ਪੰਥਕ ਅਕਾਲੀ ਲਹਿਰ ਵੱਲੋਂ ਜ਼ਿਲ੍ਹਾ ਪੱਧਰ ’ਤੇ 5 ਮੈਂਬਰੀ ਦਿਹਾਤੀ ਤੇ ਸ਼ਹਿਰੀ ਕਮੇਟੀਆਂ ਗਠਨ ਕਰਨ ਦਾ ਫੈਸਲਾ

ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਮਰਿਆਦਾ ਅਤੇ ਸਿੱਖ ਸਿਧਾਂਤਾ ਦੀ ਰਖਵਾਲੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ

ਧਰਮ ਪ੍ਰਚਾਰ ਸਬੰਧੀ ਲਿਆ ਅਹਿਮ ਫੈਸਲਾ, ਵਿਦੇਸ਼ਾਂ ਅਤੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਨੂੰ ਨਾਲ ਜੋੜਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਸਿੱਖ ਪੰਥ ਦੀ ਅਹਿਮ ਸ਼ਖ਼ਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਵੱਲੋ ਮਿਲਕੇ ਨਿਰੋਲ ਧਾਰਮਿਕ ਪਾਰਟੀ (ਜੱਥੇਬੰਦੀ) ਪੰਥਕ ਅਕਾਲੀ ਲਹਿਰ ਦਾ ਜੋ ਗਠਨ ਕੀਤਾ ਗਿਆ ਸੀ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਤੇ ਸ਼੍ਰੋਮਣੀ ਕਮੇਟੀ ਦੁਆਰਾ ਗੁਰਧਾਮਾਂ ਦੀ ਸੇਵਾ ਸੰਭਾਲ ਸਬੰਧੀ ਵਿਸ਼ੇਸ਼ ਐਲਾਨ ਕੀਤਾ ਗਿਆ ਸੀ ਦੀ ਅੱਜ ਐਗਜਟਿਕਵ ਕਮੇਟੀ ਦੀ ਮੀਟਿੰਗ ਮੁਹਾਲੀ ਵਿੱਚ ਭਾਈ ਰਣਜੀਤ ਸਿੰਘ ਤੇ ਬਾਬਾ ਬੇਦੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਅਹਿਮ ਫੈਸਲੇ ਕੀਤੇ ਗਏ। ਜਿਨਾਂ ਵਿੱਚ ਅਗਲੇ ਇਕ ਮਹੀਨੇ ਵਿੱਚ ਹਰ ਜ਼ਿਲੇ ਵਿੱਚ ਸ਼ਹਿਰੀ ਅਤੇ ਦਿਹਾਤੀ ਪੰਜ-ਪੰਜ ਮੈਬਰੀਂ ਕਮੇਟੀਆ ਬਣਾਉਣ ਦਾ ਫੈਸਲਾ ਕੀਤਾ ਗਿਆ। ਜਿਸ ਸਬੰਧੀ ਸਮੂਹ ਅੇਗਜਿਕਟਵ ਮੈਬਰਾਂ ਦੀਆਂ ਜ਼ਿਲਾ ਵਾਰ ਡਿਊਟੀਆਂ ਲਗਾਈਆ ਗਈਆਂ ਹਨ ਇਹ ਸਾਰੇ ਢਾਂਚੇ ਨੂੰ ਮੁੰਕਮਲ ਕਰਨ ਦਾ ਤਕਰੀਬਨ ਇਕ ਮਹੀਨੇ ਦਾ ਸਮਾ ਮਿਥਿਆ ਗਿਆ ਹੈ।
ਇਹਨਾਂ ਕਮੇਟੀਆਂ ਵਿੱਚ ਗੁਰਸਿੱਖੀ ਦੀ ਚੜ੍ਹਦੀ ਕਲਾ ਵਾਲੀ ਅਤੇ ਸੁਹਿਰਦ ਸੋਚ ਰੱਖਣ ਵਾਲੇ ਨਾਮਵਰ ਆਗੂਆਂ ਨੂੰ ਜਿਨਾਂ ਦਾ ਇਲਾਕਿਆਂ ਵਿੱਚ ਚੰਗਾ ਰਸੂਖ ਹੋਵੇ ਉਹਨਾਂ ਨੂੰ ਅੱਗੇ ਲਿਆਉਣ ਦਾ ਫੈਸਲਾ ਕੀਤਾ ਗਿਆ। ਉਸਤੋ ਬਾਅਦ ਸ਼੍ਰੋਮਣੀ ਕਮੇਟੀ ਹਲਕਾਵਾਇਜ 11 ਮੈਬਰੀਂ ਕਮੇਟੀਆਂ ਬਣਾਉਣ ਦੀ ਤਜਵੀਜ ਰੱਖੀ ਗਈ। ਇਸਤੋਂ ਇਲਾਵਾ ਵਿਦੇਸ਼ਾ ਦੇ ਯੂਨਟ ਵੀ ਜਲਦ ਤਿਆਰ ਕੀਤੇ ਜਾਣਗੇ। ਹਰਿਆਣਾ ਹਿਮਾਚਲ ਪ੍ਰਦੇਸ਼ ਜਿਥੇ ਸ਼੍ਰੋਮਣੀ ਕਮੇਟੀ ਦੀਆਂ ਸੀਟਾਂ ਹਨ ਤੇ ਵੀ ਪੰਜਾਬ ਦੀ ਤਰਜ਼ ਤੇ ਸੰਗਠਨ ਬਣਾਇਆ ਜਾਵੇਗਾ ।ਨਾਲ ਦੀ ਨਾਲ ਦਿੱਲੀ ਸਮੇਤ ਹੋਰ ਰਾਜਾਂ ਵਿੱਚ ਵੀ ਖਾਸ ਯੂਨਟ ਤਿਆਰ ਕੀਤੇ ਜਾਣਗੇ ।
ਇਸੇ ਤਰਾਂ ਗੁਰਮਤਿ ਪ੍ਰਚਾਰ ਪ੍ਰਸਾਰ ਮੁਹਿੰਮ ਵਿਸ਼ੇਸ਼ ਤੌਰ ਤੇ ਚਲਾਈ ਜਾਵੇਗੀ ਜਿਨਾਂ ਲਈ ਅੰਤਰਿੰਗ ਕਮੇਟੀ ਮੈਂਬਰ ਪੰਥਕ ਅਕਾਲੀ ਲਹਿਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੂੰ ਪੂਰੀ ਜਿੰਮੇਵਾਰੀ ਸੋਂਪੀ ਗਈ ਹੈ ਬਹੁਤ ਜਲਦ ਉਹ ਸੰਤ ਸਮਾਜ ਦੀਆਂ ਨਾਮਵਰ ਸ਼ਖਸੀਅਤਾ ਦੀ ਸ੍ਰਪ੍ਰਸਤੀ ਹੇਠ ਵੱਡੇ ਪੱਧਰ ਤੇ ਨੋਜੁਆਨ ਸਿੱਖ ਪ੍ਰਚਾਰਕਾਂ ਦਾ ਸੰਗਠਨ ਬਣਾਉਣੇ ਸਬੰਧੀ ਵੀ ਮਤਾ ਪਾਸ ਕੀਤਾ ਗਿਆ ਤੇ ਜਿੰਮੇਵਾਰੀ ਸੌਂਪ ਦਿੱਤੀ ਗਈ। ਇਸੇ ਤਰਾਂ ਜਦੋ ਪੰਜਾਬ ਦਾ ਜ਼ਿਲਾ ਪੱਧਰੀ ਸੰਗਠਨ ਤਿਆਰ ਹੋ ਗਿਆ ਉਸ ਤੋਂ ਬਾਅਦ ਮੁਹਾਲੀ ਦੇ ਸੈਕਟਰ 70 ਵਿੱਚ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ ਜਿਸਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸੇ ਤਰਾਂ ਸ਼ੋਸ਼ਲ ਮੀਡੀਏ ਦੀ ਟੀਮ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਸਬੰਧੀ ਭਾਈ ਰੰਧਾਵਾ, ਰਤਵਾੜਾ ਤੇ ਜੋਗਾ ਸਿੰਘ ਚਪੜ ਤੇ ਗੁਰਵਿੰਦਰ ਸਿੰਘ ਡੂਮਛੇੜੀ ਦੀ ਡਿਊਟੀ ਲਗਾਈ ਗਈ ਹੈ ਅੱਜ ਦਫਤਰ ਦੇ ਸਮਾਨ ਲਈ ਬਾਬਾ ਬੇਦੀ ਸਾਹਿਬ ਦੇ ਇਕ ਸਰਧਾਲੂ ਵੱਲੋ 50 ਹਜ਼ਾਰ ਰੂਪਏ ਪੰਥਕ ਅਕਾਲੀ ਲਹਿਰ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਨੂੰ ਭੇਂਟ ਕੀਤੇ ਗਏ। ਇਜ ਸਾਰੀ ਕਾਰਵਾਈ ਦੀ ਜਾਣਕਾਰੀ ਪੰਥਕ ਅਕਾਲੀ ਲਹਿਰ ਦੇ ਮੀਡੀਆ ਸਲਾਹਕਾਰ ਜਸਵੀਰ ਸਿੰਘ ਧਾਲੀਵਾਲ, ਜਸਜੀਤ ਸਿੰਘ ਸਮੁੰਦਰੀ ਨੇ ਦਿੰਦਿਆ ਅੱਜ ਦੀ ਸਾਰੀ ਕਾਰਵਾਈ ਦੀ ਪੁੱਸ਼ਟੀ ਕਰਦਿਆਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਧਾਰਮਿਕ ਪਾਰਟੀ ਨੂੰ ਦੇਸ਼ ਵਿਦੇਸ਼ ਵਿੱਚ ਵੱਡੇ ਪੱਧਰ ਤੇ ਹੁੰਗਾਂਰਾ ਪ੍ਰਾਪਤ ਹੋ ਰਿਹਾ ਹੈ ਕਿਉਕਿ ਅੱਜ ਸਿੱਖ ਪੰਥ ਕੋਲ ਭਾਈ ਰਣਜੀਤ ਸਿੰਘ ਵਰਗਾ ਕੱਦਵਾਰ ਕੌਮੀ ਜ਼ਰਨੈਲ ਆਗੂ ਦੇ ਰੂਪ ਵਿੱਚ ਦੂਜਾ ਹੋਰ ਕੋਈ ਨਹੀ ਹੈ ਜਿਨਾਂ ਦਾ ਸਮੁੱਚੇ ਖਾਲਸੇ ਪੰਥ ਅੰਦਰ ਬਹੁਤ ਵੱਡਾ ਸਤਿਕਾਰ ਹੈ।
ਦੂਜਾ ਅੱਜ ਸਮੇ ਵਿੱਚ ਜੋ ਗਿਰਾਵਟ ਧਾਰਮਿਕ ਤੌਰ ਤੇ ਸ੍ਰੋਮਣੀ ਕਮੇਟੀ ਵਿੱਚਕਾਰ ਆਈ ਹੈ ਉਹ ਸਦੀਆਂ ਦੇ ਇਤਹਾਸ ਵਿੱਚ ਕਦੇ ਵੀ ਸਾਹਮਣੇ ਨੇ ਆਈ ਸਿੱਖਾਂ ਮਾੜੇ ਤੋ ਮਾੜੇ ਸਮੇ ਦਾ ਸਾਹਮਣਾ ਕੀਤਾ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਸਦਾ ਬਹਾਲ ਰਹੀ ਅਜੋਕੇ ਸਮਂੇ ਵਿੱਚ ਤਖਤਾਂ ਤੇ ਬੈਠੇ ਹੋਏ ਵਿਅਕਤੀਆਂ ਨੇ ਡੇਰਾ ਸਿਰਸਾ ਵਰਗੇ ਮਾਮਲੇ ਫਿਰ ਨਾਕਸ਼ਾਹ ਫਕੀਰ ਫਿਲਮ ਵਿੱਚ ਸਰੇਆਮ ਗੁਰਮਤਿ ਸਿਧਾਂਤਾ ਦੀਆਂ ਧੱਜੀਆਂ ਉਡਾ ਦਿੱਤੀਆਂ ਝੂਠ ਬੋਲ ਕੇ ਸਿੱਖ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਸਮੁੱਚੇ ਪੰਥ ਨੂੰ ਨਮੋਸ਼ੀ ਝੱਲਣੀ ਪਈ ਅੱਜ ਸ਼੍ਰੋਮਣੀ ਕਮੇਟੀ ਪ੍ਰਤੀ ਸਮੁੱਚੇ ਪੰਥ ਵਿੱਚ ਬਹੁਤ ਸਖਤ ਰੋਹ ਹੈ ਕਿ ਇਕ ਪਰਿਵਾਰ ਦੀ ਨਿੱਜੀ ਜਗੀਰ ਬਣਕੇ ਰਹਿ ਗਈ ਸਿੱਖ ਦੀ ਮਹਾਨ ਸੰਸਥਾ। ਰਾਜਸੀ ਪਰਿਵਾਰ ਆਪਣੇ ਨਿੱਜੀ ਹਿਤਾ ਖਾਤਰ ਆਪਣੀ ਮਨਮਰਜ਼ੀ ਅਨੁਸਾਰ ਫੈਸਲੇ ਕਰਵਾ ਰਿਹਾ ਹੈ। ਸਾਡੀਆਂ ਹੋਰ ਪੰਥਕ ਸੰਸਥਾਵਾਂ ਨੂੰ ਵੀ ਬੜੀ ਚਤਰ ਚਲਾਕੀ ਨਾਲ ਗੁਲਾਮ ਅਵਸਥਾ ਵਿੱਚ ਪੁਹੰਚਾ ਦਿੱਤਾ ਜਿਹੜੇ ਉਹ ਵੀ ਉਸ ਸਮੇ ਬੋਲਦੇ ਹਨ ਜਦੋ ਇਸ ਪਰਿਵਾਰ ਦੀ ਰਜਾ ਹੋਵੇ ਇਸੇ ਕਾਰਨ ਸਾਡੇ ਸਿੱਖ ਪ੍ਰਚਾਰਕਾਂ ਵਿੱਚ ਖਾਨਾਜੰਗੀ ਗੁਰਮਤਿ ਸਿਧਾਂਤਾਂ ਤੇ ਵਾਰ ਵਾਰ ਹਮਲੇ ਹੋ ਰਹੇ ਹਨ ਜਿਨਾਂ ਤੋ ਸੁਚੇਤ ਕਰਨ ਲਈ ਇਹ ਪਹਿਲੀ ਵਾਰ ਕੋਈ ਧਾਰਮਿਕ ਪਾਰਟੀ ਹੋਂਦ ਵਿੱਚ ਆਈ ਹੈ। ਜਿਹੜੀ ਹਰ ਪਾਰਟੀ ਦੇ ਸਿੱਖ ਨੂੰ ਸੱਦਾ ਦਿੰਦੀ ਹੈ ਕਿ ਤੁਸੀ ਰਾਜਸੀ ਤੌਰ ਤੇ ਜਿਸ ਪਾਰਟੀ ਵਿੱਚ ਹੋ ਰਹੋ ਪਰ ਧਰਮ ਦੇ ਮਾਮਲੇ ਤੇ ਪੰਥਕ ਆਕਲ਼ੀ ਲਹਿਰ ਦਾ ਹਿੱਸਾ ਬਣੋ ਕਿਉਂਕਿ ਇਸ ਸੰਸਥਾ ਦਾ ਕੋਈ ਰਾਜਸੀ ਮਨੋਰਥ ਨਹੀ ਹੈ ਕੇਵਲ ਗੁਰਧਾਮਾਂ ਦੀ ਅਜ਼ਾਦੀ ਗਰੀਬ ਸਿੱਖਾਂ ਦੀ ਭਲਾਈ ਗੁਰੂ ਦੀ ਗੋਲਕ ਦੁਆਰਾ ਹੋ ਸਕੇ। ਅੱਜ ਦੀ ਮੀਟਿੰਗ ਵਿੱਚ ਸਮੁੱਚੀ ਅੰਤਰਿੰਗ ਕਮੇਟੀ ਮੈਂਬਰ ਹਾਜ਼ਰ ਹੋਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…