ਸੜਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਤੇ ਆਰਥਿਕ ਮਦਦ ਦੀ ਲਗਾਈ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 13 ਅਪ੍ਰੈਲ (ਕੁਲਜੀਤ ਸਿੰਘ ):
ਬੀਤੇ ਕੱਲ੍ਹ ਸੜਕ ਹਾਦਸੇ ਵਿੱਚ ਮਾਰੇ ਗਏ 4 ਬੱਚੇ ਜਿਨ੍ਹਾਂ ਦਾ ਅੱਜ ਅੰਤਿਮ।ਸੰਸਕਾਰ ਕਰ ਪਿੰਡ ਦਸ਼ਮੇਸ਼ ਨਗਰ ਜ਼ਿਲਾ ਅੰਮ੍ਰਿਤਸਰ ਕਰ ਦਿੱਤਾ ਗਿਆ।ਇਹ ਚਾਰੇ ਬੱਚੇ ਗਰੀਬ ਪਰਿਵਾਰ ਨਾਲ।ਸੰਬੰਧਿਤ ਸਨ।ਇਨ੍ਹਾਂ ਵਿੱਚੋਂ ਮੇਜਰ ਸਿੰਘ ਜੋ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਜਦਕਿ ਉਸਦੀ ਪਤਨੀ ਅਪਾਹਿਜ ਹੈ।ਇਸਦੇ ਦੋ ਬੇਟੇ ਪਲਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਇਸ ਹਾਦਸੇ ਵਿੱਚ ਮਾਰੇ ਗਏ।ਹੁਣ ਪਿੱਛੇ ਇਸਦੀਆਂ ਕੇਵਲ ਦੋ ਬੇਟੀਆਂ ਹੀ ਬਚੀਆਂ ਹਨ।ਇਸ ਘਰ ਦੇ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਕਿ ਕਈ ਸਾਲਾਂ ਤੋਂ ਬਿਜਲੀ ਦਾ ਬਿੱਲ ਨਾ ਅਦਾਇਗੀ ਹੋਣ ਕਾਰਣ ਕੁਨੈਕਸ਼ਨ ਕੱਟਿਆ ਹੋਇਆ ਹੈ ।ਜੋ ਇਹ ਬੁਰੇ ਆਰਥਿਕ ਹਾਲਤ ਹੋਣ ਕਾਰਣ ਦੁਬਾਰਾ ਬਿਜਲੀ ਦਾ ਕੁਨੈਕਸ਼ਨ ਨਹੀਂ ਲਗਵਾ ਸਕੇ।ਇਸ ਤੋਂ ਇਲਾਵਾ ਇਨਾ ਘਰ ਪੀਣ ਵਾਲੇ ਪਾਣੀ ਦਾ ਨਾ ਤਾਂ ਸਰਕਾਰੀ ਕੁਨਕੇਸ਼ਨ ਹੈ ਤੇ ਨਾ ਹੀ ਨਲਕਾ ਹੈ।ਇਸੇ ਤਰਾਂ ਅਨੋਖ ਸਿੰਘ ਦੇ ਪਰਿਵਾਰ ਦਾ ਹਾਲ ਹੈ ਜਿਸਦੀਆਂ 6 ਬੇਟੀਆਂ ਅਤੇ ਦੋ ਬੇਟੇ ਹਨ ।ਜਿਨ੍ਹਾਂ ਵਿੱਚੋਂ ਇਕ ਬੇਟੇ ਗੋਪੀ ਦੀ ਮੌਤ ਹੋਣ ਕਾਰਨ ਪਰਿਵਾਰ ਨੂੰ ਭਾਰੀ ਸਦਮਾ ਪਹੁੰਚਿਆ ਹੈ।ਅਨੋਖ ਸਿੰਘ ਵੀ ਆਪਣੇ ਪਰਿਵਾਰ ਦਾ ਦਿਹਾੜੀ ਤੇ ਮਜਦੂਰੀ ਕਰਕੇ ਪੇਟ ਪਾਲਦਾ ਹੈ।। ਇਸੇ ਤਰਾਂ ਸੁਖਦੇਵ ਸਿੰਘ ਦਾ ਪਰਿਵਾਰ ਹੈ ਜਿਸਦੇ 3 ਬੇਟੀਆਂ ਅਤੇ ਦੋ ਬੇਟੇ ਹਨ ।ਜਿਨ੍ਹਾਂ ਵਿੱਚੋਂ ਇੱਕ ਬੇਟੇ ਦੀ ਕੱਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਇਸ ਮੌਕੇ ਪਹੁੰਚੇ ਆਮ ਆਦਮੀ।ਪਾਰਟੀ ਦੇ ਨੇਤਾ ਸਾਬਕਾ ਈ ਟੀ ਓ ਹਰਭਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਪੰਜਾਬ ਸਰਕਾਰ ਨੂੰ ਬਚਿਆ ਦੀ ਮੁਫ਼ਤ ਪੜਾਈ ਦੇ ਨਾਲ ਨਾਲ ਸਥਾਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…