nabaz-e-punjab.com

‘ਵਰਲਡ ਪੁਲੀਸ ਖੇਡਾਂ’ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਪਰਦੀਪ ਸੋਹੀ ਦਾ ਖਰੜ ਪਹੁੰਚਣ ’ਤੇ ਨਿੱਘਾ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 20 ਅਗਸਤ:
ਯੂ.ਐਸ.ਏ. ਦੇ ਸ਼ਹਿਰ ਲਾਂਸ ਏਂਜਲੈਂਸ ਵਿੱਚ ਹੋਈਆਂ ‘ਵਰਲਡ ਪੁਲੀਸ ਖੇਡਾਂ’ ਵਿਚ ਪੀ.ਏ.ਪੀ.ਜਲੰਧਰ ਵਿਖੇ ਬਤੌਰ ਹੌਲਦਾਰ ਨੌਕਰੀ ਕਰਦੇ ਤੇ ਖਰੜ ਦੇ ਨਿਵਾਸੀ ਪਰਦੀਪ ਸਿੰਘ ਸੋਹੀ ਦਾ ਖਰੜ ਪਹੁੰਚਣ ’ਤੇ ਢੋਲ ਧਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਪਰਦੀਪ ਸਿੰਘ ਸੋਹੀ ਨੇ 85 ਕਿਲੋ ਗਿਰਕੋ ਰੋਮਨ ਕੁਸ਼ਤੀ ਤੇ 86 ਕਿੱਲੋ ਫਰੀ ਸਟਾਇਲ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਿਆ ਹੈ ਅਤੇ ਉਸਨੇ ਖਰੜ ਸ਼ਹਿਰ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਅਨਾਜ ਮੰਡੀ ਖਰੜ ਵਿਚ ਹੋਏ ਸਮਾਗਮ ਦੌਰਾਨ ਖਰੜ ਸ਼ਹਿਰ ਵਲੋਂ ਮਿਊਸਪਲ ਕੌਸਲਰ ਦਵਿੰਦਰ ਸਿੰਘ ਬੱਲਾ ਅਤੇ ਹੋਰਨਾਂ ਵੱਲੋਂ ਵਿਸੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪਰਦੀਪ ਸਿੰਘ ਸੋਹੀ ਨੇ ਦੱਸਿਆ ਕਿ ਉਸਨ ਲਾਂਰੈਸ ਸਕੂਲ ਮੁਹਾਲੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਸਕੂਲ ਸਮੇਂ ਤੋਂ ਹੀ ਕੁਸ਼ਤੀਆਂ ਵਿਚ ਹਿੱਸਾ ਲੈਦਾ ਰਿਹਾ ਹੈ ਉਹ ਪਿਛਲੇ 12-13 ਸਾਲਾਂ ਤੋਂ ਗੁਲਜ਼ਾਰ ਅਖਾੜਾ ਜ਼ੀਰਕਪੁਰ ਵਿਖੇ ਰਣਬੀਰ ਸਿੰਘ ਕੰਡੂ ਕੋਚ ਦੀ ਰਹਿਨੁਮਾਈ ਵਿਚ ਟੇ੍ਰਨਿੰਗ ਲੈ ਰਿਹਾ ਹੈ। ਉਸਦਾ ਕਹਿਣਾ ਕਿ ਸਿੰਘਾਪੁਰ ਵਿਖੇ ਸਾਲ 2010 ਵਿਚ ਹੋਈਆਂ ‘ਯੂਥ ਕਾਮਨ ਵੈਲਿਥ ਖੇਡਾਂ’ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਇਆ। ਉਸ ਤੋਂ ਬਾਅਦ ਸਾਲ 2012 ਵਿਚ ਰੂਸ ਵਿਚ ਹੋਈ ਸੀਨੀਅਰ ਨੈਸ਼ਨਲ ਵਿਚ ਤੀਸਰਾ ਸਥਾਨ, ਸਬ ਜੂਨੀਅਰ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਦਾ ਮੈਡਲ ਪ੍ਰਾਪਤ ਕੀਤਾ ਸੀ। ਇੰਡੀਆ ਪੁਲਿਸ ਖੇਡਾਂ ਵਿਚ ਉਹ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਗੋਲਡ ਮੈਡਲ ਜਿੱਤਦਾ ਆ ਰਿਹਾ ਹੈ। ਇਸ ਮੌੇਕੇ ਉਸਦੇ ਪਿਤਾ ਗੁਰਨਾਮ ਸਿੰਘ, ਮਾਨ ਸਿੰਘ, ਅਜਮੇਰ ਸਿੰਘ ਸੋਹੀ, ਗੁਰਦੇਵ ਸਿੰਘ ਸੋਹੀ, ਬਹਾਦਰ ਸਿੰਘ ਬੈਦਵਾਣ, ਸੀ.ਟੀ.ਯੂ.ਦੇ ਆਗੂਆਂ ਸਮੇਤ ਦੋਸਤ, ਸੱਜਣ ਮਿੱਤਰ, ਰਿਸ਼ਤੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…