀ । ਇਸ ਤੋਂ ਇਲਾਵਾ ਮੌਕੇ ਤੇ ਜਗਾਰ ਸਿੰਘ ਪੰਚਾਇਤ ਅਫਸਰ, ਸ੍ਰੀਮਤੀ ਸੈਲੀ ਜੋਤੀ ਪੰਚਾਇਤ ਸਕੱਤਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ