ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਪਾਰਕ ਗਰੁੱਪ ਆਫ਼ ਹਸਪਤਾਲਜ਼ ਨੇ ਐਤਵਾਰ ਨੂੰ ਗ੍ਰੇਸ਼ੀਅਨ ਹਸਪਤਾਲ ਮੁਹਾਲੀ ਦਾ ਪ੍ਰਬੰਧ ਸੰਭਾਲਦੇ ਹੋਏ ਸ਼ਹਿਰ ਵਿੱਚ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸੀਈਓ ਅਸ਼ੋਕ ਬੈਦਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਦਿਲ ਦੀ ਬਿਮਾਰੀ, ਦਿਮਾਗ ਅਤੇ ਰੀੜ੍ਹ ਦੀ ਬਿਮਾਰੀ, ਹੱਡੀਆਂ ਅਤੇ ਜੋੜਾਂ ਦੀ ਤਬਦੀਲੀ, ਕੈਂਸਰ ਦਾ ਮੈਡੀਕਲ ਅਤੇ ਸਰਜੀਕਲ ਇਲਾਜ, ਪੇਟ ਅਤੇ ਜਿਗਰ, ਸਾਹ ਤੇ ਪਲਮਨਰੀ, ਰੇਨਲ, ਡਾਇਲੈਸਿਸ ਸੈਂਟਰ, ਅੌਰਤਾਂ ਨਾਲ ਸਬੰਧਤ ਮੈਡੀਕਲ, ਐਮਰਜੈਂਸੀ ਅਤੇ ਗੰਭੀਰ ਦੇਖਭਾਲ ਸਮੇਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ 150 ਬੈੱਡਾਂ ਦੀ ਸਮਰੱਥਾ ਵਾਲੇ ਆਈਸੀਯੂ ਸਮੇਤ ਰੇਡੀਓ ਡਾਇਗਨੌਸਿਸ ਅਤੇ ਡਾਇਗਨੌਸਟਿਕ ਨਤੀਜਿਆਂ ਦੀ ਸਪੋਰਟ ਕਰਨ ਲਈ ਨਵੀਨਤਮ ਰੇਡੀਓਲੋਜੀ ਉਪਕਰਣ-ਐਮਆਰਆਈ, ਸੀਟੀ ਸਕੈਨ, ਡਿਜੀਟਲ ਐਕਸ-ਰੇਅ, ਅਲਟਰਾਸਾਊਂਡ, 24 ਘੰਟੇ ਬਲੱਡ ਬੈਂਕ ਅਤੇ ਐਂਬੂਲੈਂਸ ਸੇਵਾ ਉਪਲਬਧ ਹੈ। ਇਸ ਤੋਂ ਇਲਾਵਾ ਇੱਥੇ ਡਾਇਲੈਸਿਸ ਯੂਨਿਟ, ਕੈਥਲੈਬ ਵਾਲਾ ਹਾਰਟ ਸੈਂਟਰ, ਈਕੋ, ਟੀਐਮਟੀ, ਈਸੀਜੀ ਅਤੇ ਟਰਾਮਾ ਸੈਂਟਰ ਦੇ ਨਾਲ-ਨਾਲ ਪੀਈਟੀ-ਸੀਟੀ ਸਕੈਨ ਵਰਗੀਆਂ ਸਹੂਲਤਾਂ ਵੀ ਹਨ। ਗਰੁੱਪ ਹੈੱਡ (ਬ੍ਰਾਂਡਿੰਗ) ਮਨੀਸ਼ ਸ਼ਰਮਾ ਨੇ ਕਿਹਾ, ‘ਪਾਰਕ ਹਸਪਤਾਲ ਵਿੱਚ ਮਾਹਰਾਂ ਦੀ ਸਲਾਹ ਨਾਲ ਹਰ ਪ੍ਰਕਾਰ ਦੇ ਇਲਾਜ ਸਹੂਲਤ ਜਿਵੇਂ ਹਰਨੀਆ, ਪੱਥਰੀ ਦਾ ਅਪਰੇਸ਼ਨ ਅਤੇ ਪਿੱਤੇ ਦੇ ਅਪਰੇਸ਼ਨ ਦਾ ਲਾਭ ਉਠਾਇਆ ਜਾ ਸਕਦਾ ਹੈ।
ਪਾਰਕ ਗਰੁੱਪ ਦੀ ਸ਼ੁਰੂਆਤ ਡਾ ਅਜੀਤ ਗੁਪਤਾ ਵੱਲੋਂ 1982 ਵਿੱਚ 50 ਬਿਸਤਰਿਆਂ ਵਾਲੇ ਹਸਪਤਾਲ ਨਾਲ ਕੀਤੀ ਗਈ ਸੀ। ਬਾਅਦ ਵਿੱਚ ਉਨ੍ਹਾਂ ਦੇ ਸਪੁੱਤਰ ਡਾ. ਅੰਕਿਤ ਗੁਪਤਾ ਮੈਨੇਜਿੰਗ ਡਾਇਰੈਕਟਰ ਵਜੋਂ ਸ਼ਾਮਲ ਹੋਏ। ਅਸ਼ੋਕ ਬੇਦਵਾਲ ਨੇ ਕਿਹਾ ਕਿ ਪਾਰਕ ਗਰੁੱਪ ਆਫ ਹਸਪਤਾਲ ਆਉਣ ਵਾਲੇ ਸਾਲਾਂ ਵਿੱਚ ਹੋਰ 1000 ਬੈੱਡ ਜੋੜਨ ਦੀ ਯੋਜਨਾ ਬਣਾ ਰਿਹਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 250 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਗਿਆਨ ਜਯੋਤੀ ਇੰਸਟੀਚਿਊਟ ਦੇ 250 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁ…