ਸੀਜੀਸੀ ਲਾਂਡਰਾਂ ਵਿਖੇ ਫਾਰਮਾਸਿਊਟੀਕਲ ਸੈਕਟਰ ਵਿੱਚ ਸਥਿਰਤਾ ਤੇ ਰੁਜ਼ਗਾਰ ਦੇ ਹੁਨਰ ਵਿਸ਼ੇ ’ਤੇ ਵਿਚਾਰ ਗੋਸ਼ਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ) ਦੇ ਲਾਂਡਰਾਂ ਕੈਂਪਸ ਵਿਖੇ ਪੰਜਾਬ ਸਟੇਟ ਫਾਰਮੇਸੀ ਕੌਂਸਲ, ਪੰਜਾਬ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਅਤੇ ਏਪੀਟੀਆਈ ਦੇ ਸਹਿਯੋਗ ਨਾਲ ‘ਫਾਰਮਾਸੀਟੀਕਲ ਸੈਕਟਰ ਵਿੱਚ ਸਸਟੇਨੇਬਿਲਟੀ ਐਂਡ ਇੰਪਲੋਏਬਿਲਟੀ ਸਕਿੱਲਜ਼ ਵਿਸ਼ੇ ’ਤੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਰੁਜ਼ਗਾਰ ਯੋਗਤਾ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਕਰਨ ਲਈ ਫਾਰਮਾਸਿਊਟੀਕਲ ਸੈਕਟਰ ਵਿੱਚ ਨਵੀਨਤਮ ਵਿਕਾਸ ਨਾਲ ਤਾਲਮੇਲ ਕਾਇਮ ਕਰਨਾ ਸੀ।
ਜਿਸ ਦਾ ਉਦਘਾਟਨ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਬਾਂਸਲ ਨੇ ਕੀਤਾ। ਨਰਿੰਦਰ ਮੋਹਨ ਸ਼ਰਮਾ ਪ੍ਰਧਾਨ ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਡਾ. ਪੀਐਨ ਹਰੀਸ਼ਕੇਸ਼ਾ, ਕੈਂਪਸ ਡਾਇਰੈਕਟਰ ਸੀਜੀਸੀ ਲਾਂਡਰਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸ੍ਰੀ ਬਾਂਸਲ ਨੇ ਭਾਰਤੀ ਫਾਰਮੇਸੀ ਖੇਤਰ ਵਿੱਚ ਪੰਜਾਬ ਦੇ ਵੱਡੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਮੁੱਚੇ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਤਬਦੀਲੀ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਫਾਰਮੇਸੀ ਦੇ ਗਰੈਜੂਏਟਾਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਬਿਹਤਰ ਹੁਨਰਮੰਦ ਅਤੇ ਲੈਸ ਬਣਾਉਣ ਲਈ ਫਾਰਮੇਸੀ ਸਿੱਖਿਆ ਲਈ ਸਿਲੇਬਸ ਵਿੱਚ ਸ਼ੁਰੂ ਕੀਤੇ ਜਾ ਰਹੇ ਬਦਲਾਅ ’ਤੇ ਵੀ ਧਿਆਨ ਕੇਂਦਰਿਤ ਕੀਤਾ।
ਪ੍ਰੋ. ਆਨੰਦ ਸ਼ਰਮਾ, ਮੁਖੀ ਫਾਰਮਾਸਿਊਟੀਕਲ ਮੈਨੇਜਮੈਂਟ ਅਤੇ ਡਾ. ਵੰਦਿਤਾ ਕੱਕੜ, ਪ੍ਰੋਫੈਸਰ ਯੂਆਈਪੀਐੱਸ ਪੰਜਾਬ ਯੂਨੀਵਰਸਿਟੀ ਨੇ ਨਿਰੰਤਰ ਸਿੱਖਦੇ ਰਹਿਣ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਸੂਬੇ ਦੇ ਫਾਰਮਾਸਿਸਟਾਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਜਿਸ ਵਿੱਚ ਫਾਰਮਾਸਿਊਟੀਕਲ ਸੈਕਟਰ ਵਿੱਚ ਵਿਸ਼ੇਸ਼ ਸੇਵਾਵਾਂ ਲਈ ਐਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ। ਇਸ ਮੌਕੇ ਡਾ. ਜਸਬੀਰ ਸਿੰਘ, ਰਜਿਸਟਰਾਰ, ਪੰਜਾਬ ਰਾਜ ਫਾਰਮੇਸੀ ਕੌਂਸਲ, ਬਸੰਤ ਮਿੱਤਲ, ਸੀਨੀਅਰ ਡਰੱਗ ਇੰਸਪੈਕਟਰ, ਗਵਰਮੈਂਟ ਆਫ਼ ਐਚਪੀ, ਡਾ.ਐਮਐਲ ਪਾਠਕ, ਮੀਤ ਪ੍ਰਧਾਨ, ਇੰਡਸਵਿਫਟ, ਲਿਮਟਿਡ, ਰਾਜੀਵ ਸ਼ਰਮਾ, ਟੈਕਨੀਕਲ ਡਾਇਰੈਕਟਰ ਅਤੇ ਫਾਊਂਡਰ ਮੈਂਬਰ, ਹੈਲਥ ਕੁਐਸਟ ਫਾਊਂਡੇਸ਼ਨ, ਸੁਭਾਸ਼ ਸਿੰਘ, ਜੀਐੱਮ, ਯੂਐੱਸਵੀ ਫਾਰਮਾਸਿਊਟੀਕਲ, ਜਗਦੀਪ ਸਿੰਘ, ਪ੍ਰਧਾਨ, ਪੰਜਾਬ ਡਰੱਗ ਮੈਨੂਫੈਕਚਰਿੰਗ ਐਸੋਸੀਏਸ਼ਨ ਅਤੇ ਪ੍ਰੋ. ਗੁਲਸ਼ਨ ਕੇ ਬਾਂਸਲ ਪ੍ਰਧਾਨ ਪੰਜਾਬ ਰਾਜ ਏਪੀਟੀਆਈ ਮੌਜੂਦ ਸਨ। ਡਾ. ਸੌਰਭ ਸ਼ਰਮਾ, ਡਾਇਰੈਕਟਰ, ਸੀਸੀਪੀ ਲਾਂਡਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…