
ਖਰੜ ਪੱਤਰਕਾਰ ਸੰਘ ਦੀ ਚੋਣ ਵਿੱਚ ਪੰਕਜ ਚੱਡਾ ਨੂੰ ਪ੍ਰਧਾਨ ਤੇ ਜਗਵਿੰਦਰ ਨੂੰ ਚੇਅਰਮੈਨ ਚੁਣਿਆ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਅਪਰੈਲ:
ਖਰੜ ਪੱਤਰਕਾਰ ਸੰਘ ਦੀ ਅੱਜ ਇੱਥੇ ਹੋਈ ਚੋਣ ਵਿੱਚ ਜਗਵਿੰਦਰ ਸਿੰਘ ਨੂੰ ਚੇਅਰਮੈਨ ਅਤੇ ਪੰਕਜ ਚੱਢਾ ਨੂੰ ਪ੍ਰਧਾਨ ਚੁਣਿਆ ਗਿਆ। ਖਰੜ ਪੱਤਰਕਾਰ ਸੰਘ ਦੇ ਪ੍ਰਧਾਨ ਦੀ ਚੋਣ ਲਈ ਤਿੰਨ ਅਹੁਦੇਦਾਰਾਂ ਜਗਵਿੰਦਰ ਸਿੰਘ, ਪੰਕਜ ਚੱਢਾ ਅਤੇ ਵਿਸ਼ਾਲ ਨਾਗਪਾਲ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ ਅਤੇ ਅੱਜ ਵੋਟਿੰਗ ਹੋਣੀ ਸੀ। ਇਸ ਦੌਰਾਨ ਸਾਰਿਆਂ ਵਿੱਚ ਸਹਿਮਤੀ ਹੋ ਗਈ ਅਤੇ ਪਰਚੀਆਂ ਪਾ ਕੇ ਚੋਣ ਪ੍ਰਕਿਰਿਆ ਨੇਪਰੇ ਚਾੜੀ ਗਈ। ਇਸ ਮੌਕੇ ਪਰਚੀ ਪ੍ਰਥਾ ਅਨੁਸਾਰ ਜਗਵਿੰਦਰ ਸਿੰਘ ਨੂੰ ਚੇਅਰਮੈਨ, ਪੰਕਜ ਚੱਢਾ ਨੂੰ ਪ੍ਰਧਾਨ ਅਤੇ ਵਿਸ਼ਾਲ ਨਾਗਪਾਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਉਪਰੰਤ ਸਰਬਸੰਮਤੀ ਨਾਲ ਬਾਕੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਹਰਵਿੰਦਰ ਮਹਿਰਾ ਨੂੰ ਜਨਰਲ ਸਕੱਤਰ, ਅਸ਼ਵਨੀ ਗੌੜ ਨੂੰ ਮੀਤ ਪ੍ਰਧਾਨ, ਗਗਨਦੀਪ ਘੜੂੰਆਂ ਨੂੰ ਸਕੱਤਰ, ਮਨੋਜ ਗਿਰਧਰ ਨੂੰ ਸੰਯੁਕਤ ਸਕੱਤਰ, ਸ਼ਮਿੰਦਰ ਸਿੰਘ ਨੂੰ ਪੀਆਰਓ, ਕਾਲਾ ਸਿੰਘ ਸੈਣੀ ਨੂੰ ਦਫ਼ਤਰ ਸਕੱਤਰ ਅਤੇ ਅਮਰਦੀਪ ਸਿੰਘ ਸੈਣੀ ਨੂੰ ਕੈਸ਼ੀਅਰ ਚੁਣਿਆ ਗਿਆ।