nabaz-e-punjab.com

ਪੰਚਾਇਤ ਯੂਨੀਅਨ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ, ਨਾਅਰੇਬਾਜ਼ੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਮੰਗ ਕੀਤੀ ਕਿ ਬਾਹਰੀ ਮਹਿਕਮਿਆਂ ਤੋਂ ਪੰਚਾਇਤਾਂ ਵਲੋੱ ਕਰਵਾਏ ਵਿਕਾਸ ਕਾਰਜਾਂ ਦੀ ਵਾਰ ਵਾਰ ਕਰਵਾਈ ਜਾ ਰਹੀ ਚੈਕਿੰਗ ਦੇ ਬਹਾਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਤੰਗ ਕਰਨ ਤੇ ਰੋਕ ਲਗਾਈ ਜਾਵੇ। ਇਸ ਮੌਕੇ ਯੂਨੀਅਨ ਵੱਲੋਂ ਏਡੀਸੀ ਮੁਹਾਲੀ ਨੂੰ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੀਆਈਡੀਬੀ ਤਹਿਤ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਦਿੱਤੀਆਂ ਗ੍ਰਾਂਟਾਂ ਦੀ ਵਾਰ ਵਾਰ ਜਾਂਚ ਕਰਵਾ ਕੇ ਪੰਚਾਂ ਸਰਪੰਚਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੰਚਾਇਤ ਮੈਂਬਰਾਂ ਅਤੇ ਪੰਚਾਇਤ ਮੁਲਜਮਾਂ ਵਿਚ ਭਾਰੀ ਰੋਸ ਹੈ।
ਇਸ ਸਬੰਧੀ ਅੱਜ ਯੂਨੀਅਨ ਵੱਲੋਂ ਸਮੂਹ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਧਰਨੇ ਦਿੱਤੇ ਗਏ ਹਨ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜਾਂਚ ਟੀਮਾਂ ਭੰਗ ਕੀਤੀਆਂ ਜਾਣ ਅਤੇ ਪੰਚਾਂ ਸਰਪੰਚਾਂ ਦੇ ਤਿੰਨ ਸਾਲਾਂ ਤੋਂ ਰੁਕੇ ਪਏ ਮਾਣ ਭੱਤੇ ਜਾਰੀ ਕੀਤੇ ਜਾਣ। ਧਰਨੇ ਦੀ ਅਗਵਾਈ ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕੀਤੀ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਬਲਦੇਵ ਸਿੰਘ ਐਡਵੋਕੇਟ ਹਰਬੰਸ ਸਿੰਘ ਢੋਲੇਵਾਲ, ਸਰਪੰਚ ਅਮਰਜੀਤ ਕੌਰ, ਅਵਤਾਰ ਸਿਘ, ਨਾਗਰ ਸਿੰਘ, ਓਮ ਪ੍ਰਕਾਸ਼, ਗੁਰਮੇਲ ਸਿੰਘ, ਕਸ਼ਮੀਰਾ ਰਾਮ ਪਿੰਡ ਮੱਕੜਿਆਂ, ਸਰਪੰਚ ਬਲਵਿੰਦਰ ਕੌਰ, ਬਹਾਦਰ ਸਿੰਘ ਪੰਚ, ਮਨਜੀਤ ਸਿੰਘ, ਅਜੀਤ ਸਿੰਘ, ਰਾਮ ਚੰਦਰ, ਰਣਜੀਤ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ, ਅਮਨਦੀਪ ਸਿੰਘ, ਜਸਬੀਰ ਸਿੰਘ, ਬਲੌਂਗੀ, ਸਰਪੰਚ ਅਵਤਾਰ ਸਿੰਘ ਬਲਾਕ ਪ੍ਰਧਾਨ ਅਮਰਨਾਥ ਪੰਚ ਪਿੰਡ ਮਨੌਲੀ, ਸਰਪੰਚ ਬਲਜਿੰਦਰ ਸਿੰਘ, ਹਰੀ ਸਿੰਘ ਪਿੰਡ ਜੰਡੀਆਲਾ, ਬਲਵਿੰਦਰ ਜਿਲ੍ਹਾ ਪ੍ਰਧਾਨ ਬਲੌਂਗੀ, ਬਲਵਿੰਦਰ ਸਿੰਘ ਸਾਬਕਾ ਪੰਚ ਪਿੰਡ ਮਾਣਕਪੁਰ ਕੱਲਰ, ਸਰਪੰਚ ਸੁਰਿੰਦਰ ਸਿੰਘ, ਜੰਗ ਸਿੰਘ, ਪਿੰਡ ਜੌਲੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…