nabaz-e-punjab.com

ਪਿੰਡ ਝਿਊਰਹੇੜੀ ਦੇ ਪੰਚਾਇਤੀ ਫੰਡਾਂ ’ਚ 3 ਕਰੋੜ 62 ਲੱਖ 61 ਹਜ਼ਾਰ 763 ਰੁਪਏ ਦੇ ਘਪਲੇ ਦਾ ਪਰਦਾਫਾਸ

ਬੀਡੀਪੀਓਜ਼ ਤੇ ਪੰਚਾਇਤ ਸਕੱਤਰਾਂ ਦੀ ਮਿਲੀ ਭੁਗਤ ਨਾਲ ਹੋਇਆ ਪੰਚਾਇਤੀ ਫੰਡਾਂ ਵਿੱਚ ਘਪਲਾ:

ਪੰਚਾਇਤ ਮੰਤਰੀ ਬਾਜਵਾ ਨੇ ਘਪਲੇ ਦੀ ਜਾਂਚ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਦਿੱਤੇ ਸਨ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ:
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਪਿੰਡ ਝਿਊਰਹੇੜੀ ਦੇ ਪੰਚਾਇਤੀ ਫੰਡਾਂ ਵਿੱਚ 03 ਕਰੋੜ 62 ਲੱਖ 61 ਹਜ਼ਾਰ 763 ਰੁਪਏ ਦਾ ਘਪਲਾ ਸਾਹਮਣੇ ਲਿਆਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਪਿੰਡ ਝਿਉੂਰਹੇੜੀ ਦੇ ਪੰਚਾਇਤੀ ਫੰਡਾਂ ਵਿੱਚ ਹੋਈ ਹੇਰਾਫੇਰੀ ਦੀਆਂ ਸਿਕਾਇਤਾਂ ਮਿਲਣ ਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਪੰਜਾਬ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਦੀ ਜਾਂਚ ਕਰਾਉਣ ਲਈ ਆਦੇਸ਼ ਦਿੱਤੇ ਸਨ ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਸ੍ਰੀ ਵਰਮਾ ਨੇ ਦੱਸਿਆ ਕਿ ਸ੍ਰ: ਬਾਜਵਾ ਦੇ ਆਦੇਸ਼ਾਂ ਅਨੁਸਾਰ ਪਿੰਡ ਝਿਊਰਹੇੜੀ ਦੀ ਪੰਚਾਇਤ ਵੱਲੋਂ ਕਰਵਾਏ ਗਏ ਕੰਮਾਂ ਦੀ ਜਾਂਚ ਕਰਨ ਲਈ ਨਿਗਰਾਨ ਇੰਜੀਨੀਅਰ, ਪੰਚਾਇਤੀ ਰਾਜ, ਲੋਕ ਨਿਰਮਾਣ ਸਰਕਲ ਨੂੰ ਆਦੇਸ਼ ਦਿੱਤੇ ਸਨ ਜਿਨ੍ਹਾਂ ਨੇ ਅਧਿਕਾਰੀਆਂ ਦੀ ਟੀਮ ਬਣਾ ਕੇ ਬਰੀਕੀ ਨਾਲ ਕੰਮਾਂ ਦੀ ਪੜਤਾਲ ਕਰਵਾਈ ਜਿਸ ਵਿੱਚ ਉਨ੍ਹਾਂ ਅਹਿੰਮ ਖੁਲਾਸੇ ਕੀਤੇ ਹਨ।
ਜਾਂਚ ਅਧਿਕਾਰੀ ਨੇ ਆਪਣੇ ਵੱਲੋਂ ਦਿੱਤੀ ਰਿਪੋਰਟ ਵਿੱਚ ਲਿਖਿਆ ਹੈ ਕਿ ਬਲਾਕ ਖਰੜ ਦੇ ਰਹਿ ਚੁੱਕੇ ਬੀ.ਡੀ.ਪੀ.ਓ ਮਹਿੰਦਰ ਸਿੰਘ, ਮਲਵਿੰਦਰ ਸਿੰਘ, ਜਤਿੰਦਰ ਸਿੰਘ ਢਿੱਲੋ ਅਤੇ ਪੰਚਾਇਤ ਸਕੱਤਰ ਜਸਵੀਰ ਸਿੰਘ ਅਤੇ ਰਵਿੰਦਰ ਸਿੰਘ ਨੇ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਅਤੇ ਹੋਰ ਪੰਚਾਂ ਨਾਲ ਮਿਲ ਕੇ ਪੰਚਾਇਤੀ ਫੰਡਾਂ ਵਿੱਚ ਵੱਡੇ ਪੱਧਰ ਤੇ ਘਪਲੇ ਵਾਜੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਪੰਚਾਇਤ ਵੱਲੋਂ 6 ਕਰੋੜ 33 ਲੱਖ 29 ਹਜਾਰ 209 ਰੁਪਏ ਦੀ ਰਾਸੀ ਬਿਨ੍ਹਾਂ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਤੋਂ ਖਰਚ ਕੀਤੀ ਗਈ। ਜਦਕਿ ਪੜਤਾਲ ਦੌਰਾਨ ਕਰਵਾਏ ਗਏ ਕੰਮਾਂ ਦੀ ਕੀਤੀ ਗਈ ਅਸੈਸਮੈਂਟ 02 ਕਰੋੜ 70 ਲੱਖ 67 ਹਜ਼ਾਰ 446 ਰੁਪਏ ਬਣਦੀ ਹੈ ਇਸ ਤਰ੍ਹਾਂ ਪੰਚਾਇਤੀ ਫੰਡਾਂ ਚ 03 ਕਰੋੜ 62 ਲੱਖ 61 ਹਜ਼ਾਰ 763 ਰੁਪਏ ਦੀ ਹੇਰਾਫੇਰੀ ਕੀਤੀ ਗਈ।
ਜਾਂਚ ਅਫ਼ਸਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ ਰਾਸੀ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਸਰਪੰਚ ਗਰਾਮ ਪੰਚਾਇਤ ਝਿਊਰਹੇੜੀ ਤੋਂ ਵਸੂਲਨ ਯੋਗ ਹੈ ਅਤੇ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਸਿਫਾਰਸ ਵੀ ਕੀਤੀ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਪੜਤਾਲੀਆਂ ਅਫ਼ਸਰ ਨੇ ਆਪਣੇ ਵੱਲੋਂ ਸੌਂਪੀ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਪੰਚਾਇਤ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਫਰਜੀ ਮਾਸਟਰ ਰੋਲ ਤਿਆਰ ਕਰਵਾਕੇ ਅਦਾਇਗੀਆਂ ਕੀਤੀਆਂ ਗਈਆਂ ਅਤੇ ਜਾਲੀ ਮਾਸਟਰ ਰੋਲ ਪੰਚਾਇਤ ਫ਼ੰਡਾਂ ਨੂੰ ਹੜਪਨ ਦੀ ਮਨਸਾ ਨਾਲ ਤਿਆਰ ਕਰਵਾਏ ਗਏ। ਇਸ ਤੋਂ ਇਲਾਵਾ ਜਾਲੀ ਬਿਲ ਬਣਾ ਕੇ ਪੰਚਾਇਤੀ ਫੰਡ ਵੀ ਖੁਰਦ ਬੁਰਦ ਕੀਤੇ ਗਏ।
ਸ੍ਰੀ ਵਰਮਾ ਨੇ ਦੱਸਿਆ ਕਿ ਪੰਚਾਇਤੀ ਫੰਡਾਂ ਵਿੱਚ ਕੀਤੀ ਹੇਰਾਫੇਰੀ ਕਾਰਨ ਖਰੜ ਬਲਾਕ ਦੇ ਰਹਿ ਚੁੱਕੇ ਬੀ.ਡੀ.ਪੀ.ਓ ਮਹਿੰਦਰ ਸਿੰਘ, ਮਾਲਵਿੰਦਰ ਸਿੰਘ, ਜਤਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਜਸਵੀਰ ਸਿੰਘ ਅਤੇ ਰਵਿੰਦਰ ਸਿੰਘ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਚੋਕਸੀ ਬਿਉਰੋ ਪੰਜਾਬ ਨੂੰ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਸਮੁੱਚੇ ਮਾਮਲੇ ਦੀ ਪੜਤਾਲ ਕਰਵਾ ਕੇ ਰਿਪੋਰਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਭੇਜਣ ਲਈ ਵੀ ਲਿਖਿਆ ਗਿਆ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਗਰਾਮ ਪੰਚਾਇਤ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਕਰਵਾਏ ਗਏ ਕੰਮਾਂ ਵਿਰੁਧ 01 ਕਰੋੜ 02 ਲੱਖ 96 ਹਜਾਰ 264 ਰੁਪਏ ਦੀ ਰਾਸੀ ਵੱਖ‐ਵੱਖ ਬੈਂਕਾਂ ਵਿਚੋ ਕਢਵਾਕੇ ਮਾਸਟਰ ਰੋਲਾਂ ਦੇ ਵਿਰੁਧ ਅਦਾਇਗੀਆਂ ਕੀਤੀਆਂ ਹਨ। ਪੜਤਾਲ ਕਰਨ ਉਪਰੰਤ ਕਰਵਾਏ ਗਏ ਕੰਮਾਂ ਵਿਰੁੱਧ ਕੁੱਲ 53 ਲੱਖ 61 ਹਜਾਰ 436 ਰੁਪਏ ਦਾ ਖਰਚਾ ਬਣਦਾ ਹੈ।
ਇਸ ਤਰ੍ਹਾਂ 49 ਲੱਖ 36 ਹਜਾਰ 826 ਰੁਪਏ ਦੀਆਂ ਵੱਧ ਅਦਾਇਗੀਆਂ ਕੀਤੀਆਂ ਗਈਆ। ਉਨ੍ਹਾਂ ਹੋਰ ਦੱਸਿਆ ਕਿ ਪੰਚਾਇਤ ਵੱਲੋ ਵਿਕਾਸ ਕੰਮਾਂ ਵਿਰੁੱਧ ਕੁੱਲ 03 ਕਰੋੜ 76 ਲੱਖ 26 ਹਜਾਰ 779 ਰੁਪਏ ਦੀ ਰਾਸੀ ਇਨ੍ਹਾਂ ਕੰਮਾਂ ਤੇ ਵਰਤੇ ਗਏ ਕੰਮਾਂ ਸਮਾਨ ਉਪਰ ਖਰਚ ਕੀਤੀ ਦਿਖਾਈ ਗਈ ਹੈ। ਪਰੰਤੂ ਅਸਲ ਵਿੱਚ ਜੋ ਵਿਕਾਸ ਕਾਰਜ ਕੀਤੇ ਦਿਖਾਏ ਗਏ ਹਨ ਉਨ੍ਹਾਂ ਤੇ ਕੁੱਲ 02 ਕਰੋੜ 8 ਲੱਖ 30 ਹਜਾਰ 87 ਰੁਪਏ ਦੇ ਮਟੀਰੀਅਲ ਦੀ ਖਪਤ ਹੋਈ। ਇਸ ਤਰ੍ਹਾਂ ਪੰਚਾਇਤ ਵੱਲੋ ਫਰਜੀ ਬਿਲ ਪਾ ਕੇ 01 ਕਰੋੜ 67 ਲੱਖ 96 ਹਜਾਰ 692 ਰੁਪਏ ਦੀ ਰਾਸੀ ਖੁਰਦ ਬੁਰਦ ਕੀਤੀ ਗਈ। ਇਸ ਤਰ੍ਹਾਂ ਪੰਚਾਇਤ ਵੱਲੋ ਮਿਲੀ ਭੁਗਤ ਨਾਲ ਹੋਰ ਕੰਮਾਂ ਤੇ ਵੀ ਵਾਧੂ ਖਰਚ ਦਿਖਾਇਆ ਗਿਆ ਹੈ। ਜੋ ਕਿ ਪੜਤਾਲ ਕਰਨ ਤੋਂ ਬਾਅਦ ਸਾਹਮਣੇ ਆਇਆ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…