
ਗਰਾਮ ਪੰਚਾਇਤਾਂ ਵੱਲੋਂ ਅੌਰਤਾਂ ਦੇ ਸ਼ਸ਼ਕਤੀਕਰਨ ਸਬੰਧੀ ਚੁੱਕੇ ਜਾ ਰਹੇ ਹਨ ਠੋਸ ਕਦਮ
ਗਰਾਮ ਪੰਚਾਇਤ ਨਿੰਬੂਆਂ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਲਈ ਘਰੇਲੂ ਅੌਰਤਾਂ ਦਾ ਲਿਆ ਜਾ ਰਿਹਾ ਸਹਿਯੋਗ
ਘਰ ਦੇ ਕੰਮ ਦੇ ਨਾਲ ਨਾਲ ਵਾਧੂ ਪੈਸੇ ਕਮਾ ਰਹੀਆਂ ਹਨ ਪਿੰਡ ਦੀਆਂ ਅੌਰਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਜ਼ਿਲ੍ਹੇ ਦੀਆਂ ਗਰਾਮ ਪੰਚਾਇਤਾਂ ਵੱਲੋਂ ਅੌਰਤਾਂ ਦੇ ਸਸ਼ਕਤੀਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਕੌਮੀ ਬਾਲੜੀ ਦਿਵਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪੰਚਾਇਤ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗ੍ਰਾਂਮ ਪੰਚਾਇਤ ਨਿੰਬੂਆਂ ਅੌਰਤਾਂ ਦੇ ਸਸ਼ਕਤੀਕਰਨ ਲਈ ਕਈ ਯਤਨਸ਼ੀਲ ਹੈ। ਗ੍ਰਾਮ ਪੰਚਾਇਤ ਨਿੰਬੂਆਂ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਲਈ ਘਰੇਲੂ ਅੌਰਤਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਜਿਸ ਨਾਲ ਉਹ ਘਰ ਦੇ ਕੰਮ ਦੇ ਨਾਲ ਨਾਲ ਵਾਧੂ ਆਮਦਨ ਕਮਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਾਫ ਸਫਾਈ ਨੂੰ ਮੁੱਖ ਰੱਖਦੇ ਹੋਏ ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਨਿੰਬੂਆਂ ਵਿੱਚ ਦਸੰਬਰ ਦੇ ਮਹੀਨੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਗਾਇਆ. ਇਸ ਪ੍ਰੋਜੈਕਟ ਅਧੀਨ ਪਿੰਡ ਦੇ ਸਾਰੇ ਘਰਾਂ ਨੂੰ ਦੋ-ਦੋ ਡਸਟਬਿਨ ਰਾਉਂਡਗਲਾਸ ਫਾਉਂਡੇਸ਼ਨ ਵੱਲੋਂ ਵੰਡੇ ਗਏ ਸਨ। ਪਿੰਡ ਦੇ ਸਾਰੇ ਘਰਾਂ ’ਚੋਂ ਕੂੜਾ ਕਰਕਟ ਇੱਕਠਾ ਕਰਨ ਅਤੇ ਇਸ ਦੀ ਸੈਗਰੀਗੇਸ਼ਨ ਕਰਨ ਲਈ ਸਰਪੰਚ ਵੱਲੋਂ ਪਿੰਡ ਦੀਆਂ ਹੀ ਦੋ ਅੌਰਤਾਂ (ਸ੍ਰੀਮਤੀ ਕਰਮ ਕੌਰ ਪਤਨੀ ਸੋਹਣ ਸਿੰਘ ਅਤੇ ਸ੍ਰੀਮਤੀ ਸਵਿੱਤਰੀ ਦੇਵੀ ਪਤਨੀ ਛੱਜੂ ਸਿੰਘ) ਨੂੰ ਕੰਮ ਦਿੱਤਾ ਗਿਆ ਹੈ।
ਇਨ੍ਹਾਂ ਦੋ ਅੌਰਤਾਂ ਨੂੰ ਮਹੀਨੇ ਦੇ 6 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਇਹ ਦੋਨੋਂ ਅੌਰਤਾਂ ਆਪਣੇ ਘਰ ਦੇ ਕੰਮ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕਰਦੀਆਂ ਸਨ। ਇਸ ਨੌਕਰੀ ਨਾਲ ਇਹ ਦੋਨੋਂ ਅੌਰਤਾਂ ਆਪਣੇ ਪੈਰਾਂ ਤੇ ਖੜੀਆਂ ਹੋ ਗਈਆਂ ਹਨ। ਇਹ ਦੋਨੋਂ ਅੌਰਤਾਂ ਆਪਣੀ ਇਸ ਨੌਕਰੀ ਤੋਂ ਬਹੁਤ ਖੁਸ਼ ਹਨ। ਇਨ੍ਹਾਂ ਅੌਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਪੂਰੀ ਸਫਲਤਾ ਨਾਲ ਚਲਾ ਸਕਦੀਆਂ ਹਨ।