ਇਤਿਹਾਸਕ ਪਿੰਡ ਦਾਊਂ ਦੇ ਸਰਪੰਚ ਦੀ ਥਾਂ ਪੰਚਾਇਤ ਸਕੱਤਰ ਲਾਇਆ ਪ੍ਰਬੰਧਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੁਹਾਲੀ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਵੱਲੋਂ ਗੋਂਦ ਲੈ ਗਏ ਇਤਿਹਾਸਕ ੦ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਗੋਸਲ ਦੀ ਥਾਂ ’ਤੇ ਵਿਕਾਸ ਦੇ ਕੰਮਾਂ ਦੇ ਲਈ ਨਿਰਮਲ ਸਿੰਘ ਪੰਚਾਇਤ ਸਕੱਤਰ ਨੂੰ ਪ੍ਰਬੰਧਕ/ਸਰਕਾਰੀ ਕਰਮਚਾਰੀ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਦਾਊਂ ਦੇ ਪੰਚ ਅਜਮੇਰ ਸਿੰਘ, ਗਿਆਨ ਸਿੰਘ, ਭਾਗ ਸਿੰਘ, ਸੁਖਪ੍ਰੀਤ ਸਿੰਘ ਅਤੇ ਸਲੀਮ ਖਾਂ ਨੇ ਲਿਖਤੀ ਤੌਰ ’ਤੇ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਸੀ ਕਿ ਪਿੰਡ ਦਾ ਸਰਪੰਚ ਸਾਮਲਾਤ ਜ਼ਮੀਨ ਦੀ ਸੰਭਾਲ, ਕੋਰਟ ਕੇਸਾਂ ਦੀ ਪੈਰਵਾਈ ਅਤੇ ਵਿਕਾਸ ਦੇ ਕੰਮਾਂ ਲਈ ਪ੍ਰਾਪਤ ਗ੍ਰਾਂਟ ਸਮੇਂ ਸਿਰ ਪੈਰਵਾਈ ਨਹੀਂ ਕਰ ਰਿਹਾ ਹੈ।
ਇਸ ਸਬੰਧੀ ਬੀਡੀਪੀਓ ਖਰੜ ਨੇ ਸਮੂਹ ਮੈਂਬਰ ਪੰਚਾਇਤ ਗ੍ਰਾਮ ਦਾਊਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਆਪ ਲੋਕ ਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹੋ, ਇਸ ਲਈ ਪੰਚਾਇਤ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਕਾਰਚ ਸੰਚਾਰੂ ਢੰਗ ਨਾਲ ਚਲਾਏ ਜਾਣ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ 9 ਅਪ੍ਰੈਲ ਤੋਂ ਪਹਿਲਾਂ ਸਾਰੇ ਕੰਮ ਸ਼ੁਰੂ ਕਰਕੇ ਦਫ਼ਤਰ ਨੂੰ ਰਿਪੋਰਟ ਭੇਜੀ ਜਾਵੇ। ਇਸ ਸਬੰਧੀ ਅੱਜ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ’ਚ ਇਹ ਰਿਪੋਰਟ ਨਾ ਦਿੱਤੀ ਗਈ ਅਤੇ ਨਾ ਹੀ ਦਫ਼ਤਰ ’ਚ ਹਾਜ਼ਰ ਹੋ ਕੇ ਪੱਖ ਪੇਸ਼ ਕੀਤਾ ਗਿਆ। ਪੱਤਰ ’ਚ ਇਹ ਵੀ ਕਿਹਾ ਗਿਆ ਕਿ ਸਰਕਾਰ ਵੱਲੋਂ ਪਿੰਡ ਲਈ ਜਾਰੀ ਹੋਈਆਂ ਗ੍ਰਾਂਟਾਂ ਸਮਾਂ ਬੱਧ ਹਨ, ਜੋ ਕਿ ਮਿੱਥੇ ਸਮੇਂ ਦੇ ਅੰਦਰ ਖਰਚ ਕੀਤੀਆਂ ਜਾਣੀਆਂ ਜ਼ਰੂਰੀ ਹਨ। ਇਸ ਸਬੰਧੀ ਗੁਰਬਿੰਦਰ ਸਿੰਘ ਸਰਾਓ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਐਸਏਐਸ ਨੇ ਨਗਰ ਪੰਜਾਬ ਪੰਚਾਇਤ ਰਾਜ ਐਕਟ 1994 ਦੀ ਧਾਰਾ 200 (1) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤ ਸਕੱਤਰ ਨੂੰ ਪ੍ਰਬੰਧਕ/ਸਰਕਾਰੀ ਕਰਮਚਾਰੀ ਨਿਯੁਕਤ ਕੀਤਾ ਹੈ।
ਉਧਰ, ਦੂਜੇ ਪਾਸੇ ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਗੋਸਲ ਦੇ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਸਬੰਧੀ ਪੱਖ ਰੱਖਣ ਦੇ ਲਈ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਕੁਝ ਪੰਜਾਬ ਵਿੱਚ ਸੱਤਾ ਬਦਲਣ ਦੇ ਬਾਅਦ ਰਾਜਨੀਤੀ ਤੋਂ ਪ੍ਰੇਰਿਤ ਹੈ।

Load More Related Articles
Load More By Nabaz-e-Punjab
Load More In General News

Check Also

ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ

ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ ਪਾਕਿਸਤਾਨ ਤੋਂ…