nabaz-e-punjab.com

ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੌਜੂਦਗੀ ਵਧੇਰੇ ਅਸਰਦਾਰ ਬਣਾਉਣ ਲਈ ਹੋਣਹਾਰ ਨੌਜਵਾਨ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਨ੍ਹਾਂ ਨੌਜਵਾਨ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸਰਕਲ ਖਰੜ-1 ਤੋਂ ਜਸਪ੍ਰੀਤ ਸਿੰਘ ਸੋਨੀ, ਖਰੜ-2 ਤੋਂ ਅਮਨਦੀਪ ਸਿੰਘ, ਖਰੜ-3 ਤੋਂ ਜਸਕਰਨ ਸਿੰਘ, ਖਰੜ-4 ਤੋਂ ਮਨਪ੍ਰੀਤ ਸਿੰਘ, ਕੁਰਾਲੀ ਦਿਹਾਤੀ ਤੋਂ ਰਵਿੰਦਰ ਸਿੰਘ ਸ਼ੇਰਗਿੱਲ, ਮਾਜਰੀ ਤੋਂ ਜਸਪਾਲ ਸਿੰਘ ਲੱਕੀ, ਮੁੱਲਾਂਪੁਰ ਗਰੀਬਦਾਸ ਤੋਂ ਹਰਜਿੰਦਰ ਸਿੰਘ, ਨਵਾਂ ਗਰਾਓਂ ਤੋਂ ਮੱਖਣ ਗੁੱਜਰ ਅਤੇ ਝੰਜੇੜੀ ਤੋਂ ਪਰਮਪ੍ਰੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਕਲ ਡੇਰਾਬੱਸੀ ਦਿਹਾਤੀ ਤੋਂ ਰਵਿੰਦਰ ਸਿੰਘ, ਡੇਰਾਬੱਸੀ ਸ਼ਹਿਰੀ ਤੋਂ ਟਿਮੀ ਪੂਨੀਆ, ਸਰਕਲ ਲਾਲੜੂ ਦਿਹਾਤੀ-1 ਤੋਂ ਹਰਦਮ ਸਿੰਘ, ਲਾਲੜੂ ਦਿਹਾਤੀ-2 ਤੋਂ ਮਨਪ੍ਰੀਤ ਸਿੰਘ, ਲਾਲੜੂ ਸ਼ਹਿਰੀ ਤੋਂ ਜਗਜੀਤ ਸਿੰਘ, ਜ਼ੀਰਕਪੁਰ ਤੋਂ ਮਲਕੀਤ ਸਿੰਘ, ਹੰਡੇਸਰਾ-1 ਤੋਂ ਗੁਰਜੀਤ ਸਿੰਘ, ਹੰਡੇਸਰਾ-2 ਤੋਂ ਲਖਵੀਰ ਸਿੰਘ ਅਤੇ ਲੋਹਗੜ੍ਹ ਤੋਂ ਉੱਤਮ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਸ੍ਰੀ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਯੂਥ ਵਿੰਗ ਦੇ ਦਫ਼ਤਰ ਸਕੱਤਰ ਪਰਮਿੰਦਰ ਸਿੰਘ ਬੋਹਾਰਾ ਹਾਜ਼ਰ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…