Share on Facebook Share on Twitter Share on Google+ Share on Pinterest Share on Linkedin ਭਾਈ ਰਣਜੀਤ ਸਿੰਘ ਵੱਲੋਂ ਪੰਥਕ ਅਕਾਲੀ ਲਹਿਰ ਦੇ 55 ਮੈਂਬਰੀ ਜਥੇਬੰਦਕ ਢਾਂਚੇ ਦਾ ਐਲਾਨ ਸਿਆਸੀ ਚੋਣ ਨਹੀਂ ਲੜ ਸਕੇਗਾ ਪੰਥਕ ਅਕਾਲੀ ਲਹਿਰ ਦੀ ਟਿਕਟ ’ਤੇ ਚੋਣ ਲੜਨ ਵਾਲਾ ਐਸਜੀਪੀਸੀ ਮੈਂਬਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ: ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਸਿਆਸੀ ਘਰਾਣੇ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਹੋਂਦ ਵਿੱਚ ਆਏ ਪੰਥਕ ਅਕਾਲੀ ਲਹਿਰ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਬਣਾਉਣ ਲਈ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਅੱਜ ਇੱਥੇ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਆਪਣੇ ਨਿਵਾਸ ’ਤੇ 55 ਮੈਂਬਰੀ ਨਵੇਂ ਜਥੇਬੰਦਕ ਢਾਂਚੇ ਦਾ ਰਸਮੀ ਐਲਾਨ ਕੀਤਾ। ਜਿਸ ਵਿੱਚ ਕਿਸੇ ਨੂੰ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਜਾਂ ਮੀਤ ਪ੍ਰਧਾਨ, ਸਕੱਤਰ ਨਹੀਂ ਥਾਪਿਆ ਗਿਆ ਸਗੋਂ ਇਸ ਕੇਂਦਰੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਨਵੀਂ ਪਿਰਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਾਰਮਿਕ ਸੰਸਥਾਵਾਂ ਨੂੰ ਬਾਦਲ ਪਰਿਵਾਰ ਦੀ ਚੁੰਗਲ ਤੋਂ ਮੁਕਤ ਕਰਵਾਉਣ ਲਈ ਪੰਥਕ ਅਕਾਲੀ ਲਹਿਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਦੇ ਲੋਕ ਖਾਸ ਕਰਕੇ ਸਿੱਖ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਲੰਮਾ ਸਮਾਂ ਪੰਜਾਬ ਵਿੱਚ ਸੱਤਾ ਦਾ ਨਿੱਘ ਮਾਣਨ ਵਾਲਾ ਇਹ ਪਰਿਵਾਰ ਗੁਰੂਘਰਾਂ ਦੇ ਪੈਸੇ ਅਤੇ ਵਾਹਨਾਂ ਨੂੰ ਨਿੱਜੀ ਹਿੱਤਾਂ ਲਈ ਵਰਤ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਜਥੇਬੰਦੀ ਦੀ ਟਿਕਟ ’ਤੇ ਚੋਣ ਲੜਨ ਵਾਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਭਵਿੱਖ ਵਿੱਚ ਕਦੇ ਵੀ ਸਿਆਸੀ ਚੋਣ ਨਹੀਂ ਲੜ ਸਕੇਗਾ। ਇਲਾਕੇ ਦੀ ਸਿੱਖ ਸੰਗਤ ਨਾਲ ਸਲਾਹ ਕਰਕੇ ਐਸਜੀਪੀਸੀ ਦੀ ਚੋਣ ਲਈ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਸਬੰਧੀ ਜਲਦੀ ਹੀ ਜ਼ਿਲ੍ਹਾ ਅਤੇ ਹਲਕਾ ਪੱਧਰੀ ਢਾਂਚਾ ਐਲਾਨਿਆ ਜਾਵੇਗਾ ਅਤੇ ਜਥੇਬੰਦੀ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ। ਭਾਈ ਰਣਜੀਤ ਸਿੰਘ ਵੱਲੋਂ ਐਲਾਨੀ ਸੂਬਾ ਸਬੰਧੀ 55 ਮੈਂਬਰੀ ਕੇਂਦਰੀ ਵਰਕਿੰਗ ਕਮੇਟੀ ਵਿੱਚ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਜੋਗਾ ਸਿੰਘ ਚੱਪੜ (ਘਨੌਰ), ਜਸਪਾਲ ਸਿੰਘ ਟਿਵਾਣਾ, ਪ੍ਰੋ. ਪਰਮਜੀਤ ਸਿੰਘ ਫਤਹਿਗੜ੍ਹ ਸਾਹਿਬ, ਹਰਪਾਲ ਸਿੰਘ ਦੇ ਮਨਜੀਤ ਸਿੰਘ ਬਿਜਲੀਪੁਰ (ਲੁਧਿਆਣਾ), ਰਣਧੀਰ ਸਿੰਘ ਮਾਛੀਵਾੜਾ, ਦਿਆ ਸਿੰਘ ਦੋਰਾਹਾ, ਗੁਰਸੇਵਕ ਸਿੰਘ ਘਵੱਦੀ (ਲੁਧਿਆਣਾ), ਸੁਖਪਾਲ ਸਿੰਘ ਨਾਰੰਗਵਾਲ (ਲੁਧਿਆਣਾ), ਪ੍ਰਭਜੋਤ ਸਿੰਘ ਖਰੜ, ਰਵਿੰਦਰ ਸਿੰਘ ਵਜੀਦਪੁਰ (ਮੁਹਾਲੀ), ਜਸਵਿੰਦਰ ਸਿੰਘ ਡੇਰਾਬੱਸੀ, ਬਲਵਿੰਦਰ ਸਿੰਘ ਪਟਵਾਰੀ ਖਰੜ, ਗੁਰਮੀਤ ਸਿੰਘ ਟੋਨੀ ਘੜੂੰਆਂ, ਮਲਕੀਤ ਸਿੰਘ ਰਾਣਾ ਖਰੜ, ਤੇਜਪਾਲ ਸਿੰਘ ਕੁਰਾਲੀ, ਪਰਮਜੀਤ ਸਿੰਘ ਡੇਰਾਬੱਸੀ, ਇਕਬਾਲ ਸਿੰਘ ਮੁਹਾਲੀ, ਗੁਰਮੀਤ ਸਿੰਘ ਸ਼ਾਂਟੂ ਮਾਜਰੀ, ਅਵਜਿੰਦਰ ਸਿੰਘ ਸੁੱਖਗੜ੍ਹ (ਮੁਹਾਲੀ), ਹਰਜੀਤ ਸਿੰਘ ਹਰਮਨ ਗੜ੍ਹੀ ਭੋਰਖਾ ਮਾਜਰੀ, ਸਰਬਜੀਤ ਸਿੰਘ ਸੁਹਾਗਹੇੜੀ (ਫਤਹਿਗੜ੍ਹ ਸਾਹਿਬ), ਦਰਸ਼ਨ ਸਿੰਘ ਚੀਮਾ ਅਮਲੋਹ, ਲਖਵਿੰਦਰ ਸਿੰਘ ਭਾਦਸੋਂ, ਸਿਮਰਜੋਤ ਸਿੰਘ ਭੜੀ, ਹਰਕੀਰਤ ਸਿੰਘ ਭੜੀ (ਫਤਹਿਗੜ੍ਹ ਸਾਹਿਬ), ਗੁਰਮੀਤ ਸਿੰਘ ਅਮਲੋਹ, ਰਜਿੰਦਰ ਸਿੰਘ ਫਤਹਿਗੜ੍ਹ ਛੰਨਾ, ਅਮਰੀਕ ਸਿੰਘ ਰੋਮੀ ਬੱਸੀਪਠਾਣਾ, ਸਰੂਪ ਸਿੰਘ ਸੰਧਾ (ਪਟਿਆਲਾ), ਗੁਰਸ਼ਰਨ ਸਿੰਘ ਬਾਰਨ (ਪਟਿਆਲਾ), ਗੁਰਜੀਤ ਸਿੰਘ ਝੁੰਗੀਆਂ (ਪਟਿਆਲਾ), ਰਜਿੰਦਰ ਸਿੰਘ ਭੰਗੂ ਕਲਾਨੌਰ, ਜੋਗਿੰਦਰ ਸਿੰਘ ਨਾਨੂਵਾਲ, ਰਣਜੀਤ ਸਿੰਘ ਤੇ ਰਵੇਲ ਸਿੰਘ ਸਹਾਏਪੁਰ (ਗੁਰਦਾਸਪੁਰ), ਸੁਖਵਿੰਦਰ ਸਿੰਘ (ਅੰਮ੍ਰਿਤਸਰ), ਹਰਜਿੰਦਰ ਸਿੰਘ ਪੁਤਲੀਘਰ (ਅੰਮ੍ਰਿਤਸਰ), ਵਿਸ਼ਾਲ ਸਿੰਘ ਇਸਲਾਮਾਬਾਦ (ਅੰਮ੍ਰਿਤਸਰ), ਦਲਜੀਤ ਸਿੰਘ ਢਿੱਲੋਂ (ਅੰਮ੍ਰਿਤਸਰ), ਹਰਦੀਪ ਸਿੰਘ ਖਾਲਸਾ (ਜਲੰਧਰ), ਅੰਮ੍ਰਿਤਪਾਲ ਸਿੰਘ ਮੁਕੇਰੀਆਂ, ਖੁਸ਼ਵੰਤ ਸਿੰਘ ਸੋਹਲਪੁਰ (ਹੁਸ਼ਿਆਰਪੁਰ), ਜਸਵਿੰਦਰ ਸਿੰਘ ਧੁਗਾ, ਪ੍ਰਗਟ ਸਿੰਘ ਕੋਟਧੁਗਾ ਤਰਨਤਾਰਨ ਸਾਹਿਬ, ਡਾ. ਬਰਾੜ ਮੋਰਾਂਵਾਲੀ, ਖੁਸ਼ਵੰਤ ਸਿੰਘ ਉਰਫ਼ ਖੇਮਾ (ਖੰਨਾ), ਗਿਆਨੀ ਭੋਲਾ ਸਿੰਘ (ਬਠਿੰਡਾ), ਗੁਰਮੀਤ ਸਿੰਘ ਰਠੌਰ (ਬਠਿੰਡਾ), ਗੁਰਵਿੰਦਰ ਸਿੰਘ ਐਡਵੋਕੇਟ (ਬਠਿੰਡਾ), ਸਤਵੀਰ ਸਿੰਘ ਪੁਰਖਾਲੀ (ਰੂਪਨਗਰ), ਗੁਰਵਿੰਦਰ ਸਿੰਘ ਡੂਮਛੇੜੀ, ਸੁਖਵਿੰਦਰ ਸਿੰਘ (ਮਾਨਸਾ), ਬੱਗਾ ਸਿੰਘ ਝੁਨੀਰ (ਮਾਨਸਾ), ਬੂਟਾ ਸਿੰਘ ਮਾਖੇਵਾਲ (ਮਾਨਸਾ), ਸਾਗਰ ਸਿੰਘ ਝੂਨੀਰ (ਮਾਨਸਾ), ਢਾਡੀ ਗੁਰਦਿਆਲ ਸਿੰਘ (ਫਗਵਾੜਾ), ਬਿਕਰਮਜੀਤ ਸਿੰਘ (ਮੁਕਤਸਰ), ਗੁਰਜੰਟ ਸਿੰਘ ਮੰਡਵੀ (ਸੰਗਰੂਰ), ਸੁਖਦੇਵ ਸਿੰਘ ਭਲਵਾਨ (ਸੰਗਰੂਰ), ਮੱਖਣ ਸਿੰਘ ਫਰੀਦਕੋਟ (ਰਤਵਾੜਾ ਸਾਹਿਬ) ਸ਼ਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ