nabaz-e-punjab.com

ਪੰਥਕ ਅਕਾਲੀ ਲਹਿਰ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੰਥਕ ਧਿਰਾਂ ਦੀ ਲਾਮਬੰਦੀ ਸ਼ੁਰੂ

ਅਨਭੋਲ ਸਿੰਘ ਦੀਵਾਨਾ, ਜਸਵੀਰ ਸਿੰਘ ਧਾਲੀਵਾਲ ਤੇ ਜਸਜੀਤ ਸਿੰਘ ਸਮੁੰਦਰੀ ਨੂੰ ਕਾਰਜਕਾਰੀ ਮੀਡੀਆ ਇੰਚਾਰਜ ਥਾਪਿਆ

ਪੰਥਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਮੁਹਾਲੀ ਵਿੱਚ ਛੇਤੀ ਖੋਲ੍ਹਿਆ ਜਾ ਰਿਹਾ ਹੈ ਦਫ਼ਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਬਾਬਾ ਸਰਬਜੋਤ ਸਿੰਘ ਬੇਦੀ ਸਾਬਕਾ ਪ੍ਰਧਾਨ ਸੰਤ ਸਮਾਜ ਵੱਲੋਂ ਗਠਨ ਕੀਤੀ ਨਿਰੋਲ ਦਾਰਮਿਕ ਜਥੇਬੰਦੀ ਪੰਥਕ ਅਕਾਲੀ ਲਹਿਰ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਤ ਸੁਰੂ ਕਰ ਦਿੱਤੀ। ਜਿਸ ਵਿੱਚ ਅੱਜ ਤਿੰਨ ਮੈਬਰੀ ਕਾਰਜਕਾਰੀ ਮੀਡੀਆ ਇੰਚਾਰਜ ਜਿਨ੍ਹਾਂ ਵਿੱਚ ਤੇਜਾ ਸਿੰਘ ਸਮੁੰਦਰੀ ਦੇ ਖਾਨਦਾਨ ’ਚੋਂ ਜਸਜੀਤ ਸਿੰਘ ਸਮੁੰਦਰੀ ਜਸਵੀਰ ਸਿੰਘ ਧਾਲੀਵਾਲ ਭਾਈ ਅਨਭੋਲ ਸਿੰਘ ਦੀਵਾਨਾ ਸੱਚ ਕੀ ਬੇਲਾ ਨੂੰ ਨਿਯੁੱਕਤ ਕੀਤਾ ਗਿਆ ਹੈ ਇਹ ਜਾਣਕਾਰੀ ਦਿੰਦਿਆ ਦਫਤਰੀ ਸਕੱਤਰ ਸ੍ਰ ਅੰਮ੍ਰਿਤ ਸਿੰਘ ਰਤਨਗੜ ਨੇ ਦੱਸਿਆ ਕਿ ਅੱਜ ਐਗਜਿਕਟ ਕਮੇਟੀ ਦੀ ਹੋਈ ਸੰਖੇਪ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ ਜਿਸ ਵਿੱਚ ਫਿਲਹਾਲ ਜਿੰਨੀ ਦੇਰ ਤੱਕ ਸੰਗਠਨ ਦਾ ਪੂਰਾ ਢਾਚਾ ਤਿਆਰ ਨਹੀ ਹੋ ਜਾਂਦਾ ਸਮੇਂ ਤੱਕ ਕਾਰਜਕਾਰੀ ਮੀਡੀਆ ਨਿਯੁੱਕਤੀ ਕੀਤੀ ਗਈ ਹੈ।
ਇਸੇ ਤਰਾਂ ਬਹੁਤ ਜਲਦ ਮੁਹਾਲੀ ਵਿੱਚ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਜਗਾ ਦੇਖ ਲਈ ਗਈ ਹੈ ਆਉਣ ਵਾਲੇ ਦਿਨਾ ਵਿੱਚ ਅਹਿਮ ਮੀਟਿੰਗ ਹੋਵੇਗੀ ਜਿਸ ਵਿੱਚ ਜਿਲਾ ਪੱਧਰੀ ਸੰਗਠਨ ਭਰਤੀ ਕਰਨ ਬਾਬਤ ਫੈਸਲੇ ਕੀਤੇ ਜਾਣਗੇ ।ਦੂਜਾ ਸਾਰੇ ਪ੍ਰਮੁੱਖ ਮੈਬਰਾਂ ਨੂੰ ਆਪਣੀਆਂ ਆਪਣੀਆਂ ਜਿਮਮੇਵਾਰੀਆਂ ਸੰਬਾਲ ਦਿੱਤੀਆ ਜਾਣਗੀਆਂ ਇਸ ਸਬੰਧੀ ਸਾਰੇ ਫੈਸਲੇ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਮਿਲਕੇ ਕਰਨਗੇ ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸੰਤ ਸਮਾਜ ਦੇ ਦੋ ਨੋਜੁਆਨ ਚਿਹਰੇ ਸਮਤ ਸਮਾਜ ਦੇ ਸਾਬਕਾ ਮੁੱਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਬਰ ਸ੍ਰੋਮਣੀ ਕਮੇਟੀ ਹਲਕਾ ਫਤਹਿਗੜ੍ਹ ਸਾਹਿਬ ਭਾਈ ਸੁਖਵਿੰਦਰਸਿੰਘ ਰਤਵਾੜਾ ਸਾਹਿਬ ਸਾਬਕਾ ਖਜਾਨਚੀ ਸੰਤ ਸਮਾਜ ਜਿਹੜੇ ਬਹੁਤ ਲੰਮਾ ਸਮਾ ਬਾਬਾ ਹਰਨਾਮ ਸਿੰਘ ਮੁੱਖੀ ਦਮਦਮੀ ਟਕਸਾਲ ਨਾਲ ਸੰਤ ਸਮਾਜ ਵਿੱਚ ਸਰਗਰਮ ਰਹੇ ਵੱਡੇ ਪੱਧਰ ਤੇ ਨੋਜੁਆਨ ਸੰਪ੍ਰਦਾਇ ਪ੍ਰਚਾਰਕਾਂ ਦਾ ਸੰਗਠਨ ਬਣਾਉਣ ਜਾ ਰਹੇ ਹਨ ਜੋ ਕਿ ਸੰਤ ਸਮਾਜ ਨਾਲ ਸਬੰਧਤ ਅਹਿਮ ਪ੍ਰਮੁੱਖ ਆਗੂਆਂ ਦੀ ਸਰਪ੍ਰਸਤੀ ਹੇਠ ਹੋਵੇਗਾ ਜਿਸਦਾ ਪੰਥਕ ਅਕਾਲੀ ਲਹਿਰ ਨੂੰ ਵੀ ਵੱਡੇ ਪੱਧਰ ਤੇ ਫਾਇਦਾ ਹੋ ਸਕਦਾ ।ਨਾਲ ਦੀ ਨਾਲ ਪੂਰੇ ਪੰਜਾਬ ਭਰ ਵਿੱਚ ਧਾਰਮਿਕ ਗੁਰਮਤਿ ਪ੍ਰਚਾਰ ਲਹਿਰ ਚਲਾਈ ਜਾਵੇਗੀ ਪਤ ਲੱਗਾ ਇਸ ਸੰਗਠਨ ਵਿੱਚ 250 ਤੱਕ ਪ੍ਰਚਾਰਕ ਭਰਤੀ ਕਰਨ ਦਾ ਟੀਚਾ ਮਿਥਆ ਗਿਆ ਹੈ ਸਾਰੀ ਜਿੰਮੇਵਾਰੀ ਇਹਨਾਂ ਨੋਜੁਆਨ ਪ੍ਰਚਾਰਕਾਂ ਦੀ ਹੋਵੇਗੀ ਕਿਉਕਿ ਉਹ ਰਾਜਨੀਤਕ ਤੌਰ ਤੇ ਵੀ ਕਾਫੀ ਜਾਣਕਾਰੀ ਰੱਖਦੇ ਹਨ ਖਾਸ ਗੱਲ ਇਹ ਵੀ ਹੋਵੇਗੀ ਸਮੁੱਚੀ ਪੰਥਕ ਏਕਤਾ ਸਰਬੱਤ ਖਾਲਸਾ ਧਿਰਾਂ ਤੇ ਹੋਰ ਜੱਥੇਬੰਦੀਆਂ ਨਾਲ ਤਾਲਮੇਲ ਕਰਵਾਉਣ ਵਿੱਚ ਇਹ ਪ੍ਰਚਾਰਕ ਸੰਗਠਨ ਅਹਿਮ ਕੜੀ ਸਾਬਤ ਹੋਵੇਗਾ ਇਸ ਕਰਕੇ ਰਾਜਨੀਤਕ ਸਫਾ ਵਿੱਚ ਬਾਬਾ ਬੇਦੀ ਦਾ ਸਰਗਰਮ ਹੋ ਕੇ ਤੁਰਨਾ ਇਹ ਸੰਕੇਤ ਦੇ ਰਿਹਾ ਹੈ ਕਿ ਸੰਤ ਸਮਾਜ ਦੀ ਅਹਿਮ ਭੂਮਿਕਾ ਹੋਵੇਗੀ ਬਾਦਲ ਦਲ ਵਿਰੋਧੀ ਪੰਥਕ ਏਕਤਾ ਬਣਾਉਣ ਵਿੱਚ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …