ਪੰਚਾਇਤ ਅਫ਼ਸਰ ਕਰਮ ਸਿੰਘ ਨੇ ਪਿੰਡ ਮਾਨਪੁਰ ਦੀ ਦਲਿਤ ਸ਼ਮਸ਼ਾਨਘਾਟ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ

ਪੰਚਾਇਤੀ ਜ਼ਮੀਨ ਤੋਂ ਛੁਡਵਾਏ ਨਜ਼ਾਇਜ਼ ਕਬਜ਼ੇ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 9 ਫਰਵਰੀ:
ਨਜ਼ਦੀਕੀ ਪਿੰਡ ਮਾਨਪੁਰ ਦੀ ਨਗਰ ਪੰਚਾਇਤ ਵੱਲੋਂ ਸ਼੍ਰੀਮਤੀ ਮਨਜੀਤ ਕੌਰ ਸਰਪੰਚ ਦੀ ਅਗਵਾਈ ਵਿੱਚ ਮਗਨਰੇਗਾ ਸਕੀਮ ਅਧੀਨ ਦਲਿਤ ਸ਼ਮਸ਼ਾਨਘਾਟ ਵਿੱਚ ਇੰਟਰਲਾਕ ਟਾਇਲ ਲਗਵਾ ਕੇ ਸਮਸ਼ਾਨਘਾਟ ਨੂੰ ਸੁੰਦਰ ਬਣਾਉਣ ਲਈ ਫੁੱਲ ਬੂਟੇ ਲਗਵਾਏ ਹਨ। ਅੱਜ ਸਮਸ਼ਾਨਘਾਟ ’ਚ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਪੰਚਾਇਤੀ ਜ਼ਮੀਨ ’ਤੇ ਹੋਏ ਨਜ਼ਾਇਜ਼ ਕਬਜ਼ਿਆਂ ਨੂੰ ਰੋਕਣ ਲਈ ਕੁਲਵਿੰਦਰ ਸਿੰਘ ਰੰਧਾਵਾ ਬੀ.ਡੀ.ਓ. ਖਮਾਣੋ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਮ ਸਿੰਘ ਪੰਚਾਇਤ ਅਫ਼ਸਰ, ਕੁਲਵੰਤ ਸਿੰਘ ਜੇ.ਈ. ਅਤੇ ਬਹਾਦਰ ਸਿੰਘ ਪੰਚਾਇਤ ਸੈਕਟਰੀ ਮਾਨਪੁਰ ਨੇ ਵਿਸ਼ੇਸ਼ ਦੌਰਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਦਰ ਸਿੰਘ ਪੰਚਾਇਤ ਸੈਕਟਰੀ ਨੇ ਦੱਸਿਆ ਕਿ ਐਸ.ਸੀ. ਸਮਸ਼ਾਨਘਾਟ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਗਰਾਮ ਪੰਚਾਇਤ ਵੱਲੋਂ ਮਗਨਰੇਗਾ ਅਧੀਨ ਨਿਰਮਾਣ ਕਾਰਜ ਕਰਵਾਏ ਜਾ ਰਹੇ ਹਨ। ਜਿਨ੍ਹਾਂ ਦਾ ਨਿਰਿਖ਼ਣ ਕਰਨ ਲਈ ਕਰਮ ਸਿੰਘ ਪੰਚਾਇਤ ਅਫ਼ਸਰ , ਕੁਲਵੰਤ ਸਿੰਘ ਜੇ.ਈ. ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਹਨ। ਉਨ੍ਹਾਂ ਦੱਸਿਆ ਕਿ ਉਪਰੋਤਕ ਅਫ਼ਸਰਾਂ ਵੱਲੋਂ ਪਿੰਡ ਦੇ ਵਿਅਕਤੀ ਬਲਕਾਰ ਸਿੰਘ ਵੱਲੋਂ ਪੰਚਾਇਤ ਦੀ ਜਮੀਨ ’ਤੇ ਕੀਤੇ ਜਾ ਰਹੇ ਨਾਜ਼ਾਇਜ ਕਬਜ਼ੇ ਨੂੰ ਵੀ ਕੰਧ ਗਿਰਾ ਕੇ ਛੁਡਵਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੰਚਾਇਤੀ ਜਮੀਨ ’ਤੇ ਨਾਜ਼ਾਇਜ ਕਬਜ਼ਾ ਨਹੀ ਕਰਨ ਦਿੱਤਾ ਜਾਵੇਗਾ ਅਤੇ ਬਾਕੀ ਰਹਿੰਦੇ ਨਾਜ਼ਾਇਜ਼ ਕਬਜ਼ਿਆਂ ਸਬੰਧੀ ਵੀ ਪੰਚਾਇਤ ਵੱਲੋਂ ਮਤਾ ਪਾ ਕੇ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ। ਇਸ ਮੌਕੇ ਮਨਜੀਤ ਕੌਰ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਬਲਦੇਵ ਸਿੰਘ ਪਨੈਚਾਂ ਵੀ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ…