ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਵਿੱਚ ਤਿੰਨ ਰੋਜ਼ਾ ‘ਪ੍ਰਗਟਿਓਂ ਖ਼ਾਲਸਾ’ ਸਮਾਗਮ 24 ਤੋਂ 26 ਮਾਰਚ ਤੱਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 21 ਮਾਰਚ:
ਮਾਜਰੀ ਬਲਾਕ ਸਥਿਤ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ 24 ਤੋਂ 26 ਮਾਰਚ ਤੱਕ ਕਰਵਾਏ ਜਾ ਰਹੇ ‘ਪ੍ਰਗਟਿਓ ਖ਼ਾਲ਼ਸਾ’ ਗੁਰਮਤਿ ਸਮਾਗਮ ਸਬੰਧੀ ਦੀਆਂ ਤਿਆਰੀਆਂ ਸਬੰਧੀ ਪ੍ਰਬੰਕ ਕਮੇਟੀ ਵੱਲੋਂ ਮੀਟਿੰਗ ਦੌਰਾਨ ਪ੍ਰਬੰਧਾਂ ਦੀ ਰੂਪ-ਰੇਖਾ ਉਲੀਕੀ ਗਈ। ਇਸ ਸਬੰਧੀ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਹਰਮਨ ਨੇ ਕਮੇਟੀ ਮੈਂਬਰਾਂ ਨਾਲ ਵਿਸ਼ੇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਅਤੇ ਨਵੀਂ ਪੀੜ੍ਹੀ ਨੂੰਗੁਰਬਾਣੀ ਅਤੇ ਸਿੱਖੀ ਵਿਰਸੇ ਨਾਲ ਜੋੜਨ ਲਈ ਕਰਵਾਏ ਜਾਂਦੇ ਇਨ੍ਹਾਂ ਸਲਾਨਾ ਸਮਾਗਮਾਂ ਦੀ ਲਹਿਰ ਤਹਿਤ 24 ਤੋਂ 26 ਮਾਰਚ ਨੂੰ ਰਾਤੀਂ 7.30 ਤੋਂ 10.30 ਤੱਕ ਕੀਤੇ ਜਾ ਰਹੇ ਇਸ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਤੇ ਕਥਾਵਾਚਕਾਂ ਸਮੇਤ ਕਈ ਸੰਤ ਮਹਾਂਪੁਰਸ਼ ਪੁੱਜਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆਂ ਕਰਨਗੇ। ਸਮਾਗਮ ਦੌਰਾਨ ਜਿਥੇ ਸੰਗਤਾਂ ਨੂੰ ਲਿਆਉਣ ਤੇ ਲਿਜਾਣ ਲਈ ਵਾਹਨਾਂ ਅਤੇ ਲੰਗਰਾਂ ਦੇ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ 26 ਮਾਰਚ ਨੂੰ ਮਰੀਜ਼ਾਂ ਦੀ ਸਹੂਲਤ ਲਈ ਫ਼ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਖੇੜਾ, ਅੱਛਰ ਸਿੰਘ ਕੰਨਸਾਲਾ, ਗੁਰਚਰਨ ਸਿੰਘ ਖਾਲਸਾ, ਮੇਜਰ ਸਿੰਘ ਢਕੋਰਾਂ, ਸਰਬਜੀਤ ਸਿੰਘ ਕਾਦੀਮਾਜਰਾ, ਬਲਵਿੰਦਰ ਸਿੰਘ ਰੰਗੂਆਣਾ, ਰਵਿੰਦਰ ਸਿੰਘ, ਦਰਸ਼ਨ ਸਿੰਘ, ਮੇਜਰ ਪਸੰਘ ਸੰਗਤਪੁਰਾ, ਗੁਰਮੀਤ ਸਿੰਘ ਸਾਂਟੂ, ਕੇਸਰ ਸਿੰਘ, ਬਲਵਿੰਦਰ ਸਿੰਘ ਬਿੰਦਾ, ਕੁਲਵੰਤ ਸਿੰਘ ਮੁੰਧੋਂ, ਸੁਖਦੇਵ ਸਿੰਘ ਖੈਰਪੁਰ ਅਤੇ ਸੋਹਣ ਸਿੰਘ ਆਦਿ ਪ੍ਰੰਬਧਕ ਮੈਂਬਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …