nabaz-e-punjab.com

ਪਰਮਜੀਤ ਸਿੰਘ ਹੈਪੀ ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੇ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਐਸ ਏ ਐਸ ਨਗਰ (ਜੋ ਮੁਹਾਲੀ ਸ਼ਹਿਰ ਦੇ ਵੱਖ-ਵੱਖ ਫੇਜ਼ਾਂ/ਸੈਕਟਰਾਂ ਦੀਆਂ 42 ਵੈਲਫੇਅਰ ਸੁਸਾਇਟੀਆਂ ਦਾ ਸਾਂਝਾ ਫੋਰਮ ਹੈ) ਦਾ ਜਰਨਲ ਇਜਲਾਸ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਦੇ ਸ਼ੁਰੂ ਵਿੱਚ ਫੋਰਮ ਦੇ ਸਾਬਕਾ ਅਹੁਦੇਦਾਰਾਂ ਸਵਰਗੀ ਅਮਰਜੀਤ ਸਿੰਘ ਜਟਾਣਾ ਐਡਵੋਕੇਟ ਅਤੇ ਸਵਰਗੀ ਰਘਬੀਰ ਸਿੰਘ ਤੋਕੀ ਜੋ ਕਿ ਬੀਤੇ ਦਿਨ ਸਵਰਗ ਸੁਧਾਰ ਗਏ ਸਨ, ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਫੋਰਮ ਦੇ ਜਨਰਲ ਸਕੱਤਰ ਸ੍ਰੀ ਕੇ ਐਲ ਸ਼ਰਮਾ ਨੇ ਫੋਰਮ ਵੱਲੋਂ ਪਿਛਲੇ 2 ਸਾਲਾਂ ਵਿੱਚ ਕੀਤੇ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਇਸ ਉਪਰੰਤ ਅਗਲੇ 2 ਸਾਲਾਂ ਲਈ ਫੋਰਮ ਦੇ ਨਵੇਂ ਅਹੁਦੇਦਾਰ ਚੁਣਨ ਦੀ ਕਾਰਵਾਈ ਸ਼ੁਰੂ ਹੋਈ।
ਸਭ ਤੋਂ ਪਹਿਲਾਂ ਸੈਕਟਰ 76-80 ਪਲਾਟ ਅਲਾਟਮੈਂਟ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਨੇ ਫੋਰਮ ਦੀ ਪਿਛਲੀ ਟੀਮ ਵੱਲੋਂ 2 ਸਾਲਾਂ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਪਰਮਜੀਤ ਸਿੰਘ ਹੈਪੀ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ। ਜਿਸ ਦੀ ਰੈਜ਼ੀਡੈਂਟ ਫੋਰਮ ਦੇ ਪ੍ਰਧਾਨ ਬਲਜੀਤ ਸਿੰਘ ਕੁੰਬੜਾ, ਫੋਰਮ ਦੇ ਪੈਟਰਨ ਸਤਵੀਰ ਸਿੰਘ ਧਨੋਆ ਐਮਸੀ ਅਤੇ ਕਮਲਜੀਤ ਸਿੰਘ ਰੂਬੀ ਐਮਸੀ ਅਕਾਲੀ ਦਲ ਨੇ ਫੋਰਮ ਵੱਲੋਂ ਕੀਤੇ ਕੰਮਾਂ ਲਈ ਪਰਮਜੀਤ ਸਿੰਘ ਹੈਪੀ ਦੀ ਸਮੁੱਚੀ ਟੀਮ ਨੂੰ ਇੱਕ ਹੋਰ ਮੌਕਾ ਦੇਣ ਦੀ ਪ੍ਰੋੜਤਾ ਕੀਤੀ। ਰੈਜ਼ੀਡੈਂਟ ਵੈਲਫੇਅਰ ਅਤੇ ਕਲਚਰਲ ਸੁਸਾਇਟੀ ਸੈਕਟਰ-70 ਦੇ ਪ੍ਰਧਾਨ ਕੁਲਦੀਪ ਸਿੰਘ ਭਿੰਡਰ, ਐਚਈ ਕੁਆਟਰਜ ਹਾਊਸ ਓਨਰਜ ਫੇਜ਼-5 ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਮਨਮੋਹਨ ਸਿੰਘ ਨੇ ਫੋਰਮ ਵੱਲੋਂ ਪਿਛਲੇ 2 ਸਾਲਾਂ ਵਿੱਚ ਸ਼ਹਿਰ ਦੇ ਹਰ ਮੁੱਦੇ ਨੂੰ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਕੋਲ ਸਹੀ ਢੰਗ ਨਾਲ ਉਠਾਉਣ ਕਰਕੇ ਸਾਰੇ ਮੈਂਬਰਾਂ ਨੂੰ ਹੱਥ ਖੜ੍ਹੇ ਕਰਕੇ ਪਰਮਜੀਤ ਸਿੰਘ ਹੈਪੀ ਦੀ ਟੀਮ ਨੂੰ 2 ਸਾਲ ਲਈ ਹੋਰ ਮੌਕਾ ਦੇਣ ਦੀ ਅਪੀਲ ਕੀਤੀ। ਜਿਸ ਦਾ ਹਾਜ਼ਰ ਸੁਸਾਇਟੀਆਂ ਦੇ ਪ੍ਰਧਾਨ, ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਨੇ ਹੱਥ ਖੜ੍ਹੇ ਕਰਕੇ ਸੁਆਗਤ ਕੀਤਾ। ਅੰਤ ਵਿੱਚ ਫੋਰਮ ਦੇ ਚੇਅਰਮੈਨ ਐਮਡੀਐਸ ਸੋਢੀ ਨੇ ਫੋਰਮ ਵੱਲੋਂ ਪਿਛਲੇ 2 ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਅਗਲੇ ਸਾਲਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਤੇ ਚਾਨਣਾ ਪਾਇਆ ਅਤੇ ਫੋਰਮ ਦੀ ਸਰਬਸੰਮਤੀ ਨਾਲ ਚੋਣ ਕਰਨ ਲਈ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। ਅਗਲੇ 2 ਸਾਲਾਂ ਲਈ ਦੁਬਾਰਾ ਪ੍ਰਧਾਨ ਚੁਣੇ ਪਰਮਜੀਤ ਸਿੰਘ ਹੈਪੀ ਨੇ ਉਹਨਾਂ ਦੀ ਸਮੁੱਚੀ ਟੀਮ ਵਿੱਚ ਵਿਸ਼ਵਾਸ਼ ਪ੍ਰਗਟ ਕਰਨ ਲਈ ਸਮੂਹ ਸੁਸਾਇਟੀਆਂ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜਰਨਲ ਇਜਲਾਸ ਵਿੱਚ ਅਲਬੇਲ ਸਿੰਘ ਸਿਆਣ, ਐਚ ਐਸ ਮੰਡ, ਹਰਦਿਆਲ ਸਿੰਘ ਠੇਕੇਦਾਰ, ਨਿਰਮਲ ਕੌਸ਼ਲ, ਦਿਆਲ ਸਿੰਘ ਸੈਣੀ, ਹਰਦੇਵ ਸਿੰਘ ਜਟਾਣਾ, ਅਮਰੀਕ ਸਿੰਘ ਕਲੇਰ, ਦੀਪਕ ਮਲਹੋਤਰਾ, ਸ਼ੇਰ ਸਿੰਘ, ਮਦਨਜੀਤ ਸਿੰਘ ਅਰੋੜਾ, ਆਰ ਐਸ ਬੈਦਵਾਨ, ਕਰਮ ਸਿੰਘ ਮਾਵੀ, ਮੋਹਨ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ, ਕੰਵਲਨੈਨ ਸਿੰਘ ਸੋਢੀ, ਜਸਮੇਰ ਸਿੰਘ ਬਾਠ, ਹਰਭਜਨ ਸਿੰਘ, ਬਲਕਰਨਸਿੰਘ ਭੱਟੀ, ਕੁਲਵਿੰਦਰ ਸਿੰਘ, ਪ੍ਰੇਮ ਸਿੰਘ, ਐਮ ਪੀ ਸਿੰਘ, ਜਗਰਾਜ ਸਿੰਘ, ਕਾਕਾ ਸਿੰਘ ਢਿੱਲੋਂ, ਗਿਆਨ ਚੰਦ ਅਗਰਵਾਲ, ਭੁਪਿੰਦਰ ਸਿੰਘ ਬੱਲ, ਗਗਨਦੀਪ ਸਿੰਘ, ਹਰਵਿੰਦਰ ਸਿੰਘ ਸੈਣੀ, ਖੇਮ ਚੰਦ, ਚਰਨਜੀਤ ਸਿੰਘ ਲੁਬਾਣਾ, ਮੱਖਣ ਸਿੰਘ ਬੈਣੀ, ਰਣਜੀਤ ਸਿੰਘ, ਓ ਪੀ ਸੈਣੀ, ਏ ਐਸ ਬੈਂਸ, ਹਰਬੰਸ ਸਿੰਘ ਕੰਵਲ, ਹਰਿੰਦਰਪਾਲ ਸਿੰਘ, ਜੈ ਸਿੰਘ ਸੈਹਬੀ, ਗੁਰਦੀਪ ਸਿੰਘ ਗੁਲਾਟੀ, ਕੁਲਦੀਪ ਸਿੰਘ, ਜਗਤਾਰ ਸਿੰਘ ਬੈਨੀਪਾਲ, ਹਾਕਮ ਸਿੰਘ ਜਵੰਦਾ, ਮਲਾਗਰ ਸਿੰਘ, ਅਜੀਤ ਸਿੰਘ ਗੋਗਨਾ, ਕੁਲਬੀਰ ਸਿੰਘ, ਜਗਪਾਲ ਸਿੰਘ, ਨਿਰਮਲ ਸਿੰਘ ਬਲਿੰਗ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…